ਗਾਜ਼ੀਪੁਰ: ਜ਼ਿਲ੍ਹੇ ਦੇ ਸੈਦਪੁਰ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਸਵੇਰੇ ਖਿਚੜੀ ਦੀ ਰਸਮ ਦੌਰਾਨ ਸਾਲੀਆਂ ਨੇ ਮਜ਼ਾਕ ਵਿਚ ਲਾੜੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਪੁੱਛ ਲਿਆ। ਲਾੜਾ ਪ੍ਰਧਾਨ ਮੰਤਰੀ ਦਾ ਨਾਂ ਨਹੀਂ ਦੱਸ ਸਕਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਲਾੜੀ ਪੱਖ ਦੇ ਲੋਕਾਂ ਨੇ ਹਥਿਆਰ ਕੱਢ ਲਏ। ਲਾੜੇ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਦੱਸਦਿਆਂ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਡਰਾ ਧਮਕਾ ਕੇ ਲਾੜੇ ਦੇ ਛੋਟੇ ਭਰਾ ਨਾਲ ਲਾੜੀ ਦਾ ਵਿਆਹ ਕਰਵਾ ਦਿੱਤਾ। ਲੜਕੇ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਛੋਟੇ ਦੀ ਉਮਰ ਅਜੇ ਬਹੁਤ ਘੱਟ ਹੈ। ਇਹ ਮਾਮਲਾ ਜ਼ਿਲ੍ਹੇ ਵਿੱਚ ਸੁਰਖੀਆਂ ਵਿੱਚ ਹੈ।
ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ ਕਰਾਂਡਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਵਿੱਚ ਤੈਅ ਹੋਇਆ ਸੀ। 6 ਮਹੀਨੇ ਪਹਿਲਾਂ ਲੜਕੀ ਪੱਖ ਨੇ ਲੜਕੇ ਨੂੰ ਤਿਲਕ ਦੀ ਰਸਮ ਕੀਤੀ ਗਈ ਸੀ। ਉਦੋਂ ਤੋਂ ਹੀ ਲੜਕਾ-ਲੜਕੀ ਮੋਬਾਈਲ ਰਾਹੀਂ ਆਪਸ ਵਿਚ ਗੱਲ ਕਰਦੇ ਸਨ। 11 ਜੂਨ ਨੂੰ ਲੜਕੇ ਵਾਲੇ ਵਿਆਹ ਦੀ ਬਰਾਤ ਲੈ ਕੇ ਲੜਕੀ ਵਾਲਿਆਂ ਦੇ ਪਿੰਡ ਪਹੁੰਚੇ। ਰਾਤ ਨੂੰ ਸਾਰੇ ਰੀਤੀ-ਰਿਵਾਜਾਂ ਨਾਲ ਵਿਆਹ ਦੀਆਂ ਰਸਮਾਂ ਹੋਈਆਂ ਤੇ ਵਿਆਹ ਦਾ ਕਾਰਜ ਪੂਰ ਚੜਿਆ। ਉਸ ਤੋਂ ਬਾਅਦ ਸਵੇਰੇ ਖਿਚੜੀ ਦੀ ਰਸਮ ਅਦਾ ਕੀਤੀ ਜਾ ਰਹੀ ਸੀ। ਇਸ ਦੌਰਾਨ ਲਾੜੇ ਦੀਆਂ ਸਾਲੀਆਂ ਲਾੜੇ ਨਾਲ ਮਜ਼ਾਕ ਕਰ ਰਹੀਆਂ ਸਨ। ਇਸ ਦੌਰਾਨ ਇਕ ਸਾਲੀ ਨੇ ਲਾੜੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਪੁੱਛਿਆ, ਲਾੜਾ ਪ੍ਰਧਾਨ ਮੰਤਰੀ ਦਾ ਨਾਂ ਨਹੀਂ ਦੱਸ ਸਕਿਆ। ਇਸ ਗੱਲ ਦਾ ਪਤਾ ਲੱਗਣ 'ਤੇ ਲੜਕੀ ਦੇ ਪੱਖ ਦੇ ਲੋਕਾਂ ਨੇ ਲਾੜੇ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਕਹਿਣਾ ਸ਼ੁਰੂ ਕਰ ਦਿੱਤਾ।
- Bihar News: ਵਿਆਹ ਤੋਂ ਪਹਿਲਾਂ ਬੁਆਏਫ੍ਰੈਂਡ ਨਾਲ ਭੱਜੀ ਭੈਣ, ਤਾਂ ਭਰਾ ਨੇ ਜਿੰਦਾ ਭੈਣ ਦਾ ਕੀਤਾ ਅੰਤਿਮ ਸਸਕਾਰ
- ਵਿਆਹ 'ਚ ਪੈ ਗਿਆ ਗਾਹ, ਮੌਕੇ 'ਤੇ ਆ ਗਈ ਪੁਲਿਸ, ਲਾੜੀ ਨੂੰ ਘੜੀਸਦੀ ਲੈ ਗਈ...ਜਾਣੋਂ ਕਿਉਂ ਬਣਿਆ ਇਹ ਮਾਹੌਲ...
- ਸੁਹਾਗਰਾਤ ਵਾਲੀ ਰਾਤ ਵਿਛਾਈਆਂ ਰਹਿ ਗਈਆਂ ਫੁੱਲਾਂ ਵਾਲੀਆਂ ਚਾਦਰਾਂ, ਮੁੰਡੇ ਨੇ ਗੌਰ ਨਾਲ ਦੇਖਿਆ ਤਾਂ ਦਿਮਾਗ ਦੇ ਉਡ ਗਏ ਫਿਊਜ਼, ਪੜ੍ਹੋ ਕੌਣ ਸੀ ਕੁੜੀ...
ਨੌਜਵਾਨ ਦੇ ਪਿਤਾ ਦਾ ਦੋਸ਼ ਹੈ ਕਿ ਲੜਕੀ ਦੇ ਪੱਖ ਦੇ ਲੋਕਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਲੜਕੀ ਦਾ ਵਿਆਹ ਉਸ ਦੇ ਛੋਟੇ ਲੜਕੇ ਨਾਲ ਕਰਵਾ ਦਿੱਤਾ। ਜਦੋਂ ਕਿ ਉਸਦੇ ਛੋਟੇ ਬੇਟੇ ਦੀ ਉਮਰ ਅਜੇ ਬਹੁਤ ਘੱਟ ਹੈ। ਇਸ ਤੋਂ ਬਾਅਦ ਡਰ ਦੇ ਮਾਰੇ ਉਹ ਆਪਣੀ ਨੂੰਹ ਨਾਲ ਘਰ ਆ ਗਏ। ਦੋਸ਼ ਹੈ ਕਿ ਅਗਲੇ ਦਿਨ ਅਚਾਨਕ ਲੜਕੀ ਵਾਲੇ ਪਾਸੇ ਦੇ ਲੋਕ ਉਨ੍ਹਾਂ ਦੇ ਘਰ ਆ ਗਏ। ਨੂੰਹ ਦੀ ਵਿਦਾਈ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਇਨਕਾਰ ਕਰਨ 'ਤੇ ਉਸ ਨੇ ਨੂੰਹ ਦੀ ਜ਼ਬਰਦਸਤੀ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਿਸ ਨੂੰ 112 ਨੰਬਰ ’ਤੇ ਸੂਚਨਾ ਦਿੱਤੀ ਗਈ। ਸੈਦਪੁਰ ਕੋਤਵਾਲ ਵੰਦਨਾ ਅਨੁਸਾਰ ਮਾਮਲਾ ਧਿਆਨ ਵਿੱਚ ਆਉਣ ’ਤੇ ਦੋਵਾਂ ਧਿਰਾਂ ਨੂੰ ਕੋਤਵਾਲੀ ਬੁਲਾਇਆ ਗਿਆ। ਜਿੱਥੇ ਮੁੰਡੇ ਵਾਲੇ ਤਾਂ ਪਹੁੰਚ ਗਏ ਸਨ ਪਰ ਕੁੜੀ ਵਾਲੇ ਦਾ ਪਰਿਵਾਰ ਨਾ ਆਇਆ। ਮਾਮਲੇ ਸਬੰਧੀ ਲੜਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।