ਸੋਨੀਪਤ: ਸੋਨੀਪਤ ਦੇ ਗਨੌਰ ਰੋਡ (Gunur Road) ਵਿੱਚ ਸਥਿੱਤ ਜੀਵਾਨੰਦ ਸਕੂਲ ਦੀ ਛੱਤ ਡਿੱਗ ਗਈ ਹੈ। ਜਿਸ ਕਾਰਨ ਸਕੂਲ ਵਿੱਚ ਪੜ੍ਹ ਰਹੇ ਕਰੀਬ 25 ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਘਟਨਾ ਵਿੱਚ, ਤਿੰਨ ਵਰਕਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।
ਦੱਸ ਦਈਏ ਕਿ ਸਕੂਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਸਾਰੀ ਦੌਰਾਨ, ਅਚਾਨਕ ਛੱਤ ਦਾ ਹਿੱਸਾ ਡਿੱਗ ਪਿਆ। ਜਿਸ ਵਿੱਚ 25 ਦੇ ਕਰੀਬ ਵਿਦਿਆਰਥੀ ਅਤੇ ਵਿਦਿਆਰਥਣਾਂ ਜ਼ਖਮੀ ਹੋ ਗਏ ਹਨ। ਇਸ ਹਾਦਸੇ ਵਿੱਚ ਕੁੱਝ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਾਇਮਰੀ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ, ਜ਼ਖ਼ਮੀ ਵਿਦਿਆਰਥੀ ਅਤੇ ਵਿਦਿਆਰਥਣਾਂ ਦਾ ਇਲਾਜ ਗਨੌਰ ਦੇ ਕਮਿਊਨਿਟੀ ਹੈਲਥ ਸੈਂਟਰ (Community Health Center) ਵਿੱਚ ਜਾਰੀ ਹੈ। ਜ਼ਖਮੀ ਵਿਦਿਆਰਥੀਆਂ ਵਿੱਚੋਂ 5 ਵਿਦਿਆਰਥੀਆਂ ਦੀ ਹਾਲਤ ਗੰਭੀਰ ਦਿੱਤੀ ਜਾ ਰਹੀ ਹੈ। ਜਿਨ੍ਹਾਂ ਦੇ ਇਲਾਜ਼ ਲਈ ਖਾਨਪੁਰ ਪੀ.ਜੀ.ਆਈ ਰੈਫਰ ਕੀਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਿਸ ਗਨੌਰ (Police Gunur) ਮੌਕੇ 'ਤੇ ਪਹੁੰਚੀ ਅਤੇ ਇਸ ਮਾਮਲੇ ਦੀ ਪੜਤਾਲ ਕਰ ਰਿਹਾ ਹੈ। ਇਸ ਸਾਰੇ ਮਾਮਲੇ 'ਚ, ਸਕੂਲ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਜਦੋ ਛੱਤ ਦੀ ਉਸਾਰੀ ਕੀਤੀ ਜਾ ਰਹੀ ਸੀ ਤਾਂ ਵਿਦਿਆਰਥੀਆਂ ਨੂੰ ਛੱਤ ਹੇਠ ਕਿਉਂ ਬਿਠਾਇਆ ਗਿਆ ਸੀ? ਇਸ ਸਵਾਲ 'ਤੇ ਸਕੂਲ ਪ੍ਰਸ਼ਾਸਨ ਚੁੱਪ ਬੈਠਾ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ, ਸੋਨੀਪਤ ਦੇ ਗਨੌਰ (Ganger School of Sonipat) ਸਕੂਲ ਦੀ ਛੱਤ ਬਰਸਾਤੀ ਸੀਜ਼ਨ ਕਾਰਨ ਖਰਾਬ ਹੋ ਗਈ ਸੀ। ਜਿਸਦੀ ਨਿਰਮਾਣ ਕਾਰਜ ਚੱਲ ਰਿਹਾ ਸੀ। ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਵੇਖੋ, ਜਿਸ ਕਲਾਸ ਦੀ ਛੱਤ ਦਾ ਕਾਰਜ ਚੱਲ ਰਿਹਾ ਸੀ ਉਸੇ ਛੱਤ ਹੇਠ ਵਿਦਿਆਰਥੀਆਂ ਦੀ ਕਲਾਸ ਲਗਾਈ ਜਾ ਰਹੀ ਸੀ। ਇਸ ਦੇ ਬਾਵਜੂਦ, ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਪੜ੍ਹਨ ਲਈ ਬਿਠਾਇਆ। ਗਨੌਰ ਐਸ.ਡੀ.ਐਮ (gunaur SDM) ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਪਟੜੀ ਤੋਂ ਉਤਰੀ ਰੇਲਗੱਡੀ