ਹੈਦਰਾਬਾਦ: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 38,949 ਤਾਜ਼ਾ ਕੋਵਿਡ-19 ਦੇ ਮਾਮਲੇ ਸਾਹਮਣੇ ਆਏ, ਜੋ ਕਿ ਸ਼ੁੱਕਰਵਾਰ ਸਵੇਰੇ 8 ਵਜੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਅਪਡੇਟ ਕੀਤੇ ਗਏ। ਅੰਕੜਿਆਂ ਵਿੱਚ ਸਾਹਮਣੇ ਆਇਆ ਹੈ ਕਿ 542 ਮੌਤਾਂ ਨਾਲ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 4,12,531 'ਤੇ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਦੀ ਕੋਵਿਡ-19 ਰਿਕਵਰੀ ਦੀ ਦਰ 97.28 ਪ੍ਰਤੀਸ਼ਤ ਹੋ ਗਈ ਹੈ ਅਤੇ ਸਰਗਰਮ ਕੇਸ ਕੁੱਲ ਮਾਮਲਿਆਂ ਵਿੱਚ 1.39% ਬਣਦੇ ਹਨ। ਦੇਸ਼ ਵਿਚ ਕੋਵਿਡ -19 ਦੇ ਕੁਲ ਅੰਕੜਿਆਂ ਦੀ ਗਿਣਤੀ ਹੁਣ 3,10,26,829 ਹੈ। ਇਸ ਵੇਲੇ 4,30,422 ਐਕਟਿਵ ਕੇਸ ਹਨ।
- " class="align-text-top noRightClick twitterSection" data="">
ਪਿਛਲੇ 24 ਘੰਟਿਆਂ ਦੌਰਾਨ ਕੁੱਲ 40,026 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਹੁਣ ਤੱਕ ਕੁੱਲ ਡਿਸਚਾਰਜ 3,01,83,876 ਹੋ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਹੁਣ ਤੱਕ ਕੁੱਲ 39,53,43,767 ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ, ਕੋਵਿਡ -19 ਲਈ 15 ਜੁਲਾਈ ਤੱਕ 44,00,23,239 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿਚੋਂ 19,55,910 ਨਮੂਨਿਆਂ ਦਾ ਵੀਰਵਾਰ ਨੂੰ ਟੈਸਟ ਕੀਤਾ ਗਿਆ।