ETV Bharat / bharat

IIT MADRAS : ਆਈਆਈਟੀ ਮਦਰਾਸ ਦੇ PHD ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਇਸ ਸਾਲ ਤੀਜਾ ਮਾਮਲਾ

ਆਈਆਈਟੀ ਮਦਰਾਸ ਨੇ ਆਪਣੇ ਵਿਦਿਆਰਥੀ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਰਹੂਮ ਵਿਿਦਆਰਥੀ ਦੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਕਿਸੇ ਤਰ੍ਹਾਂ ਦੀ ਅਫਵਾਹ ਨਾ ਫੈਲਾਉਣ।

ਆਈਆਈਟੀ-ਮਦਰਾਸ ਪੀਐਚਡੀ ਵਿਿਦਆਰਥੀ ਨੇ ਕੀਤੀ ਖੁਦਕੁਸ਼ੀ, ਇਸ ਸਾਲ ਤੀਜਾ ਮਾਮਲਾ

author img

By

Published : Apr 2, 2023, 7:43 PM IST

ਵੇਲਾਚੇਰੀ: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, (ਆਈਆਈਟੀ) ਮਦਰਾਸ ਦੇ ਇੱਕ ਪੀਐਚਡੀ ਦੇ ਵਿਦਿਆਰਥੀ ਨੇ ਤਾਮਿਲਨਾਡੂ ਦੇ ਵੇਲਾਚੇਰੀ ਵਿੱਚ ਆਪਣੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਮਿਲਨਾਡੂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਿਦਆਰਥੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 32 ਸਾਲ ਸੀ। ਇਸ ਸਾਲ ਆਈਆਈਟੀ ਮਦਰਾਸ ਤੋਂ ਖੁਦਕੁਸ਼ੀ ਦੀ ਇਹ ਤੀਜੀ ਘਟਨਾ ਹੈ। 2018 ਤੋਂ ਬਾਅਦ ਇਹ 11ਵਾਂ ਮਾਮਲਾ ਹੈ ਜਦੋਂ ਕਿਸੇ ਵਿਿਦਆਰਥੀ ਨੇ ਖੁਦਕੁਸ਼ੀ ਕੀਤੀ ਹੈ। 31 ਮਾਰਚ ਨੂੰ ਮ੍ਰਿਤਕ ਵਿਿਦਆਰਥੀ ਨੇ ਵਟਸਐਪ ਸਟੇਟਸ ਪੋਸਟ ਕੀਤਾ ਸੀ, 'ਆਈ.ਐੱਮ.ਸੌਰੀ ਨਾਟ ਗੁੱਡ ਇਨਅਫ਼'। ਜਿਸ ਨੂੰ ਦੇਖ ਕੇ ਉਸਦੇ ਦੋਸਤ ਉਸਦੇ ਘਰ ਪਹੁੰਚੇ।

ਮੌਤ ਉੱਤੇ ਦੁੱਖ ਦਾ ਪ੍ਰਗਟਾਵਾ: ਜਦੋਂ ਸਚਿਨ ਦੇ ਦੋਸਤ ਉਸ ਦੇ ਘਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਸਚਿਨ ਨੂੰ ਆਪਣੇ ਕਮਰੇ ਵਿੱਚ ਲਟਕਦਾ ਦੇਖਿਆ। ਦੋਸਤਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਆਈਆਈਟੀ ਮਦਰਾਸ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਆਈਆਈਟੀ ਨੇ ਕਿਹਾ ਕਿ ਅਸੀਂ 31 ਮਾਰਚ, 2023 ਦੀ ਦੁਪਹਿਰ ਨੂੰ ਵੇਲਾਚੇਰੀ, ਚੇਨਈ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਇੱਕ ਪੀਐਚਡੀ ਖੋਜ ਵਿਦਵਾਨ ਦੀ ਬੇਵਕਤੀ ਮੌਤ ਤੋਂ ਬਹੁਤ ਦੁਖੀ ਹਾਂ। ਮਿਸਾਲੀ ਅਕਾਦਮਿਕ ਅਤੇ ਖੋਜ ਰਿਕਾਰਡ ਵਾਲੇ ਵਿਿਦਆਰਥੀ ਦਾ ਅਜਿਹਾ ਵਿਛੋੜਾ ਖੋਜ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਸਥਾ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।

ਪਹਿਲਾਂ ਹੀ ਵਿਿਦਆਰਥੀ ਨੇ ਕੀਤੀ ਸੀ ਖੁਦਕੁਸ਼ੀ: ਇਸ ਤੋਂ ਪਹਿਲਾਂ 14 ਮਾਰਚ ਨੂੰ ਬੀਟੈੱਕ ਤੀਜੇ ਸਾਲ ਦੇ ਵਿਿਦਆਰਥੀ ਨੇ ਮਦਰਾਸ ਆਈਆਈਟੀ ਕੈਂਪਸ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੀ ਪਛਾਣ ਵੈਪੂ ਪੁਸ਼ਪਕ ਸ੍ਰੀ ਸਾਈਂ (20) ਵਾਸੀ ਆਂਧਰਾ ਪ੍ਰਦੇਸ਼ ਵਜੋਂ ਹੋਈ ਹੈ। ਕੋਟੂਰਪੁਰਮ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਮਹਾਰਾਸ਼ਟਰ ਦੇ ਇੱਕ ਰਿਸਰਚ ਸਕਾਲਰ ਨੇ ਆਈਆਈਟੀ ਕੈਂਪਸ ਦੇ ਅੰਦਰ ਇੱਕ ਕਮਰੇ ਵਿੱਚ ਫਾਹਾ ਲੈ ਲਿਆ ਸੀ।

ਮਾਮਲੇ ਦੀ ਜਾਂਚ: ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਝਾਂਚ ਕੀਤੀ ਜਾ ਰਹੀ ਹੈ। ਕਿਉਂਕਿ ਇਹ ਮਾਮਲਾ ਹੁਣ ਲਗਾਤਾਰ ਵੱਧਦਾ ਜਾ ਰਿਹਾ ਹੈ ਕਿ ਆਖਰਕਾਰ ਵਿਿਦਆਰਥੀ ਖੁਦਕੁਸ਼ੀ ਕਿਉਂ ਕਰ ਰਹੇ ਹਨ।ਪੁਲਿਸ ਵੱਲੋਂ ਸਚਿਨ ਦੇ ਦੋਸਤਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਮਾਪਿਆਂ ਤੋਂ ਵੀ ਜਾਣਾਕਰੀ ਇੱਕਠੀ ਕੀਤੀ ਜਾਵੇਗੀ ਤਾਂ ਜੋ ਸੱਚ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ: Bihar Violence : ਸਾਸਾਰਾਮ-ਨਾਲੰਦਾ 'ਚ ਤਾਇਨਾਤ ਹੋਵੇਗੀ ਪੈਰਾ ਮਿਲਟਰੀ ਫੋਰਸ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਪਾਲ ਨਾਲ ਗੱਲਬਾਤ ਤੋਂ ਬਾਅਦ ਲਿਆ ਇਹ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.