ETV Bharat / bharat

ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਬਦਲਿਆ ਧਰਮ - ਸਨਾਤਨ ਧਰਮ ਦੁਨੀਆ ਦਾ ਪਹਿਲਾ ਧਰਮ

ਯੂਪੀ ਦੇ ਪ੍ਰਮੁੱਖ ਮੁਸਲਿਮ ਚਿਹਰਿਆਂ ਵਿੱਚ ਸ਼ਾਮਲ ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਇਸਲਾਮ ਛੱਡ ਕੇ ਸਨਾਤਨ ਧਰਮ ਅਪਣਾ ਲਿਆ। ਇਸ ਨਾਲ ਉਹ ਅੱਜ ਤੋਂ ਹਿੰਦੂ ਬਣ ਗਏ ਹਨ। ਗਾਜ਼ੀਆਬਾਦ ਦੇ ਦਾਸਨਾ ਮੰਦਰ ਦੇ ਮਹੰਤ ਯਤੀ ਨਰਸਿਮਹਾਨੰਦ ਨੇ ਵਸੀਮ ਰਿਜ਼ਵੀ ਨੂੰ ਸਨਾਤਨ ਧਰਮ ਦੀਆਂ ਰਸਮਾਂ ਨਾਲ ਪੂਜਾ ਕਰਵਾਈ।

ਯੂਪੀ ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਸਨਾਤਨ ਧਰਮ ਅਪਣਾਇਆ

author img

By

Published : Dec 6, 2021, 3:01 PM IST

ਨਵੀਂ ਦਿੱਲੀ/ਗਾਜ਼ੀਆਬਾਦ: ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ (Former Shia Waqf Board Chairman) ਵਸੀਮ ਰਿਜ਼ਵੀ (Wasim Rizvi) ਨੇ ਇਸਲਾਮ ਛੱਡ ਕੇ ਸਨਾਤਨ ਧਰਮ ਅਪਣਾ ਲਿਆ ਹੈ। ਸੋਮਵਾਰ ਸਵੇਰੇ ਯਤੀ ਨਰਸਿਮਹਾਨੰਦ ਸਰਸਵਤੀ ਨੇ ਗਾਜ਼ੀਆਬਾਦ ਦੇ ਦਾਸਨਾ ਮੰਦਰ 'ਚ ਉਨ੍ਹਾਂ ਨੂੰ ਸਨਾਤਨ ਧਰਮ 'ਚ ਸ਼ਾਮਲ ਕਰਵਾਇਆ।

ਵਸੀਮ ਰਿਜ਼ਵੀ (Wasim Rizvi) ਨੇ ਹਿੰਦੂ ਬਣਨ ਤੋਂ ਬਾਅਦ ਕਿਹਾ ਕਿ ਮੈਨੂੰ ਇਸਲਾਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਹਰ ਸ਼ੁੱਕਰਵਾਰ ਸਾਡੇ ਸਿਰ 'ਤੇ ਇਨਾਮ ਵਧਾਇਆ ਜਾਂਦਾ ਹੈ, ਅੱਜ ਮੈਂ ਸਨਾਤਨ ਧਰਮ ਅਪਣਾ ਰਿਹਾ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਧਰਮ ਪਰਿਵਰਤਨ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇੱਥੇ ਧਰਮ ਪਰਿਵਰਤਨ ਦੀ ਕੋਈ ਗੱਲ ਨਹੀਂ ਹੈ। ਜਦੋਂ ਮੈਨੂੰ ਇਸਲਾਮ 'ਚੋਂ ਕੱਢ ਦਿੱਤਾ ਗਿਆ ਤਾਂ ਇਹ ਮੇਰੀ ਮਰਜ਼ੀ ਹੈ ਕਿ ਮੈਂ ਕਿਹੜਾ ਧਰਮ ਸਵੀਕਾਰ ਕਰਾਂ।

ਯੂਪੀ ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਸਨਾਤਨ ਧਰਮ ਅਪਣਾਇਆ

ਉਨ੍ਹਾਂ ਅੱਗੇ ਕਿਹਾ ਕਿ ਸਨਾਤਨ ਧਰਮ ਦੁਨੀਆ ਦਾ ਪਹਿਲਾ ਧਰਮ ਹੈ ਅਤੇ ਇਸ ਵਿੱਚ ਚੰਗਿਆਈ ਪਾਈ ਜਾਂਦੀ ਹੈ। ਮਨੁੱਖਤਾ ਮਿਲਦੀ ਹੈ। ਅਸੀਂ ਸਮਝਦੇ ਹਾਂ ਕਿ ਇਹ ਕਿਸੇ ਹੋਰ ਧਰਮ ਵਿੱਚ ਨਹੀਂ ਹੈ।

ਦੱਸ ਦਈਏ ਕਿ ਵਸੀਮ ਰਿਜ਼ਵੀ (Wasim Rizvi) ਨੇ ਪਿਛਲੇ ਦਿਨੀਂ ਆਪਣੀ ਵਸੀਅਤ ਵੀ ਜਨਤਕ ਕੀਤੀ ਸੀ। ਇਸ ਵਿਚ ਉਸ ਨੇ ਐਲਾਨ ਕੀਤਾ ਸੀ ਕਿ ਉਸ ਨੂੰ ਮਰਨ ਤੋਂ ਬਾਅਦ ਦਫ਼ਨਾਇਆ ਨਹੀਂ ਜਾਣਾ ਚਾਹੀਦਾ, ਸਗੋਂ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਸਸਕਾਰ ਕਰਕੇ ਉਸ ਦੀ ਦੇਹ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ। ਵਸੀਮ ਰਿਜ਼ਵੀ ਨੇ ਕਿਹਾ ਸੀ ਕਿ ਯੇਤੀ ਨਰਸਿਮਹਾਨੰਦ ਨੂੰ ਉਨ੍ਹਾਂ ਦੀ ਚਿਖਾ ਨੂੰ ਅੱਗ ਲਗਾਉਣੀ ਚਾਹੀਦੀ ਹੈ।

ਵਸੀਮ ਰਿਜ਼ਵੀ (Wasim Rizvi) ਨੇ ਕਿਹਾ ਸੀ ਕਿ ਕੁਝ ਲੋਕ ਉਸ ਨੂੰ ਮਾਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਲੋਕਾਂ ਨੇ ਐਲਾਨ ਕੀਤਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਕਿਸੇ ਕਬਰਿਸਤਾਨ ਵਿਚ ਦਫ਼ਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਲਈ ਉਸ ਦੀ ਦੇਹ ਨੂੰ ਸ਼ਮਸ਼ਾਨਘਾਟ ਵਿੱਚ ਸਾੜ ਦਿੱਤਾ ਜਾਵੇ।

ਇਹ ਵੀ ਪੜੋ: ਰਾਜਨਾਥ ਸਿੰਘ ਨੇ ਕਿਹਾ ਕਿ Indo-Russia defense relation ਕਿਸੇ ਵੀ ਦੇਸ਼ ਨੂੰ ਨਿਸ਼ਾਨਾ ਨਹੀਂ ਬਣਾਉਂਦੇ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.