ਚਿੰਤਪੁਰਨੀ: ਸ਼ਾਰਦੀਆ ਨਵਰਾਤਰੀ (Shardiya Navratri) ਦੇ ਪਹਿਲੇ ਦਿਨ ਸ਼ਰਧਾਲੂ ਉੱਤਰ ਭਾਰਤ ਦੇ ਮਸ਼ਹੂਰ ਸ਼ਕਤੀਪੀਠਾਂ ਵਿੱਚੋਂ ਇੱਕ ਮਾਂ ਚਿੰਤਪੁਰਨੀ (Chintpurni) ਦੇ ਮੰਦਰ ਵਿੱਚ ਪਹੁੰਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਬੀਤੇ ਦਿਨ ਮਾਂ ਚਿਤਪੁਰਨੀ ਦੇ ਦਰਬਾਰ ਪਹੁੰਚੇ।
ਚਿੰਤਪੁਰਨੀ ਦੇ ਮੁੱਖ ਪੁਜਾਰੀ ਅਤੇ ਹੋਟਲ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਵ ਕਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਤਾ ਦੀ ਪੂਜਾ ਕਰਵਾਈ। ਮੁੱਖ ਪੁਜਾਰੀ ਸੰਜੀਵ ਕਾਲੀਆ ਅਤੇ ਸੁਮਿਤ ਕਾਲੀਆ ਨੇ ਉਨ੍ਹਾਂ ਨੂੰ ਮਾਂ ਦੀ ਫੋਟੋ ਅਤੇ ਚੁੰਨੀ ਭੇਂਟ ਕੀਤੀ।
ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਵਰਾਤਰੀ ਦੇ ਪਹਿਲੇ ਦਿਨ ਉਹ ਆਪਣੇ ਸਾਥੀਆਂ ਸਮੇਤ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ ਲਈ ਮਾਂ ਚਿੰਤਪੁਰਨੀ ਦੇ ਚਰਨਾਂ ਵਿੱਚ ਆਏ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਜਿਹੜੇ ਕਿਸਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਬੈਠੇ ਹਨ। ਉਨ੍ਹਾਂ ਲਈ ਮਾਤਾ ਰਾਣੀ ਦੀ ਇਕੋ ਇੱਕ ਬੇਨਤੀ ਕੀਤੀ ਹੈ ਕਿ ਜਿਹੜੇ ਕਿਸਾਨ ਕੇਂਦਰ ਸਰਕਾਰ (Central Government) ਦੁਆਰਾ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਲਈ ਲੜ ਰਹੇ ਹਨ ਉਨ੍ਹਾਂ ਨੂੰ ਜਿੱਤਣਾ ਚਾਹੀਦਾ ਹੈ।
ਇਹ ਵੀ ਪੜ੍ਹੋ:- Shardiya Navratri 2021 : ਨਰਾਤੇ ਦੇ ਦੂਜੇ ਦਿਨ ਹੁੰਦੀ ਹੈ ਮਾਂ ਬ੍ਰਹਮਚਾਰਿਣੀ ਦੀ ਪੂਜਾ