ਹਿਮਾਚਲ ਪ੍ਰਦੇਸ਼: ਲਾਹੌਲ ਘਾਟੀ (Lahaul Valley) ਵਿੱਚ ਬੱਦਲ ਫਟਣ ਕਾਰਨ ਨਦੀਆਂ-ਨਾਲਿਆਂ ਵਿੱਚ ਹੜ੍ਹ ਆ ਗਿਆ। ਹੁਣ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ, ਨਦੀਆਂ ਦੇ ਨਾਲਿਆਂ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ। ਅਜਿਹੀ ਸਥਿਤੀ ਵਿੱਚ ਨਾਲਿਆਂ ਨੂੰ ਪਾਰ ਕਰਨਾ ਵੀ ਲੋਕਾਂ ਲਈ ਖਤਰਨਾਕ ਸਾਬਤ ਹੋ ਰਿਹਾ ਹੈ।
ਸ਼ੁੱਕਰਵਾਰ ਦੁਪਹਿਰ ਨੂੰ, ਸੜਕ ਹਾਦਸੇ ਵਿੱਚ ਜ਼ਖਮੀ ਹੋਏ ਜਤਿਨ ਨੂੰ ਜਾਹਲਮਾ ਡਰੇਨ ਪਾਰ ਕਰਨਾ ਤਿੰਨ ਨੌਜਵਾਨਾਂ ਨੂੰ ਉਸ ਸਮੇਂ ਭਾਰੀ ਪੈ ਗਿਆ ਸੀ ਜਦੋਂ ਉਹ ਨੌਜਵਾਨ ਨੂੰ ਪਾਰ ਕਰਵਾਉਂਦੇ ਸਮੇਂ ਖੁਦ ਹੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜਨ ਤੋਂ ਵਾਲ-ਵਾਲ ਬਚ ਗਏ। ਨੌਜਵਾਨਾਂ ਵੱਲੋਂ ਸਟਰੇਚਰ ਦੇ ਰਾਹੀਂ ਜ਼ਖ਼ਮੀ ਨੌਜਾਵਾਨਾਂ ਨੂੰ ਨਾਲਾ ਪਾਰ ਕਰਵਾਇਆ ਜਾ ਰਿਹਾ ਸੀ ਜਿਸਦੇ ਚੱਲਦੇ ਇਹ ਭਿਆਨਕ ਹਾਦਸਾ ਹੋ ਜਾਣਾ ਸੀ ਪਰ ਗਨੀਮਤ ਰਹੀ ਕਿ ਉਨ੍ਹਾਂ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ।
ਇਸ ਹਾਦਸੇ ਦੌਰਾਨ ਇੱਕ ਨੌਜਵਾਨ ਰੁੜ ਕੇ ਥੋੜ੍ਹੀ ਦੂਰੀ ਤੇ ਚਲਾ ਗਿਆ ਸੀ ਪਰ ਨੌਜਵਾਨ ਨੇ ਹਿੰਮਤ ਨਹੀਂ ਛੱਡੀ ਅਤੇ ਲੋਕਾਂ ਦੀ ਮਦਦ ਦੇ ਨਾਲ ਬਾਹਰ ਨਿਕਲ ਆਇਆ। ਇਸ ਤਰ੍ਹਾਂ ਲੋਕਾਂ ਦੀ ਮਦਦ ਦੇ ਨਾਲ ਜ਼ਖ਼ਮੀ ਪੀੜਤ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਸਨੇ ਫਸੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਘਾਟੀ ਵਿੱਚੋਂ ਬਾਹਰ ਕੱਢ ਲਿਆ ਜਾਵੇਗਾ।
ਇਹ ਵੀ ਪੜ੍ਹੋ:S.D.R.F ਨੇ ਹੜ੍ਹ ਵਿੱਚ ਡੁੱਬਦੀ ਮਾਸੂਮ ਬੱਚੀ ਨੂੰ ਬਚਾਇਆ