ਦੇਹਰਾਦੂਨ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਾਲੇ ਹਰਿਦੁਆਰ 'ਚ ਮਹਾਕੁੰਭ ਦੇ ਆਯੋਜਨ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹਰਿਦੁਆਰ ਮਹਾਕੁੰਭ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਉਤਰਾਖੰਡ 'ਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵੀਰਵਾਰ ਨੂੰ ਉਤਰਾਖੰਡ 'ਚ 2220 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1 ਲੱਖ 16 ਹਜ਼ਾਰ 244 ਤੱਕ ਪਹੁੰਚ ਗਈ ਹੈ।
ਡਰਾਉਣੇ ਅੰਕੜੇ
ਹਰਿਦੁਆਰ ਮਹਾਕੁੰਭ ਦੀ ਗੱਲ ਕਰੀਏ ਤਾਂ ਪਿਛਲੇ 6 ਦਿਨਾਂ 'ਚ ਹਰਿਦੁਆਰ 'ਚ 2780 ਨਵੇਂ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਇਸ ਸਮੇਂ ਹਰਿਦੁਆਰ 'ਚ 1269 ਐਕਟਿਵ ਮਾਮਲੇ ਮੌਜੂਦ ਹਨ। 10 ਅਪ੍ਰੈਲ ਨੂੰ ਹਰਿਦੁਆਰ 'ਚ 254, 11 ਅਪ੍ਰੈਲ ਨੂੰ 386, 12 ਅਪ੍ਰੈਲ ਨੂੰ 408, 13 ਅਪ੍ਰੈਲ ਨੂੰ 594, 14 ਅਪ੍ਰੈਲ ਨੂੰ 525 ਅਤੇ 15 ਅਪ੍ਰੈਲ ਨੂੰ 613 ਨਵੇਂ ਮਾਮਲੇ ਸਾਹਮਣੇ ਆਏ ਹਨ।
ਸਰਕਾਰ ਦੀਆਂ ਲੱਖਾਂ ਪਾਬੰਦੀਆਂ ਤੋਂ ਬਾਅਦ ਵੀ ਹਰਿਦੁਆਰ 'ਚ ਕੋਰੋਨਾ ਵਾਇਰਸ ਫੈਲ ਰਿਹਾ ਹੈ। 12 ਅਪ੍ਰੈਲ ਨੂੰ ਦੂਸਰੇ ਸ਼ਾਹੀ ਇਸ਼ਨਾਨ ਤੋਂ ਬਾਅਦ ਹਰਿਦੁਆਰ 'ਚ 409 ਨਵੇਂ ਪੌਜ਼ੀਟਿਵ ਮਰੀਜ਼ ਪਾਏ ਗਏ। ਉਥੇ ਹੀ ਤੀਜੇ ਸ਼ਾਹੀ ਇਸ਼ਨਾਨ ਤੋਂ ਬਾਅਦ ਹਰਿਦੁਆਰ 'ਚ ਕੋਰੋਨਾ ਦੇ 613 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ:ਜੰਮੂ ਕਸ਼ਮੀਰ ਦੇ ਤ੍ਰਾਲ ’ਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਸਮਾਗਮ
ਇਸ ਵਾਰ ਹਰਿਦੁਆਰ ਮਹਾਕੁੰਭ 'ਚ ਪ੍ਰਸ਼ਾਸਨ ਦੀ ਸਖ਼ਤੀ ਅਤੇ ਕੋਰੋਨਾ ਹਦਾਇਤਾਂ ਦੀ ਸਖ਼ਤੀ ਦੇ ਬਾਵਜੂਦ ਕੋਰੋਨਾ ਦੇ ਅੰਕੜੇ ਨਿਰੰਤਰ ਡਰਾ ਰਹੇ ਹਨ। ਅਖਾੜਿਆਂ ਦੇ ਸੰਤ ਵੀ ਲਗਾਤਾਰ ਇਸ ਦੀ ਲਪੇਟ 'ਚ ਹਨ। ਉਹ ਗੱਲ ਵੱਖਰੀ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਅਤੇ ਸੰਤ ਸਮਾਜ ਵਲੋਂ ਕੁਝ ਗੱਲਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ।
ਜੁਨਾ ਅਖਾੜਾ 'ਚ ਕੈਂਪ ਲਗਾ ਰਹੇ ਇੱਕ ਨਿੱਜੀ ਡਾਕਟਰ ਅਨੁਸਾਰ, ਰੋਜ਼ਾਨਾ 900 ਤੋਂ 1500 ਮਰੀਜ਼ ਉਸ ਕੋਲ ਆ ਰਹੇ ਹਨ। ਜਿਸ 'ਚ ਸਭ ਤੋਂ ਵੱਧ ਮਰੀਜ਼ ਨਾਗਾ ਭਿਕਸ਼ੂ ਅਤੇ ਸਾਧੂ ਸਮਾਜ ਦੇ ਹੋਰ ਅਧਿਕਾਰੀ ਹਨ। ਜਿਨ੍ਹਾਂ ਨੂੰ ਖੰਘ, ਜ਼ੁਕਾਮ, ਬੁਖਾਰ ਵਰਗੀਆਂ ਹੋਰ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ। ਅਜਿਹੀ ਸਥਿਤੀ 'ਚ ਹਰਿਦੁਆਰ ਮਹਾਕੁੰਭ 'ਚ ਕੋਰੋਨਾ ਬਲਾਸਟ ਹੋ ਸਕਦਾ ਹੈ।
ਇਹ ਵੀ ਪੜ੍ਹੋ:ਲੁਧਿਆਣਾ 'ਚ ਪੰਜਾਬ ਸਰਕਾਰ ਦੇ ਲੱਗੇ ਬੈਨਰਾਂ ਦੀ ਸਨਅਤਕਾਰਾਂ ਨੇ ਖੋਲ੍ਹੀ ਪੋਲ