ETV Bharat / bharat

ਕਿਸਾਨਾਂ ਦਾ ਰੇਲ ਰੋਕੋ ਅੰਦਲੋਨ: ਦਿੱਲੀ ਦੇ ਚਾਰੋਂ ਮੈਟਰੋ ਸਟੇਸ਼ਨ ਬੰਦ - ਬਾਰਡਰ ਇਲਾਕਿਆਂ ’ਤੇ ਲੱਗਦੇ ਮੈਟਰੋ ਸਟੇਸ਼ਨਾਂ

ਰੇਲ ਰੋਕੋ ਅੰਦੋਲਨ ਦੇ ਚੱਲਦਿਆਂ ਟਿਕਰੀ ਬਾਰਡਰ, ਪੰਡਿਤ ਸ਼੍ਰੀ ਰਾਮ ਸ਼ਰਮਾਂ, ਬਹਾਦੁਰਗੜ੍ਹ ਸਿਟੀ ਅਤੇ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਨਾਂਗਲੋਈ ਰੇਲਵੇ ਸਟੇਸ਼ਨ ’ਤੇ ਭਾਰੀ ਪੁਲਿਸ ਬਲ ਦੀ ਤੈਨਾਤੀ ਕਰ ਦਿੱਤੀ ਗਈ ਹੈ।

ਤਸਵੀਰ
ਤਸਵੀਰ
author img

By

Published : Feb 18, 2021, 6:44 PM IST

ਨਵੀਂ ਦਿੱਲੀ: ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਸੱਦੇ ’ਤੇ ਰਾਜਧਾਨੀ ਦਿੱਲੀ ’ਚ ਸੁਰੱਖਿਆ ਪ੍ਰਬੰਧ ਵਧਾ ਦਿੱਤੀ ਗਈ ਹੈ। ਟਿਕਰੀ ਬਾਰਡਰ, ਪੰਡਿਤ ਸ਼੍ਰੀਰਾਮ ਸ਼ਰਮਾਂ, ਬਹਾਦੁਰਗੜ੍ਹ ਸਿਟੀ ਅਤੇ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੁਆਰਾ ਲਿਆ ਗਿਆ ਹੈ। ਨਾਲ ਹੀ ਨਾਂਗਲੋਈ ਰੇਲਵੇ ਸਟੇਸ਼ਨ ’ਤੇ ਭਾਰੀ ਪੁਲਿਸ ਬਲ ਦੀ ਤੈਨਾਤੀ ਕਰ ਦਿੱਤੀ ਗਈ ਹੈ।

ਦਿੱਲੀ ’ਚ ਰੋਕੀਆਂ ਗਈਆਂ ਮੈਟਰੋ ਦੀਆਂ ਸੇਵਾਵਾਂ
ਦਿੱਲੀ ’ਚ ਰੋਕੀਆਂ ਗਈਆਂ ਮੈਟਰੋ ਦੀਆਂ ਸੇਵਾਵਾਂ

ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ੀ ਨਾਲ ਵਿਕਾਸ ਸਣੇ ਸਾਰੇ ਵਾਅਦੇ ਪੂਰੇ ਕਰਾਂਗੇ: ਕੈਪਟਨ ਅਮਰਿੰਦਰ ਸਿੰਘ

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਦੇਖਦਿਆਂ ਦਿੱਲੀ ਮੈਟਰੋ ਨੇ ਵੀ ਆਪਣੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸਾਰੇ ਮੈਟਰੋ ਸਟੇਸ਼ਨ ’ਤੇ ਵਾਧੂ ਪੁਲਿਸ ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ, ਤਾਂਕਿ ਕਿਸੇ ਵੀ ਅਣਸੁਖਾਂਵੀ ਸਥਿਤੀ ਨਾਲ ਨਿਪਟਿਆ ਜਾ ਸਕੇ। ਇਸ ਦੇ ਨਾਲ ਹੀ ਵੱਡੇ ਅਧਿਕਾਰੀਆਂ ਦੁਆਰਾ ਲਗਾਤਾਰ ਬਾਰਡਰ ਇਲਾਕਿਆਂ ’ਤੇ ਲੱਗਦੇ ਮੈਟਰੋ ਸਟੇਸ਼ਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਪੁਲਿਸ ਵੱਲੋਂ ਕੀਤੇ ਗਏ ਪੁਖ਼ਤਾ ਇੰਤਜ਼ਾਮ
ਪੁਲਿਸ ਵੱਲੋਂ ਕੀਤੇ ਗਏ ਪੁਖ਼ਤਾ ਇੰਤਜ਼ਾਮ

26 ਜਨਵਰੀ ਨੂੰ ਹੋਈ ਸੀ ਹਿੰਸਾ

ਗੌਰਤਲੱਬ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ’ਚ ਜੰਮਕੇ ਹਿੰਸਾ ਹੋਈ ਸੀ, ਜਿਸ ਤੋਂ ਬਾਅਦ ਤੋਂ ਹੀ ਸੁਰੱਖਿਆ ਏਜੰਸੀਆਂ ਚੌਕਸ ਹਨ। ਅੱਜ ਕਿਸਾਨਾਂ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਦੇਖਦਿਆਂ ਵੱਖ-ਵੱਖ ਬਾਰਡਰ ਇਲਾਕਿਆਂ ’ਤੇ ਵੀ ਸੁਰੱਖਿਆਂ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ ਤਾਂਕਿ ਕਿਸੇ ਵੀ ਅਣਸੁਖਾਂਵੀ ਘਟਨਾ ਨਾਲ ਸਮੇਂ ਰਹਿੰਦਿਆਂ ਨਿਪਟਿਆ ਜਾ ਸਕੇ।

ਇਹ ਵੀ ਪੜ੍ਹੋ : ਆਈ.ਜੀ. ਪਰਮਰਾਜ ਉਮਰਾਨੰਗਲ ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਕਰਨ ਤੋਂ ਇੱਕ ਹੋਰ ਜੱਜ ਨੇ ਕੀਤਾ ਇਨਕਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.