ਦੇਹਰਾਦੂਨ: ਭਾਰਤੀ ਫੌਜ ਅਕਾਦਮੀ ਵਿੱਚ ਅੱਜ ਪਾਸਿੰਗ ਆਉਟ ਪਰੇਡ ਹੋਈ। ਪਾਸਿੰਗ ਆਉਟ ਪਰੇਡ ਲਈ ਰਿਵਿਉਵਿੰਗ ਆਫਿਸਰ ਲੈਫਟੀਨੈਂਟ ਜਰਨਲ ਆਰਪੀ ਸਿੰਘ ਚੇਤਵੁੱਡ ਬਿਲਡਿੰਗ ਮੈਦਾਨ ਵਿੱਚ ਪਹੁੰਚੇ। ਉਨ੍ਹਾਂ ਦੇ ਨਾਲ ਆਈਐਮਏ ਕਮਾਂਡੈਂਟ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਸਨ। ਆਰਪੀ ਸਿੰਘ ਨੇ ਪਾਸਿੰਗ ਆਉਟ ਪਰੇਡ ਦਾ ਨਿਰੀਖਣ ਕੀਤਾ। ਆਈਐਮਏ ਪਾਸਿੰਗ ਆਉਟ ਪਰੇਡ ਦੇ ਅੰਤਮ ਪੜਾਅ 'ਚ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ।
ਪਾਸਿੰਗ ਆਉਟ ਪਰੇਡ ਵਿੱਚ ਬਟਾਲੀਅਨ ਅੰਡਰ ਆਫਿਸਰ ਮੁਕੇਸ਼ ਕੁਮਾਰ ਨੂੰ ਸਵਰਡ ਆਫ ਆਉਨਰ ਤੋਂ ਨਵਾਜ਼ਿਆ ਗਿਆ ਹੈ। ਦੀਪਕ ਸਿੰਘ ਨੂੰ ਓਵਰ ਆੱਲ ਪਰਫਰਮੈਂਸ ਦਾ ਗੋਲਡ ਮੈਡਲ ਦਿੱਤਾ ਗਿਆ ਹੈ। ਓਵਰ ਆਲ ਪਰਫਰਮੈਂਸ ਵਿੱਚ ਮੁਕੇਸ਼ ਕੁਮਾਰ ਨੂੰ ਸਿਲਵਰ ਮੈਡਲ ਮਿਲਿਆ। ਲਵਨੀਤ ਸਿੰਘ ਕੋ ਕਾਂਸੇ ਦਾ ਤਗਮਾ ਮਿਲਿਆ।
ਇਸ ਵਾਰ ਦੀ ਪਾਸਿੰਗ ਆਉਟ ਪਰੇਡ ਵਿੱਚ 341 ਭਾਰਤੀ ਅਤੇ 84 ਵਿਦੇਸ਼ੀ ਕੈਡੇਟਸ ਪਾਸ ਆਉਟ ਹੋ ਕੇ ਅਫਸਰ ਬਣੇ। 341 ਜੈਟਲਮੈਂਨ ਕੈਡੇਟਸ ਵਿੱਚ 32 ਜੈਟਲਮੈਂਨ ਕੈਡੇਟਸ ਪੰਜਾਬ ਦੇ ਹਨ। ਦੇਸ਼ ਭਰ ਤੋਂ ਦੇਖਿਆ ਜਾਵੇ ਤਾਂ ਉੱਤਰ ਪ੍ਰਦੇਸ਼ ਤੋਂ ਸਭ ਤੋਂ ਜ਼ਿਆਦਾ 66 ਜੈਂਟਲਮੈਨ ਕੈਡੇਟਸ ਪਾਸ ਆਉਟ ਹੋਏ ਹਨ। ਦੂਜੇ ਨੰਬਰ ਉੱਤੇ ਹਰਿਆਣਾ ਹੈ ਜਿੱਥੋਂ ਦੀ 38 ਜੈਟਲਮੈਂਨ ਕੈਡੇਟਸ ਸੈਨਾ 'ਚ ਸ਼ਾਮਲ ਹੋਏ। ਤੀਜੇ ਨੰਬਰ ਉੱਤੇ ਉਤਰਾਖੰਡ ਹੈ ਇੱਥੇਂ ਦੀ 37 ਕੈਡੇਟਸ ਪਾਸ ਆਉਟ ਹੋ ਕੇ ਸੈਨਾਂ 'ਚ ਅਫਸਰ ਬਣੇ। ਚੋਥੇ ਨੰਬਰ ਉੱਤੇ ਪੰਜਾਬ ਤੋਂ 32 ਕੈਡੇਟਸ ਸੈਨਾ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਵਿਖੇ Solar Plant ਲਾਉਣ ਦੀ ਹੋਈ ਸ਼ੁਰੂਆਤ
ਬਾਕੀ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਬਿਹਾਰ ਤੋਂ 29, ਦਿੱਲੀ ਅਤੇ ਜੰਮੂ ਕਸ਼ਮੀਰ ਤੋਂ 18, ਹਿਮਾਚਲ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 16, ਮੱਧ ਪ੍ਰਦੇਸ਼ ਤੋਂ 14, ਪੱਛਮ ਬੰਗਾਲ ਤੋਂ 10, ਕੇਰਲ ਤੋਂ 7, ਝਾਰਖੰਡ ਅਤੇ ਮਣੀਪੁਰ ਤੋਂ 5, ਤੇਲੰਗਾਨਾ ਤੋਂ 2, ਆਂਧਰਾ ਪ੍ਰਦੇਸ਼, ਅਸਾਮ, ਚੰਡੀਗੜ੍ਹ, ਗੁਜਰਾਤ, ਗੋਆ, ਕਰਨਾਟਕ, ਲੱਦਾਖ, ਓਡੀਸ਼ਾ, ਤਮਿਲਨਾਡੂ ਅਤੇ ਤ੍ਰਿਪੁਰਾ ਤੋਂ 1-1 ਜੈਟਲਮੈਂਨ ਕੈਡੇਟਸ ਭਾਰਤੀ ਸੈਨਾਂ ਵਿੱਚ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਮੋਸਮ ਦੀ ਖ਼ਰਾਬੀ ਕਾਰਨ ਭਾਰਤੀ ਸੈਨਾ ਅਕਾਦਮੀ ਵਿੱਚ ਪਾਸਿੰਗ ਆਉਟ ਪਰੇਡ ਨਿਰਧਾਰਿਤ ਸਮੇਂ ਤੋਂ ਕੁਝ ਦੇਰੀ ਨਾਲ ਸ਼ੁਰੂ ਹੋਈ ਸੀ। ਪਹਿਲਾਂ ਪਰੇਡ ਦੇ ਸ਼ੁਰੂ ਹੋਣ ਦਾ ਸਮਾਂ 5.45 ਵਜੇ ਸੀ ਮੌਸਮ ਨੂੰ ਦੇਖਦੇ ਹੋਏ 8.00 ਵਜੇ ਪਰੇਡ ਸ਼ੁਰੂ ਕੀਤੀ ਗਈ।