ਹੈਦਰਾਬਾਦ: ਪੰਜਾਬ 'ਚ ਅਚਾਨਕ ਗਰਮੀ ਨਾਲ ਵੱਡਾ ਇਜ਼ਾਫਾ ਹੋਇਆ ਹੈ। ਜਿਸ ਤਹਿਤ ਉੱਤਰੀ ਇਲਾਕੇ ਦੇ ਕਈ ਰਾਜਾਂ ਵਿੱਚ ਲੂ ਨੇ ਆਪਣਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਉੱਤਰੀ ਇਲਾਕਿਆਂ ਵਿੱਚ ਗਰਮੀ ਵੱਧਣ ਦੇ ਹੋਰ ਜ਼ਿਆਦਾ ਅਸਾਰ ਵੱਧ ਗਏ ਹਨ ਤੇ ਮਾਰਚ ਮਹੀਨੇ ਵਿੱਚ ਹੀ ਗਰਮੀ ਨੇ ਕਈ ਰਿਕਾਰਡ ਤੋੜ ਦਿੱਤੇ ਹਨ।
ਇਸ ਤੋਂ ਇਲਾਵਾਂ ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਗਰਮੀ ਕਹਿਰ ਹੋ ਵੀ ਜ਼ਿਆਦਾ ਅਸਰ ਦਿਖਾਏਗਾ, ਤੇ ਪੰਜਾਬ ਵਿੱਚ ਮੀਂਹ ਪੈਣ ਦੇ ਅਸਾਰ ਵੀ ਘੱਟ ਦਿਖਾਈ ਦੇ ਰਹੇ ਹਨ। ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਇਸ ਸਮੇਂ ਦੌਰਾਨ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਸ਼ਹਿਰ ਰਿਕਾਰਡ ਕੀਤਾ ਗਿਆ ਹੈ ਜਿਸ ਦਾ ਤਾਪਮਾਨ 37.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਪਰ ਹਾਲੇ ਪੰਜਾਬ ਵਿੱਚ ਲੂ ਤੋਂ ਅਜੇ ਰਾਹਤ ਹੈ।
ਉਥੇ ਹੀ ਜੇਕਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਵਿੱਚ ਵੀ ਅਗਲੇ 4 ਤੋਂ 5 ਗਰਮ ਲੂ ਦੇ ਹਲਾਤ ਹੋਣ ਦੀ ਸੰਭਾਵਨਾ ਹੈ। ਪਰ ਮੌਸਮ ਵਿਭਾਗ ਨੇ ਅੱਗ ਹੋਰ ਵੀ ਕਿਹਾ ਹੈ ਕਿ ਦੇਸ਼ ਦੇ ਉੱਤਰੀ, ਪੱਛਮੀ ਅਤੇ ਮੱਧ ਭਾਰਤ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਲੂ ਦੇ ਕਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਕਿ ਖੁਸ਼ਕ ਮੌਸਮ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਵੱਧਣ ਦੀ ਸੰਭਾਵਨਾ ਹੈ।
ਇਹ ਵੀ ਪੜੋ:- 1 ਅਪ੍ਰੈਲ ਤੋਂ PF 'ਤੇ ਟੈਕਸ ਦੇ 10 ਨਿਯਮਾਂ ਨਾਲ ਮਿਉਚੁਅਲ ਫੰਡ ਨਿਵੇਸ਼ਾਂ 'ਤੇ GST ਵਿੱਚ ਹੋਵੇਗਾ ਬਦਲਾਅ