ਨਵੀਂ ਦਿੱਲੀ: ਸਰਚ ਇੰਜਨ ਗੂਗਲ ਭਾਰਤ ਦੇ ਮਸ਼ਹੂਰ ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਅੰਨਾ ਮਣੀ (Physicist and meteorologist Anna Mani) ਨੂੰ ਉਨ੍ਹਾਂ ਦੀ 104ਵੀਂ ਜਯੰਤੀ ਦੇ ਮੌਕੇ 'ਤੇ ਵਿਸ਼ੇਸ਼ ਡੂਡਲ ਬਣਾ ਕੇ (Google Doodle Today 23 August 2022) ਸਨਮਾਨਿਤ ਕਰ ਰਿਹਾ ਹੈ। ਦੱਸ ਦੇਈਏ ਕਿ ਮੌਸਮ ਦੀ ਭਵਿੱਖਬਾਣੀ ਦੇ ਖੇਤਰ ਵਿੱਚ ਅੰਨਾ ਮਣੀ ਦਾ ਬਹੁਤ ਯੋਗਦਾਨ ਹੈ।
ਕੌਣ ਹੈ ਅੰਨਾ ਮਣੀ: ਅੰਨਾ ਮਣੀ ਦਾ ਜਨਮ 23 ਅਗਸਤ, 1918 ਨੂੰ ਭਾਰਤ ਦੇ ਕੇਰਲ ਰਾਜ ਦੇ ਪੀਰੂਮੇਡੂ ਵਿੱਚ ਹੋਇਆ ਸੀ। ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਅੰਨਾ ਮਣੀ ਨੂੰ ਭਾਰਤ ਦੀ ਮੌਸਮ ਮਹਿਲਾ ਵਜੋਂ ਵੀ ਜਾਣਿਆ ਜਾਂਦਾ ਹੈ। ਦਰਅਸਲ, ਅੰਨਾ ਮਣੀ ਦੀਆਂ ਕੋਸ਼ਿਸ਼ਾਂ (Google Doodle Today 23 August 2022) ਸਦਕਾ ਹੀ ਭਾਰਤ ਵਿੱਚ ਮੌਸਮ ਦੀ ਭੱਵਿਖਬਾਣੀ ਸੰਭਵ ਹੋਈ ਹੈ। ਮੌਸਮ ਵਿਗਿਆਨ ਵਿੱਚ ਅੰਨਾ ਮਣੀ ਦੇ ਯੋਗਦਾਨ ਦਾ ਸਨਮਾਨ ਕਰਨ ਲਈ, ਗੂਗਲ ਨੇ ਅੱਜ, 23 ਅਗਸਤ, 2022 ਨੂੰ ਉਨ੍ਹਾਂ ਦੇ 104ਵੇਂ ਜਨਮ ਦਿਨ ਮੌਕੇ ਸਪੈਸ਼ਲ ਡੂਡਲ (Google Doodle today) ਸਮਰਪਿਤ ਕੀਤਾ ਹੈ।
ਅੰਨਾ ਮਣੀ ਨੇ 1939 ਵਿੱਚ ਚੇਨੱਈ (ਮਦਰਾਸ) ਦੇ ਪ੍ਰੈਸੀਡੈਂਸੀ ਕਾਲਜ ਵਿੱਚ ਭੌਤਿਕ ਅਤੇ ਰਾਸਾਇਣਕ ਵਿਗਿਆਨ 'ਚ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਭੌਤਿਕੀ ਵਿੱਚ ਅੱਗੇ ਦੀ ਪੜਾਈ ਲਈ ਉਹ 1945 ਵਿੱਚ ਇੰਪੀਰੀਅਲ ਕਾਲਜ, ਲੰਦਨ ਗਈ, ਜਿੱਥੇ ਉਸ ਨੇ ਮੌਸਮ ਸਬੰਧੀ ਉਪਕਰਨਾਂ ਦੀ ਮੁਹਾਰਤ ਹਾਸਲ ਕੀਤੀ। 1948 ਵਿੱਚ ਅੰਨਾ ਮਣੀ ਵਾਪਸ ਪਰਤੀ ਤਾਂ ਉਨ੍ਹਾਂ ਨੇ ਮੌਸਮ ਵਿਭਾਗ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਮੌਸਮ ਵਿਗਿਆਨ (Physicist and meteorologist Anna Mani) ਉਪਕਰਨਾਂ ਸਬੰਧਤ ਕਈ (birth anniversary of indian meteorologist Anna Mani) ਰਿਸਰਚ ਪੇਪਰ ਵੀ ਲਿਖੇ ਹਨ।
ਸਾਲ 1969 ਵਿੱਚ ਅੰਨਾ ਮਣੀ ਨੂੰ ਭਾਰਤੀ ਮੌਸਮ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ। ਅੰਨਾ ਮਣੀ ਨੇ ਬੰਗਲੌਰ ਵਿੱਚ ਇੱਕ ਵਰਕਸ਼ਾਪ ਵੀ ਸਥਾਪਿਤ ਕੀਤੀ ਜੋ ਹਵਾ ਦੀ ਗਤੀ ਅਤੇ ਸੂਰਜੀ ਊਰਜਾ ਨੂੰ ਮਾਪਣ ਲਈ ਵਰਤੀ ਜਾਂਦੀ ਸੀ, ਇਸ ਤੋਂ ਇਲਾਵਾ ਉਸ ਨੇ ਓਜ਼ੋਨ ਪਰਤ 'ਤੇ ਖੋਜ ਵੀ ਕੀਤੀ ਸੀ। 1976 ਵਿੱਚ, ਉਹ ਭਾਰਤੀ ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਈ। ਅੰਨਾ ਮਣੀ ਦਾ ਦੇਹਾਂਤ 16 ਅਗਸਤ 2001 ਨੂੰ ਤਿਰੂਵਨੰਤਪੁਰਮ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ: ਹਨੂੰਮਾਨਗੜ੍ਹ ਵਿੱਚ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿਗ, ਵੇਖੋ ਵੀਡੀਓ