ਹੈਦਰਾਬਾਦ ਡੈਸਕ: IBPS SO ਪ੍ਰੀਲਿਮਸ ਪ੍ਰੀਖਿਆ ਦੇ ਨਤੀਜੇ ਜਾਰੀ ਹੋ ਗਏ ਹਨ। ਜਾਣਕਾਰੀ ਅਨੁਸਾਰ 17 ਜਨਵਰੀ 2023 ਨੂੰ ਸਪੈਸ਼ਲਿਸਟ ਅਫਸਰ ਪ੍ਰੀਲਿਮਿਨਰੀ ਪ੍ਰੀਖਿਆ(CRP SPL-XII) ਪ੍ਰੀਖਿਆ ਦਾ ਨਤੀਜਾ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਨੇ ਅਧਿਕਾਰਤ ਵੈੱਬਸਾਈਟ ibps.in 'ਤੇ ਜਾਰੀ ਕੀਤਾ ਹੈ। ਜਿਸ ਦੀ ਜਾਣਕਾਰੀ ਪੋਰਟਲ ਉੱਤੇ ਜਾ ਕੇ ਚੈੱਕ ਕੀਤੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਦਾ ਨਤੀਜਾ ਪਤਾ ਕਰਨ ਲਈ ਉਮੀਦਵਾਰਾਂ ਨੂੰ ਆਪਣੇ ਜਾਣਕਾਰੀ ਲਈ ਰਜਿਸਟ੍ਰੇਸ਼ਨ ਨੰਬਰ ਜਾਂ ਰੋਲ ਨੰਬਰ ਅਤੇ ਜਨਮ ਮਿਤੀ ਜਾਂ ਪਾਸਵਰਡ ਦੀ ਵਰਤੋਂ ਕਰਕੇ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਸ ਤੋੋਂ ਬਾਅਦ ਉਮੀਦਵਾਰਾਂ ਦਾ ਨਤੀਜਾ ਨਿਕਲ ਕੇ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਉਮੀਦਵਾਰ ਹੋਰ ਵੀ ਅਸਾਨੀ ਨਾ ਨਤੀਜਾ ਦੇਣ ਤਾ ਹੇਠ ਲਿਖੀ ਜਾਣਕਾਰੀ ਨਾਲ ਨਤੀਜਾ ਪ੍ਰਾਪਤ ਕਰਨ ਸਕਦੇ ਹਨ।
ਪ੍ਰੀਖਿਆ 24 ਦਸੰਬਰ ਤੋਂ 31 ਦਸੰਬਰ ਦੇ ਵਿਚਕਾਰ ਹੋਈ ਸੀ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਦੀ ਪ੍ਰੀਖਿਆ 24 ਦਸੰਬਰ ਤੋਂ 31 ਦਸੰਬਰ, 2022 ਤੱਕ ਆਯੋਜਿਤ ਕੀਤੀ। ਜੋ ਕਿ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਇਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਇਸ ਦੇ ਨਤੀਜੇ ਆਏ ਹਨ।
ਇਹ ਵੀ ਪੜੋ:- UGC NET 2023: ਯੂਜੀਸੀ ਨੈੱਟ ਵਾਸਤੇ ਅਪਲਾਈ ਕਰਨ ਲਈ ਆਖਰੀ ਮਿਤੀ ਅੱਜ, ਇਸ ਸਾਈਟ ਤੇ ਕਰੋ ਅਪਲਾਈ