ਨਵੀਂ ਦਿੱਲੀ/ ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਕਾਰ ਦਾ ਦਿੱਲੀ ’ਚ ਐਕਸੀਡੇਂਟ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਏਮਜ਼ ਹਸਪਤਾਲ ਦੇ ਨੇੜੇ ਹੋਇਆ। ਗ੍ਰਹਿ ਮੰਤਰੀ ਵਿਜ ਏਮਜ਼ ਹਸਪਤਾਲ ’ਚ ਚੈਕਅੱਪ ਕਰਵਾਉਣ ਗਏ ਸਨ। ਚੈਕਅੱਪ ਕਰਵਾਉਣ ਤੋਂ ਬਾਅਦ ਵਿਜ ਹਰਿਆਣਾ ਭਵਨ ਜਾ ਰਹੇ ਸਨ ਕਿ ਹਾਦਸਾ ਹੋ ਗਿਆ। ਹਾਲਾਂਕਿ ਹਾਦਸੇ ’ਚ ਮੰਤਰੀ ਅਨਿਲ ਵਿਜ ਨੂੰ ਕੋਈ ਚੋਟ ਨਹੀਂ ਆਈ ਹੈ, ਪਰ ਉਨਾਂ ਦੀ ਗੱਡੀ ਨੁਕਸਾਨੀ ਗਈ।
ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਰਕਤ ’ਚ ਆਉਂਦਿਆ ਮੰਤਰੀ ਵਿਜ ਨੂੰ ਦੂਸਰੀ ਗੱਡੀ ਰਾਹੀਂ ਹਰਿਆਣਾ ਭਵਨ ਪਹੁੰਚਾਇਆ। ਉੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਚਾਨਕ ਬ੍ਰੇਕ ਲਗਾਉਣ ਕਾਰਨ ਹਾਦਸਾ ਵਾਪਰ ਗਿਆ। ਸਭ ਠੀਕ ਠਾਕ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਚੋਟ ਨਹੀਂ ਆਈ ਹੈ।
ਅਨਿਲ ਵਿਜ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਗੁਰੂਗ੍ਰਾਮ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੂਰਜਪਾਲ ਦੇ ਬੇਟੇ ਦੀ ਮੌਤ ’ਤੇ ਦੁੱਖ ਪ੍ਰਗਟਾਉਣ ਗਏ ਸਨ, ਜਿੱਥੋਂ ਉਹ ਸਿੱਧਾ ਦਿੱਲੀ ਵਿਖੇ ਏਮਜ਼ ਹਸਪਤਾਲ ’ਚ ਜਾਂਚ ਕਰਵਾਉਣ ਚੱਲੇ ਗਏ। ਉਨ੍ਹਾਂ ਦੱਸਿਆ ਕਿ ਸੈਂਪਲ ਦੇਣ ਤੋਂ ਬਾਅਦ ਵਾਪਸ ਪਰਤਦਿਆਂ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ: ਬੰਗਾਲ ਚੌਣਾਂ 'ਚ ਪ੍ਰਚਾਰ ਕਰਨਗੇ ਕੈਪਟਨ ਤੇ ਸਿੱਧੂ, ਕੀ ਹਾਈਕਮਾਨ ਦੂਰ ਕਰ ਪਾਵੇਗੀ ਖਟਾਸ!