ETV Bharat / bharat

UP gas cylinder explosion: ਪੋਲੀਟੈਕਨਿਕ ਕਾਲਜ 'ਚ ਸਿਲੰਡਰ ਧਮਾਕਾ, 13 ਝੁਲਸੇ - ਪੋਲੀਟੈਕਨਿਕ ਕਾਲਜ 'ਚ ਸਿਲੰਡਰ ਧਮਾਕਾ

ਯੂਪੀ ਦੇ ਬੁਲੰਦਸ਼ਹਿਰ 'ਚ ਗੈਸ ਸਿਲੰਡਰ ਫਟਣ ਦੀ ਖਬਰ ਹੈ। ਇਹ ਹਾਦਸਾ ਪੋਲੀਟੈਕਨਿਕ ਕਾਲਜ ਦੀ ਰਸੋਈ ਵਿੱਚ ਵਾਪਰਿਆ। ਸਿਲੰਡਰ ਧਮਾਕੇ 'ਚ 13 ਲੋਕ ਝੁਲਸ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

UP gas cylinder explosion
UP gas cylinder explosion
author img

By

Published : Mar 7, 2022, 1:39 PM IST

ਬੁੰਲਦਸ਼ਹਿਰ: ਸਰਕਾਰੀ ਪੋਲੀਟੈਕਨਿਕ ਕਾਲਜ ਦੇ ਹੋਸਟਲ ਦੀ ਰਸੋਈ 'ਚ ਗੈਸ ਸਿਲੰਡਰ ਫਟਣ ਕਾਰਨ 10 ਵਿਦਿਆਰਥੀਆਂ ਸਮੇਤ 13 ਲੋਕ ਝੁਲਸ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਵਿਦਿਆਰਥੀਆਂ ਨੂੰ ਅਲੀਗੜ੍ਹ ਹਾਇਰ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਬੁਲੰਦਸ਼ਹਿਰ ਜ਼ਿਲੇ ਦੀ ਡਿਬਈ ਤਹਿਸੀਲ ਦੇ ਪੋਲੀਟੈਕਨਿਕ ਕਾਲਜ 'ਚ ਸਿਲੰਡਰ ਫਟ ਗਿਆ। ਕਾਲਜ 'ਚ ਸਿਲੰਡਰ ਧਮਾਕੇ 'ਚ 13 ਲੋਕ ਝੁਲਸ ਗਏ ਸਨ। ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਖਾਣਾ ਬਣਾਉਂਦੇ ਸਮੇਂ ਹੋਸਟਲ ਦੀ ਰਸੋਈ 'ਚ 5 ਕਿਲੋਗ੍ਰਾਮ ਸਮਰੱਥਾ ਵਾਲਾ ਸਿਲੰਡਰ ਫੱਟ ਗਿਆ।

ਬੁਲੰਦਸ਼ਹਿਰ ਦੇ ਪੋਲੀਟੈਕਨਿਕ ਕਾਲਜ 'ਚ ਗੈਸ ਸਿਲੰਡਰ ਫਟਣ ਤੋਂ ਬਾਅਦ ਹੋਸਟਲ 'ਚ ਹਫੜਾ-ਦਫੜੀ ਮਚ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸਿਲੰਡਰ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਅਪਡੇਟ ਜਾਰੀ ਹੈ ...

ETV Bharat Logo

Copyright © 2025 Ushodaya Enterprises Pvt. Ltd., All Rights Reserved.