ਚੰਡੀਗੜ੍ਹ:ਸੋਸ਼ਲ ਮੀਡੀਆ ਉਤੇ ਹਾਸੇ ਮੁਜ਼ਾਕ ਦੀਆਂ ਅਜਿਹੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆ ਹਨ।ਜਿੰਨ੍ਹਾਂ ਵਿਚ ਵਿਆਹ ਦੌਰਾਨ ਕਈ ਅਜਿਹੀਆਂ ਸ਼ਰਾਰਤਾਂ ਹੁੰਦੀਆਂ ਹਨ ਜੋ ਯਾਦਗਾਰ ਬਣ ਜਾਂਦੀਆ ਹਨ।ਇਸ ਤਰ੍ਹਾਂ ਦੀ ਇਕ ਸੋਸ਼ਲ ਮੀਡੀਆ (Social Media)ਉਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਲਾੜੇ ਨੇ ਮੰਡਪ ਵਿਚ ਹੀ ਲਾੜੀ ਨੂੰ KISS ਕਰਦਾ ਵਿਖਾਈ ਦੇ ਰਿਹਾ ਹੈ।ਤੁਹਾਨੂੰ ਇੱਥੇ ਦੱਸ ਦੇਣਾ ਚਾਹੀਦੇ ਹਾਂ ਭਾਰਤ ਦੇ ਕਈ ਹਿੱਸਿਆ ਵਿਚ ਇਹ ਇਕ ਰਸਮ ਹੈ।ਇਸ ਰਸਮ (Ceremony)ਅਨੁਸਾਰ ਲਾੜਾ ਮੰਡਪ ਵਿਚ ਲਾੜੀ ਨੂੰ ਚੁੰਮਦਾ ਹੈ।ਹੁਣ ਇਹ ਵੀਡੀਓ ਸੋਸ਼ਲ ਮੀਡੀਆਂ ਉਤੇ ਖੂਬ ਵਾਇਰਲ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਇੰਸਟਾਗ੍ਰਾਮ ਉਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।ਇਸ ਵੀਡੀਓ ਵਿੱਚ ਲਾੜਾ ਲਾੜੀ ਦਾ ਚਿਹਰਾ ਫੜ ਕੇ ਉਸ ਨੂੰ ਚੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਦੋਵੇਂ ਇਸ ਸਮੇਂ ਮੰਡਪ ਵਿਚ ਬੈਠੇ ਹਨ ਅਤੇ ਬਹੁਤ ਸਾਰੇ ਰਿਸ਼ਤੇਦਾਰ ਵੀ ਨੇੜੇ ਹੀ ਮੌਜੂਦ ਹਨ ਪਰ ਇਸ ਸਭ ਵਿਚ ਇਕ ਖ਼ਾਸ ਗੱਲ ਇਹ ਹੈ ਕਿ ਲਾੜਾ ਇਹ ਸਭ ਆਪਣੀ ਮਰਜ਼ੀ ਨਾਲ ਨਹੀਂ ਕਰ ਰਿਹਾ ਸੀ ਸਗੋਂ ਇਹ ਇਕ ਰਸਮ ਦਾ ਹਿੱਸਾ ਹੈ।
ਇਸ ਰਸਮ ਵਿਚ ਦੁਲਹਨ ਆਪਣੇ ਮੂੰਹ ਵਿਚ ਸੁਪਾਰੀ ਰੱਖਦੀ ਹੈ ਅਤੇ ਜਿਸ ਨੂੰ ਲਾੜਾ ਆਪਣੇ ਮੂੰਹ ਨਾਲ ਲਾੜੀ ਦੇ ਮੂੰਹ ਵਿਚ ਸੁਪਾਰੀ ਨੂੰ ਬਾਹਰ ਕੱਢਦਾ ਹੈ।ਤੁਸੀ ਵੇਖਿਆ ਹੋਵੇਗਾ ਕਿ ਕਈ ਵਿਆਹਾਂ ਦੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆ ਹਨ।
ਇਹ ਵੀ ਪੜੋ:ਤੂਫਾਨੀ ਬਾਰਸ਼ ਨਾਲ ਪਾਣੀ-ਪਾਣੀ ਹੋਇਆ ਲੰਡਨ.. ਹੜ੍ਹ ਵਰਗੀ ਸਥਿਤੀ