ਨਵੀਂ ਦਿੱਲੀ/ਗਾਜ਼ੀਆਬਾਦ: ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਖੇਤੀ ਸੰਬੰਧੀ ਤਿੰਨੋਂ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਪਰ ਕਿਸਾਨਾਂ ਨੇ ਹੁਣ ਨਵਾਂ ਨਾਅਰਾ ਦਿੰਦਿਆਂ ਕਿਹਾ ਹੈ ਕਿ ਅੰਦੋਲਨ ਵਾਪਸ ਨਹੀਂ ਜਾਵੇਗਾ। ਕਿਸਾਨਾਂ ਨੇ ਨਾਅਰਾ ਦਿੱਤਾ ਹੈ ਕਿ 'ਐਮਐਸਪੀ ਨਹੀਂ ਤੋਂ ਅੰਦੋਲਨ ਵਹੀਂ'(MSP) ਇਸ ਤੋਂ ਪਹਿਲਾਂ ਕਰੀਬ ਇੱਕ ਸਾਲ ਤੋਂ ਕਿਸਾਨਾਂ ਨੇ ਨਾਅਰਾ ਦਿੱਤਾ ਸੀ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਘਰ ਵਾਪਸੀ ਨਹੀਂ ਹੋਵੇਗੀ।
ਕਿਸਾਨ ਆਗੂ ਰਾਕੇਸ਼ ਟਿਕੈਤ (Farmer leader Rakesh Tikait) ਵੀ ਸੋਮਵਾਰ ਨੂੰ ਲਖਨਊ ਵਿੱਚ ਇਸੇ ਨਾਅਰੇ ਨਾਲ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਦੂਜੇ ਪਾਸੇ ਗਾਜ਼ੀਪੁਰ ਬਾਰਡਰ ’ਤੇ ਬੈਰੀਕੇਡ ਨੇੜੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ(Minimum support values) 'ਤੇ ਗਾਰੰਟੀ ਵਜੋਂ ਕਾਨੂੰਨ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਘਰ ਵਾਪਸੀ ਨਹੀਂ ਹੋਵੇਗੀ। ਇਸੇ ਗੱਲ ਨਾਲ ਸੰਬੰਧਤ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।
ਕਿਸਾਨ ਹੁਣ ਗਾਜ਼ੀਪੁਰ ਬਾਰਡਰ 'ਤੇ ਇਸ ਪੋਸਟਰ ਨਾਲ ਅੰਦੋਲਨ ਨੂੰ ਨਵਾਂ ਰੂਪ ਦੇਣ ਲਈ ਇਕੱਠੇ ਹੋਏ ਹਨ। ਫਿਲਹਾਲ ਗਾਜ਼ੀਪੁਰ ਬਾਰਡਰ ਅਤੇ ਹੋਰ ਕਈ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਲਖਨਊ ਪਹੁੰਚ ਚੁੱਕੇ ਹਨ ਪਰ 26 ਤਰੀਕ ਨੂੰ ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਉਸ ਤੋਂ ਪਹਿਲਾਂ ਇਹ ਪੋਸਟਰ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਨਵਾਂ ਪੋਸਟਰ ਜਾਰੀ ਕੀਤਾ ਹੈ।
ਕਿਸਾਨ ਹੁਣ ਪੋਸਟਰ ਨੂੰ ਲੈ ਕੇ ਗਾਜ਼ੀਪੁਰ ਬਾਰਡਰ (Ghazipur Border) ਦੇ ਹੇਠਲੇ ਹਿੱਸੇ 'ਤੇ ਬੈਰੀਕੇਡ ਦੇ ਕੋਲ ਬੈਠ ਗਏ ਹਨ। ਜਿਸ 'ਤੇ ਲਿਖਿਆ ਹੈ ਕਿ 'ਐਮਐਸਪੀ ਨਹੀਂ ਤਾਂ ਅੰਦੋਲਨ ਵਹੀਂ' ਸਪੱਸ਼ਟ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਅੰਦੋਲਨ ਫਿਲਹਾਲ ਜਾਰੀ ਰਹੇਗਾ। ਦਿੱਲੀ ਜਾਣ ਦੀ ਯੋਜਨਾ ਵੀ ਅਜੇ ਤੱਕ ਨਹੀਂ ਬਦਲੀ ਗਈ ਹੈ। ਅਜਿਹੇ 'ਚ ਦਿੱਲੀ ਪੁਲਿਸ ਦੀ ਚਿੰਤਾ ਫਿਰ ਵੱਧ ਗਈ ਹੈ।
ਇਹ ਵੀ ਪੜ੍ਹੋ:ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ