ਹੋਸ਼ੰਗਾਬਾਦ: ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਅਜਿਹਾ ਪ੍ਰੇਮ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੜਕੀ ਨੇ ਆਪਣੇ ਪ੍ਰੇਮੀ ਦੇ ਵਿਆਹ ਵਾਲੀ ਥਾਂ ਦੇ ਬਾਹਰ ‘ਬਾਬੂ-ਬਾਬੂ’ ਚੀਕਣ ਲੱਗੀ, ਵਿਆਹ ਵਾਲੀ ਥਾਂ ਦੇ ਬਾਹਰ ਰਿਸ਼ਤੇਦਾਰਾਂ ਨੂੰ ਲੜਕੀ ਦੀਆਂ ਚੀਕਾਂ ਦਾ ਕਾਰਨ ਸਮਝਣ ਵਿੱਚ ਬਹੁਤੀ ਦੇਰ ਨਹੀਂ ਲੱਗੀ, ਕਿ ਮਾਮਲਾ ਪਿਆਰ ਅਤੇ ਧੋਖੇ ਦਾ ਹੈ। ਮਾਮਲਾ ਜਿੰਨ੍ਹਾਂ ਜਿਆਦਾ ਵੱਧ ਗਿਆ, ਕਿ ਪੁਲਿਸ ਨੂੰ ਮੌਕੇ 'ਤੇ ਬੁਲਾਉਣਾ ਪਿਆ, ਜੋ ਲੜਕੀ ਨੂੰ ਥਾਣੇ ਲੈ ਗਈ।
ਪੁਲਿਸ ਨੂੰ ਲੜਕੀ ਤੋਂ ਪੁੱਛ ਗਿੱਛ ਦੌਰਾਨ ਪਤਾ ਕਿ ਉਹ ਵਿਆਹ ਵਾਲੀ ਥਾਂ ਦੇ ਬਾਹਰ ਹੰਗਾਮਾਂ ਕਿਉਂ ਕਰ ਰਹੀ ਸੀ, ਤਾਂ ਲੜਕੀ ਨੇ ਪੁਲਿਸ ਨੂੰ ਆਪਣੇ ਪਿਆਰ ਦੀ ਸਾਰੀ ਗੱਲ ਖੋਲ੍ਹ ਕੇ ਰੱਖ ਦਿੱਤੀ, ਕਿ ਲੜਕੀ ਕੇ ਕਿਹਾ, ਕਿ ਜਿਸ ਦਾ ਵਿਆਹ ਹੋ ਰਿਹਾ ਹੈ, ਉਸ ਨੂੰ ਮੈ ਲੰਮੇ ਸਮੇਂ ਤੋਂ ਬਹੁਤ ਪਿਆਰ ਕਰਦੀ ਸੀ, ਅਸੀ ਅਤੇ ਦੋਵੇਂ ਇਕੱਠੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ।
ਪਰ ਜਦੋਂ ਵਿਆਹ ਦੀ ਗੱਲ ਆਈ, ਤਾਂ ਲੜਕੇ ਨੇ ਕਿਸੇ ਹੋਰ ਲੜਕੀ ਨੂੰ ਚੁਣਿਆ ਹੈ। ਲੜਕੀ ਦਾ ਪੱਖ ਜਾਣਨ ਤੋਂ ਬਾਅਦ, ਪੁਲਿਸ ਨੇ ਇਹ ਵੀ ਕਿਹਾ, ਕਿ ਜੇ ਉਹ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਹੈ, ਤਾਂ ਉਹ ਕਰਵਾ ਸਕਦੀ ਹੈ, ਪਰ ਲੜਕੀ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਲੜਕੀ ਆਪਣੇ ਟੁੱਟੇ ਦਿਲ ਨਾਲ ਭੋਪਾਲ ਵਾਪਸ ਪਰਤ ਗਈ, ਜਿਸ ਬਾਰੇ ਕਿਹਾ ਜਾਂ ਰਿਹਾ ਹੈ, ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਰਹਿਣ ਵਾਲੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ:- ਵਿਆਹ ਸਮਾਗਮ 'ਚ ਹੋਈ ਤਕਰਾਰ ਕਾਰਨ ਇੱਕ ਨੌਜਵਾਨ ਦਾ ਕਤਲ ਇੱਕ ਜ਼ਖ਼ਮੀ