ਹਿਮਾਚਲ ਪ੍ਰਦੇਸ਼: ਨਾਲਾਗੜ੍ਹ ਦੇ ਇਲਾਕੇ ਦੇ ਰੇੜੂ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੇ ਗ੍ਰੰਥੀ ਦੀ ਅੱਗ ਵਿੱਚ ਝੁਲਸਣ ਨਾਲ ਪੀਜੀਆਈ ਵਿੱਚ ਮੌਤ ਹੋ ਗਈ ਹੈ। ਉਸ ਦਾ ਇੱਕ ਹੋਰ ਵੀ ਸਾਥੀ ਪੀਜੀਆਈ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।
ਕੈਨੀ ਵਿੱਚੋਂ ਗਿਲੀ ਲੱਕੜ ਉੱਤੇ ਪਾ ਰਿਹਾ ਸੀ ਪੈਟਰੋਲ
ਯੂਪੀ ਦੇ ਰਾਮਪੁਰ ਨਿਵਾਸੀ ਨਾਨਕ ਸਿੰਘ (23) ਰੇੜੂ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿੱਚ ਪਿਛਲੇ 9 ਮਹੀਨਿਆਂ ਤੋਂ ਗ੍ਰੰਥੀ ਸਿੰਘ ਦੇ ਰੂਪ ਵਿੱਚ ਸੇਵਾ ਨਿਭਾਅ ਰਿਹਾ ਸੀ। ਇੱਕ ਹਫ਼ਤੇ ਪਹਿਲਾਂ ਆਪਣੇ ਸਾਥੀ ਗ੍ਰੰਥੀ ਵੀਰ ਸਿੰਘ ਵਾਸੀ ਝਿੜੀਵਾਲ ਅਤੇ ਗੁਰਦਾਸ ਸਿੰਘ ਵਾਸੀ ਬਘੇਰੀ ਦੇ ਬਾਹਰ ਅੱਗ ਸੇਕ ਰਹੇ ਸਨ। ਇਸ ਦੌਰਾਨ ਗਿਲੀ ਲੱਕੜ ਨੂੰ ਜਲਾਉਣ ਲਈ ਉਨ੍ਹਾਂ ਨੇ ਇੱਕ ਕੇਨੀ ਤੋਂ ਸਿੱਧਾ ਹੀ ਅੱਗ ਉੱਤੇ ਪੈਟਰੋਲ ਪਾਉਣਾ ਸ਼ੁਰੂ ਕਰ ਦਿੱਤਾ, ਅੱਗ ਭੜਕ ਗਈ ਅਤੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਧਮਾਕਾ ਹੋ ਗਿਆ।
3 ਵਿਅਕਤੀ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ
ਤੁਹਾਨੂੰ ਦੱਸ ਦਈਏ ਕਿ ਅੱਗ ਏਨੀਂ ਜ਼ਿਆਦਾ ਫ਼ੈਲ ਗਈ ਕਿ ਤਿੰਨ ਵਿਅਕਤੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। ਬਘੇਰੀ ਵਾਸੀ ਗੁਰਦਾਸ ਸਿੰਘ ਤਾਂ ਬਚ ਗਿਆ ਨਹੀਂ, ਪਰ ਇਸ ਅੱਗ ਦੇ ਵਿੱਚ ਨਾਨਕ ਸਿੰਘ ਲਗਭਗ 75 ਫ਼ੀਸਦ ਝੁਲਸ ਗਿਆ ਅਤੇ ਵੀਰ ਸਿੰਘ ਵੀ ਬੁਰੀ ਤਰ੍ਹਾਂ ਝੁਲਸ ਗਿਆ।
ਦੋਵਾਂ ਨੂੰ ਨਾਲਾਗੜ੍ਹ ਦੇ ਹਸਪਤਾਲ ਤੋਂ ਪੀਜੀਆਈ ਕੀਤਾ ਰੈਫ਼ਰ
ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਵੀਰ ਸਿੰਘ ਅਤੇ ਨਾਨਕ ਸਿੰਘ ਨੂੰ ਪਹਿਲਾਂ ਤਾਂ ਨਾਲਾਗੜ੍ਹ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਉੱਤੇ ਦੋਵਾਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਜਿਥੇ ਨਾਨਕ ਸਿੰਘ ਨੇ ਸ਼ਨਿਚਰਵਾਰ ਨੂੰ ਦਮ ਤੋੜ ਗਿਆ।ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰ ਗਗਨ ਜੈਨ ਨੇ ਦੱਸਿਆ ਕਿ 16 ਤਾਰੀਕ ਨੂੰ ਉਨ੍ਹਾਂ ਦੇ ਕੋਲ 2 ਮਰੀਜ਼ਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਸੀ ਅਤੇ ਉਨ੍ਹਾਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਸੀ,ਪਰ ਇੱਕ ਨੌਜਵਾਨ ਦਾ ਇਲਾਜ਼ ਉਨ੍ਹਾਂ ਦੇ ਹਸਪਤਾਲ ਵਿੱਚ ਹੀ ਚੱਲ ਰਿਹਾ ਸੀ। ਉਸ ਦੀ ਹਾਲਤ ਨੂੰ ਗੰਭੀਰ ਹੁੰਦਿਆਂ ਦੇਖ ਉਸ ਨੂੰ ਵੀ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।