ਦੇਹਰਾਦੂਨ: ਐਲੋਪੈਥੀ ਅਤੇ ਆਯੁਰਵੈਦ ਵਿਵਾਦ ਦੇ ਦੌਰਾਨ ਆਈਐਮਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਬਾਬਾ ਰਾਮਦੇਵ ਦੇ ਖਿਲਾਫ ਦੇਸ਼ਧ੍ਰੋਹ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਈਐਮਏ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਪਤੰਜਲੀ ਦੇ ਮਾਲਕ ਬਾਬਾ ਰਾਮਦੇਵ ਦੁਆਰਾ ਟੀਕਾਕਰਨ ਬਾਰੇ ਜੋ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਉਸਨੂੰ ਰੋਕਿਆ ਜਾਵੇ।
ਦੱਸ ਦਈਏ ਕਿ ਇਕ ਵੀਡੀਓ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਦੇਸ਼ ਭਰ ਵਿਚ 10,000 ਡਾਕਟਰਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਬਾਬਾ ਰਾਮਦੇਵ ਦੇ ਖਿਲਾਫ ਦੇਸ਼ਧ੍ਰੋਹ ਦੇ ਦੋਸ਼ ਹੇਠ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਸੋਮਵਾਰ ਨੂੰ ਐਲੋਪੈਥੀ ਨੂੰ ਲੈਕੇ 25 ਸਵਾਲ ਜਾਰੀ ਕੀਤੇ ਗਏ ਸਨ ਤੇ ਉਨ੍ਹਾਂ ਦੇ ਜਵਾਬ ਮੰਗੇ ਸਨ।ਇਸ ਮਾਮਲੇ ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਉੱਤਰਾਖੰਡ ਨੇ ਬਾਬਾ ਰਾਮਦੇਵ ਨੂੰ ਇੱਕ ਲੀਗਲ ਨੋਟਿਸ ਜਾਰੀ ਕੀਤਾ ਹੈ।ਆਈਐਮਏ ਨੇ ਬਾਬਾ ਰਾਮਦੇਵ ਤੇ ਪਲਟਵਾਰ ਕਰਦਿਆਂ ਕਿਹਾ ਕਿ ਪਹਿਲਾਂ ਉਹ ਆਪਣੀ ਯੋਗਤਾ ਬਾਰੇ ਜਾਣਕਾਰੀ ਦੇਣ ਫਿਰ ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਐਸੋਸੀਏਸ਼ਨ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਐਲੋਪੈਥੀ ਦਾ ‘ਏ’ਤੱਕ ਵੀ ਨਹੀਂ ਪਤਾ। ਅਸੀਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਤਿਆਰ ਹਾਂ ਪਰ ਪਹਿਲਾਂ ਉਹ ਆਪਣੀ ਯੋਗਤਾ ਦੱਸਣ। ਉਨ੍ਹਾਂ ਕਿਹਾ ਕਿ ਜੇ ਰਾਮਦੇਵ 15 ਦਿਨਾਂ ਦੇ ਅੰਦਰ ਮੁਆਫੀ ਨਹੀਂ ਮੰਗਦਾ ਤਾਂ ਉਸਦੇ ਖਿਲਾਫ਼ ਇਕ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਜਾਵੇਗਾ।
ਇਹ ਵੀ ਪੜੋ:ਬਾਬਾ ਰਾਮਦੇਵ ਦੀ ਲਲਕਾਰ... ਕਿਸੇ 'ਚ ਤਾਕਤ ਨਹੀਂ ਹੈ ਜੋ ਰਾਮਦੇਵ ਨੂੰ ਗ੍ਰਿਫ਼ਤਾਰ ਕਰੇ ?