ਮੱਧ ਪ੍ਰਦੇਸ਼: ਰਤਲਾਮ ਦੀ ਤਹਿਸੀਲ ਆਲੋਟ ਦੇ ਪਿੰਡ ਦਿਆਲਪੁਰਾ ਵਿਚ ਗੁੰਮਸ਼ੁਦਾ ਨੌਜਵਾਨ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਗੱਡੇ ਵਿਚ ਦਫਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਪੁਲਿਸ ਨੇ ਹੱਲ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।ਦੱਸ ਦੇਈਏ ਕਿ ਚੁਗਲੀ ਕਰਨ ਦੀ ਗੱਲ ਨੂੰ ਲੈ ਕੇ ਦੋ ਨੌਜਵਾਨਾਂ ਨੇ ਮਿਲ ਕੇ ਇਕ ਨੌਜਵਾਨ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਅਤੇ ਉਸਦੀ ਲਾਸ਼ ਨੂੰ ਧਰਤੀ ਵਿਚ ਦੱਬ ਦਿੱਤਾ।ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੁਲਿਸ ਅਧਿਕਾਰੀ ਦੀਪਕ ਸ਼ੋਜਵਾਰ ਨੇ ਦੱਸਿਆ ਹੈ ਕਿ ਪਿੰਡ ਦਿਆਲਪੁਰਾ ਨਿਵਾਸੀ ਬਾਰਾਂ ਸਾਲਾ ਵਿਸ਼ਾਲ ਸਿੰਘ ਪਿਤਾ ਨੇਪਾਲ ਸਿੰਘ ਸ਼ੁਕਰਵਾਰ ਦੀ ਰਾਤ 10 ਵਜੇ ਆਪਣੇ ਘਰ ਤੋਂ ਗਾਇਬ ਸੀ।ਜਿਸ ਦੀ ਗੁੰਮਸ਼ੁਦਾ ਦੀ ਰਿਪੋਰਟ ਸ਼ਨੀਵਾਰ ਦੀ ਸਵੇਰੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ।ਪੁਲਿਸ ਨੇ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੂਤਰਾਂ ਤੋਂ ਪਤਾ ਲੱਗਿਆ ਸੀ ਕਿ ਘਟਨਾ ਵਾਲੀ ਰਾਤ ਨੂੰ ਵਿਸ਼ਾਲ ਨੂੰ ਪਿੰਡ ਦੇ ਦੋ ਲੜਕਿਆ ਦੇ ਨਾਲ ਵੇਖਿਆ ਸੀ ਉਦੋ ਹੀ ਪੁਲਿਸ ਨੇ ਦੋਵੇਂ ਲੜਕਿਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।ਮੁਲਜ਼ਮਾਂ ਨੇ ਜੁਰਮ ਕਬੂਲ ਕਰਦੇ ਹੋਏ ਦੱਸਿਆ ਹੈ ਕਿ ਮ੍ਰਿਤਕ ਹਮੇਸ਼ਾ ਸਾਡੀ ਚੁਗਲੀ ਸਾਡੇ ਘਰ ਕਰਦਾ ਸੀ ਜਿਸ ਨੂੰ ਲੈ ਕੇ ਉਨ੍ਹਾਂ ਵਿਚਕਾਰ ਬਹਿਸ ਹੋ ਗਈ ਅਤੇ ਇਸ ਦੌਰਾਨ ਉਸਦਾ ਗਲਾ ਘੁੱਟਿਆ ਅਤੇ ਉਸਦੀ ਮੌਤ ਹੋ ਗਈ।
ਪੁਲਿਸ ਦੱਸਿਆ ਹੈ ਕਿ ਮੁਲਜ਼ਮ ਦੇ ਦੱਸਣ ਮੁਤਾਬਿਕ ਨਿਸ਼ਾਨਦੇਹੀ ਕੀਤੀ ਗਈ ਅਤੇ ਉਸੇ ਜਗ੍ਹਾਂ ਤੋਂ ਵਿਸ਼ਾਲ ਦੀ ਮ੍ਰਿਤਕ ਲਾਸ਼ ਬਰਾਮਦ ਕੀਤੀ ਗਈ।ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਲਾਸ਼ ਦੀ ਸ਼ਨਾਖ਼ਤ ਕੀਤੀ ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਇਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।