ਕਰਨਾਟਕ/ਬੈਂਗਲੁਰੂ: ਅੱਜ ਕੱਲ ਸੜਕ ਹਾਦਸਿਆਂ ਦੀ ਘਟਨਾਵਾਂ ਬਹੁਤ ਹੀ ਜ਼ਿਆਦਾ ਵੱਧਦੀਆਂ ਜਾ ਰਹੀਆਂ ਹਨ। ਹੁਣ ਇਸ ਦਾ ਕਾਰਨ ਬੱਚਿਆਂ ਵਿੱਚ ਵੱਧਦਾ ਕਰੇਜ ਕਹਿਾ ਲਈਏ ਜਾਂ ਨਸ਼ਾ ਕਰਕੇ ਡਰਾਈਵਿੰਗ ਕਰਨਾ ਕਹਿ ਲਈਏ। ਅੱਜ ਕੱਲ੍ਹ ਹਰ ਇੱਕ ਗੱਡੀ ਚਲਾਉਣਾ ਹਰ ਇੱਕ ਸ਼ੌਂਕ ਬਣ ਗਿਆ ਹੈ ਅਤੇ ਗੱਡੀ ਚਲਾਉਣ ਵੇਲੇ ਵਰਤੀ ਗਈ ਅਣਗਹਿਲੀ ਨਾਲ ਰੋਜ਼ਾਨਾ ਪਤਾ ਨਹੀਂ ਕਿੰਨੇ ਹੀ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਰੋਜਾਨਾ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਜਾ ਰਹੇ ਹਨ ਕਿਸੇ ਦੇ ਸਿਰ ਉੱਤੇ ਬਾਪ ਦਾ ਪਰਛਾਵਾਂ ਉੱਠ ਰਿਹਾ ਹੈ।
ਇਸੇ ਤਰ੍ਹਾਂ ਦਾ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਕਰਨਾਟਕ ਦੇ ਬੈਂਗਲੂਰੂ ਵਿੱਚ ਜਿੱਥੇ ਇੱਕ ਮਹਿਲਾ ਡਾਕਟਰ ਨੇ ਸਕੂਟੀ ਸਵਾਰ ਨੌਜਵਾਨ 'ਤੇ ਕਾਰ ਚੜ੍ਹਾ ਦਿੱਤੀ। ਨੌਜਵਾਨ ਪ੍ਰਭਾਕਰ ਗੰਭੀਰ ਜ਼ਖ਼ਮੀ ਹੋ ਗਿਆ। ਸ਼ਨੀਵਾਰ ਨੂੰ ਨਗਰਭਵੀ ਦੇ ਕੇਕੇ ਲੇਆਉਟ ਨੇੜੇ ਵਾਪਰੀ ਇਹ ਘਟਨਾ ਨੇੜੇ ਦੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਸੀਸੀਟੀਵੀ ਵਿੱਚ ਸਾਫ ਦੇਖਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਸਕੂਟੀ ਸਵਾਰ ਵਿਅਕਤੀ ਨੂੰ ਆਪਣੀ ਕਾਰ ਨਾਲ ਟੱਕਰ ਮਾਰਦੀ ਹੈ ਅਤੇ ਉਸ ਨੂੰ ਆਪਣੀ ਗੱਡੀ ਨਾਲ ਕੁਚਲ ਦਿੰਦੀ ਹੈ, ਇੱਥੇ ਹੀ ਬੱਸ ਨਹੀਂ ਇਹ ਮਹਿਲਾ ਉਸ ਵਿਅਕਤੀ ਦੇ ਉਪਰ ਦੀ ਗੱਡੀ ਲਗਾ ਦਿੱਤੀ। ਇਸ ਸਬੰਧੀ ਕਾਮਾਕਸ਼ੀ ਪਾਲਿਆ ਟਰੈਫਿਕ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕਾਰ ਚਾਲਕ ਡਾਕਟਰ ਲਕਸ਼ਮੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਲਸ਼ਕਰ ਦੇ 2 ਸਥਾਨਕ ਹਾਈਬ੍ਰਿਡ ਅੱਤਵਾਦੀ ਗ੍ਰਿਫ਼ਤਾਰ