ਭਾਰਤ ‘ਚ ਕੋਰੋਨਾ ਦੇ 46,759 ਨਵੇਂ ਮਾਮਲੇ ਆਏ - 62,29,89,134 ਨੂੰ ਲੱਗ ਚੁੱਕੀ ਹੈ ਵੈਕਸੀਨ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 46 ਹਜਾਰ 759 ਮਾਮਲੇ ਸਾਹਮਣੇ ਆਏ ਹਨ। ਉਥੇ 509 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਅਜੇ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 46 ਹਜਾਰ 759 ਨਵੇਂ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ 509 ਲੋਕਾਂ ਦੀ ਮੌਤ ਹੋ ਗਈ ਹੈ।
31, 374 ਹੋਏ ਸਿਹਤਯਾਬ
ਦੂਜੇ ਪਾਸੇ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜਾ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 31 ਹਜਾਰ 374 ਲੋਕ ਸਿਹਤਯਾਬ ਹੋਏ ਹਨ। ਇਸ ਤੋਂ ਬਾਅਦ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਤਿੰਨ ਕਰੋੜ 18 ਲੱਖ 52 ਹਜਾਰ 802 ਹੋ ਗਈ ਹੈ। ਉਧਰ ਹੁਣ ਐਕਟਿਵ ਕੇਸ ਵਧ ਕੇ ਤਿੰਨ ਲੱਖ 59 ਹਜਾਰ 775 ਰਹਿ ਗਏ ਹਨ। ਅੰਕੜਿਆ ਮੁਤਾਬਕ ਦੇਸ਼ ਵਿੱਚ ਕੋਰੋਨਾ ਦੇ ਹੁਣ ਤੱਕ ਤਿੰਨ ਕਰੋੜ 26 ਲੱਖ 49 ਹਜਾਰ 947 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 4 ਲੱਖ 37 ਹਜਾਰ 370 ਲੋਕਾਂ ਦੀ ਮੌਤ ਹੋ ਚੁੱਕੀ ਹੈ।
- " class="align-text-top noRightClick twitterSection" data="">
62,29,89,134 ਨੂੰ ਲੱਗ ਚੁੱਕੀ ਹੈ ਵੈਕਸੀਨ
ਕੋਰੋਨਾ ਵੈਕਸੀਨ ਦੀ 62 ਕਰੋੜ 29 ਲੱਖ 89 ਹਜਾਰ 134 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉਧਰ ਦੇਸ਼ ਵਿੱਚ ਬੀਤੇ ਦਿਨ ਕੋਰੋਨਾ ਵੈਕਸੀਨ ਦੀਆਂ 90 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ। ਇਸ ਉਪਰੰਤ ਵੈਕਸੀਨੇਸ਼ਨ ਦਾ ਕੁਲ ਅੰਕੜਾ 62 ਕਰੋੜ 89 ਹਜਾਰ 134 ‘ਤੇ ਪੁੱਜ ਗਿਆ ਹੈ। ਭਾਰਤੀ ਚਿਕਿਤਸਾ ਅਨੁਸੰਧਾਨ ਪ੍ਰੀਸ਼ਦ ਨੇ ਦੱਸਿਆ ਕਿ ਭਾਰਤ ਵਿੱਚ ਕੱਲ੍ਹ ਕੋਰੋਨਾ ਵਾਇਰਸ ਦੇ ਲਈ 17 ਲੱਖ 61 ਹਜਾਰ 110 ਸੈਂਪਲ ਟੈਸਟ ਕੀਤੇ ਗਏ। ਇਸ ਨਾਲ ਕੱਲ੍ਹ ਤੱਕ ਕੁਲ 51 ਕਰੋੜ 68 ਲੱਖ 87 ਹਜਾਰ 602 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਕੇਰਲ ਵਿੱਚ 33 ਹਜਾਰ ਨਵੇਂ ਮਾਮਲੇ
ਦੂਜੇ ਪਾਸੇ ਦੇਸ਼ ਵਿੱਚ ਸਭ ਤੋਂ ਵੱਧ ਕੇਸ ਕੇਰਲ ਤੋਂ ਸਾਹਮਣੇ ਆ ਰਹੇ ਹਨ। ਕੇਰਲ ਵਿੱਚ 24 ਘੰਟਿਆਂ ਵਿੱਚ 32 ਹਜਾਰ 801 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 179 ਲੋਕਾਂ ਦੀ ਮੌਤ ਹੋ ਗਈ।
ਸੂਬੇ ਵਿੱਚ ਹੁਣ ਤੱਕ 37 ਲੱਖ 30 ਹਜਾਰ 198 ਲੋਕ ਸਿਹਤਯਾਬ ਹੋਏ ਹਨ, ਜਦੋਂਕਿ ਹੁਣ ਤੱਕ 20 ਹਜਾਰ 313 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ:ਦੇਸ਼ ’ਚ ਕੋਰੋਨਾ ਟੀਕਾਕਰਨ ਦਾ ਬਣਿਆ ਨਵਾਂ ਰਿਕਾਰਡ, ਸਭ ਨੇ ਦਿੱਤੀ ਵਧਾਈ