ਅਯੁੱਧਿਆ: ਜ਼ਿਲ੍ਹੇ ਦੇ ਮਹਾਂਰਾਜਗੰਜ ਇਲਾਕੇ 'ਚ ਮਾਨਵ ਰਹਿਤ ਰੇਲਵੇ ਕਰਾਸਿੰਗ 'ਤੇ ਹੋਏ ਭਿਆਨਕ ਹਾਦਸੇ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਮੋਟਰਸਾਈਕਲ 'ਤੇ ਕਿਸੇ ਰਿਸ਼ਤੇਦਾਰ ਕੋਲ ਜਾ ਰਹੇ ਸਨ।
ਇਸੇ ਦੌਰਾਨ ਬੰਦ ਪਏ ਰੇਲਵੇ ਲਾਇਨ ਨੂੰ ਪਾਰ ਕਰਦੇ ਸਮੇਂ 4 ਵਿਅਕਤੀ ਰੇਲਵੇ ਟਰੈਕ ਤੋਂ ਲੰਘ ਰਹੇ ਇੰਜਣ ਨਾਲ ਟਕਰਾ ਗਏ। ਇਸ ਦਰਦਨਾਕ ਹਾਦਸੇ ਵਿੱਚ ਪਤੀ ਪਤਨੀ ਅਤੇ 2 ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਜਲਦਬਾਜ਼ੀ ਵਿੱਚ ਗਈ ਸਭ ਦੀ ਜਾਨ
ਜਾਣਕਾਰੀ ਮੁਤਾਬਕ ਰਾਮਚੰਦਰ ਨਿਸ਼ਾਦ (Ramchandra Nishad) 42, ਉਸ ਦੀ ਪਤਨੀ ਵਿਮਲਾ 40, ਬੇਟਾ ਗਣੇਸ਼ 3 ਅਤੇ ਬਾਲਕ੍ਰਿਸ਼ਨ 7 ਇਕ ਹੀ ਮੋਟਰਸਾਈਕਲ 'ਤੇ ਜ਼ਿਲੇ ਦੇ ਮਹਾਂਰਾਜਗੰਜ ਥਾਣੇ ਦੇ ਰਾਮਪੁਰ ਪੁਆੜੀ ਪਿੰਡ 'ਚ ਇਕ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਇਸ ਦੌਰਾਨ ਜਿਵੇਂ ਹੀ ਬਾਈਕ ਅਲਨਭੜੀ ਅਤੇ ਵਿਲਵਾਹਰੀਘਾਟ ਰੇਲਵੇ ਸਟੇਸ਼ਨ (Vilvahari Ghat Railway Station) ਦੇ ਵਿਚਕਾਰ ਰਾਮਪੁਰਵਾ ਮਾਨਵ ਰਹਿਤ ਰੇਲਵੇ ਕਰਾਸਿੰਗ 'ਤੇ ਪਹੁੰਚੀ ਤਾਂ ਅਣਗਹਿਲੀ ਕਾਰਨ ਮੋਟਰਸਾਈਕਲ ਸਵਾਰ ਨੇ ਕਰਾਸਿੰਗ ਪਾਰ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਤੇਜ਼ ਰਫ਼ਤਾਰ ਵਾਲਾ ਇੰਜਣ ਟਰੈਕ 'ਤੇ ਪਹੁੰਚ ਗਿਆ ਅਤੇ ਸਾਰੇ ਲੋਕ ਟਰੇਨ ਨਾਲ ਟਕਰਾ ਗਏ। ਜਿਸ 'ਚ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 7 ਸਾਲਾ ਬੱਚੇ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਇਹ ਵੀ ਪੜ੍ਹੋ:- ਅਹਿਮਦਨਗਰ ਦੇ ਜ਼ਿਲ੍ਹਾ ਹਸਪਤਾਲ ਦੇ ਆਈਸੀਯੂ ਵਿਭਾਗ ‘ਚ ਲੱਗੀ ਅੱਗ, 6 ਲੋਕਾਂ ਦੀ ਮੌਤ