ਚੰਡੀਗੜ੍ਹ: ਹਰਿਆਣਾ ਵਿੱਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਨਵੇਂ ਮਾਮਲਿਆਂ ਵਿੱਚ ਰੋਜਾਨਾ ਕਾਫੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਹਰਿਆਣਾ ਵਿੱਚ ਕੋਰੋਨਾ ਦੇ 5,749 ਐਕਟਿਵ ਕੇਸ ਹਨ। ਉੱਥੇ ਹੀ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ 7,50,443 ਹੋ ਗਿਆ ਹੈ। ਹਰਿਆਣਾ ਦੀ ਰਿਕਵਰੀ ਰੇਟ ਹੁਣ ਵੱਧ ਕੇ 98.08 ਫੀਸਦ ਹੋ ਗਿਆ ਹੈ।
ਇਨ੍ਹਾਂ ਜ਼ਿਲ੍ਹਿਆਂ 'ਚ ਕੋਰੋਨਾ ਦੇ ਸਭ ਤੋਂ ਘੱਟ ਕੇਸ
ਹਰਿਆਣਾ ਦੇ 6 ਜ਼ਿਲ੍ਹੇ ਅਜਿਹੇ ਹਨ ਜਿੱਥੇ ਕੋਰੋਨਾ ਦੇ ਕੇਸ 10 ਤੋਂ ਘੱਟ ਆ ਰਹੇ ਹਨ। ਸ਼ੁੱਕਰਵਾਰ ਨੂੰ ਪਾਣੀਪਤ ਤੋਂ 6 ਰੋਹਤਕ ਤੋਂ 9 ਮਹਿੰਦਰਗੜ੍ਹ ਤੋਂ 6 ਭਿਵਾਨੀ ਤੋਂ 9, ਕੈਥਲੇ ਤੋਂ 6 ਅਤੇ ਚਰਖੀ ਦਾਦਰੀ ਤੋਂ ਸਿਰਫ਼ ਇੱਕ ਕੋਰੋਨਾ ਪੌਜ਼ੀਟਿਵ ਕੇਸ ਮਿਲਿਆ ਹੈ।
ਦੋ ਜ਼ਿਲ੍ਹੇ ਹੋ ਸਕਦੈ ਕੋਰੋਨਾ ਫ੍ਰੀ
ਹਰਿਆਣਾ ਵਿੱਚ ਕੋਰੋਨਾ ਦੀ ਰਫਤਾਰ ਹੌਲੀ ਹੋ ਚੁੱਕੀ ਹੈ ਦੂਜੀ ਲਹਿਰ ਦਾ ਪ੍ਰਕੋਪ ਹੁਣ ਨਹੀਂ ਦਿਖ ਰਿਹਾ ਹੈ। ਇਹੀ ਕਾਰਨ ਹੈ ਕਿ ਹਰਿਆਣਾ ਦੇ ਕੁਝ ਜ਼ਿਲ੍ਹੇ ਕੋਰੋਨਾ ਮੁਕਤ ਹੋਣ ਵਾਲੇ ਹਨ। ਸੋਨੀਪਤ ਵਿੱਚ ਕੋਰੋਨਾ ਦੇ 14 ਅਤੇ ਚਰਖੀ ਦਾਦਰੀ ਵਿੱਚ 4 ਐਕਟਿਵ ਕੇਸ ਹਨ। ਜਲਦ ਹੀ ਦੋਨਾਂ ਜ਼ਿਲ੍ਹੇ ਕੋਰੋਨਾ ਮੁਕਤ ਹੋ ਜਾਣਗੇ।
ਰਿਕਵਰੀ ਰੇਟ 'ਚ ਇਹ ਦੋ ਜ਼ਿਲ੍ਹੇ ਸਿਖਰ 'ਤੇ
ਹਰਿਆਣਾ ਦੇ ਗੁਰੂਗ੍ਰਾਮ ਅਤੇ ਸੋਨੀਪਤ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ। ਸੋਨੀਪਤ ਦਾ ਰਿਕਵਰੀ ਰੇਟ 99.44 ਫੀਸਦ ਹੈ ਤਾਂ ਗੁਰੂਗ੍ਰਾਮ ਦਾ ਰਿਕਵਰੀ ਰੇਟ 99.27 ਫੀਸਦ ਹੈ। ਇਨ੍ਹਾਂ ਦੋਨਾਂ ਜ਼ਿਲ੍ਹਿਆ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 469 ਹਨ ਜਿਨ੍ਹਾਂ ਵਿੱਚੋਂ 455 ਮਰੀਜ਼ ਗੁਰੂਗ੍ਰਾਮ ਤੋਂ ਹਨ।