ETV Bharat / bharat

ਸਿੱਖਾਂ ਨੇ ਨਮਾਜ਼ ਲਈ ਖੋਲ੍ਹੇ ਗੁਰਦੁਆਰਿਆਂ ਦੇ ਦਰਵਾਜ਼ੇ

ਗੁਰੂਗ੍ਰਾਮ ਵਿਚ ਖੁੱਲ੍ਹੇ ਨਮਾਜ਼ ਦੇ ਵਿਰੋਧ ਤੋਂ ਬਾਅਦ ਗੁਰਦੁਆਰਿਆਂ ਦੀ ਸਥਾਨਕ ਐਸੋਸੀਏਸ਼ਨ ਨੇ ਗੁਰਦੁਆਰੇ ਵਿਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੜ੍ਹੋ ਪੂਰੀ ਖਬਰ..

ਸਿੱਖਾਂ ਨੇ ਨਮਾਜ਼ ਲਈ ਖੋਲ੍ਹੇ ਗੁਰਦੁਆਰਿਆਂ ਦੇ ਦਰਵਾਜ਼ੇ
ਸਿੱਖਾਂ ਨੇ ਨਮਾਜ਼ ਲਈ ਖੋਲ੍ਹੇ ਗੁਰਦੁਆਰਿਆਂ ਦੇ ਦਰਵਾਜ਼ੇ
author img

By

Published : Nov 18, 2021, 5:44 PM IST

ਗੁਰੂਗ੍ਰਾਮ (ਹਰਿਆਣਾ) : ਗੁਰੂਗ੍ਰਾਮ 'ਚ ਖੁੱਲ੍ਹੇ ਨਮਾਜ਼ ਦੇ ਵਿਰੋਧ ਤੋਂ ਬਾਅਦ ਗੁਰਦੁਆਰਿਆਂ ਦੀ ਸਥਾਨਕ ਐਸੋਸੀਏਸ਼ਨ ਨੇ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਖੁੱਲ੍ਹੇ 'ਚ ਨਮਾਜ਼ ਅਦਾ ਕਰਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੀ ਸਦਰ ਬਾਜ਼ਾਰ ਗੁਰਦੁਆਰਾ ਕਮੇਟੀ(Sadar Bazar Gurdwara Committee) ਨੇ ਮੁਸਲਮਾਨਾਂ ਨੂੰ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

ਇਸ ਸਬੰਧੀ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ੇਰਦਿਲ ਸਿੰਘ ਸਿੱਧੂ(Sherdil Singh Sidhu, President of Gurdwara Guru Singh Sabha) ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਅਦਾ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਕੋਈ ਵੀ ਇੱਥੇ ਆ ਕੇ ਨਮਾਜ਼ ਅਦਾ ਕਰ ਸਕਦਾ ਹੈ।

ਸਿੱਖਾਂ ਨੇ ਨਮਾਜ਼ ਲਈ ਖੋਲ੍ਹੇ ਗੁਰਦੁਆਰਿਆਂ ਦੇ ਦਰਵਾਜ਼ੇ

ਉਨ੍ਹਾਂ ਕਿਹਾ ਕਿ ਇਹ ਗੁਰੂ ਘਰ ਹੈ, ਜੋ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਹੈ। ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕਮੇਟੀ ਦਾ ਕਹਿਣਾ ਹੈ ਕਿ ਹੁਣ ਇਹ ਕੋਠੜੀ ਉਨ੍ਹਾਂ ਮੁਸਲਿਮ ਭਰਾਵਾਂ ਲਈ ਖੁੱਲ੍ਹੀ ਹੈ, ਜੋ ਨਮਾਜ਼ ਅਦਾ ਕਰਨਾ ਚਾਹੁੰਦੇ ਹਨ।

ਇਸ ਤੋਂ ਪਹਿਲਾਂ ਗੁਰੂਗ੍ਰਾਮ ਪ੍ਰਸ਼ਾਸਨ ਨੇ ਹਿੰਦੂ ਅਤੇ ਮੁਸਲਿਮ ਸੰਗਠਨਾਂ ਦੇ ਬੈਠ ਕੇ ਨਮਾਜ਼ ਅਦਾ ਕਰਨ ਲਈ 37 ਸਥਾਨ ਨਿਰਧਾਰਤ ਕੀਤੇ ਸਨ, ਜੋ ਬਾਅਦ ਵਿੱਚ ਘਟਾ ਕੇ 20 ਕਰ ਦਿੱਤੇ ਗਏ ਸਨ।

ਇਸ ਦੇ ਨਾਲ ਹੀ ਸਰਹੌਲ 'ਚ ਪ੍ਰਦਰਸ਼ਨ ਤੋਂ ਬਾਅਦ ਇਹ ਗਿਣਤੀ ਘੱਟ ਕੇ 19 'ਤੇ ਆ ਗਈ, ਜਿਸ ਕਾਰਨ ਮੁਸਲਮਾਨਾਂ ਨੂੰ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ 'ਚ ਕਾਫੀ ਪਰੇਸ਼ਾਨੀ ਆਉਣ ਲੱਗੀ।

ਇਹ ਵੀ ਪੜ੍ਹੋ:ਗੁਰੂ ਨਾਨਕ ਗੁਰਪੁਰਬ 2021: ਗੁਰਦੁਆਰਾ ਟੇਕਰੀ ਸਾਹਿਬ ਜੀ ਦਾ ਇਤਿਹਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.