ETV Bharat / bharat

ਨਸ਼ੇ 'ਚ ਗੱਡੀ ਚਲਾਉਂਦੇ ਸਾਬਕਾ ਕ੍ਰਿਕੇਟਰ ਵਿਨੋਦ ਕਾਂਬਲੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

author img

By

Published : Feb 28, 2022, 7:40 AM IST

ਮੁੰਬਈ ਵਿਖੇ ਵਿਨੋਦ ਕਾਂਬਲੀ ਨੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਸੁਸਾਇਟੀ ਦੇ ਗੇਟ 'ਤੇ ਚੜ੍ਹਾ ਦਿੱਤੀ। ਉਨ੍ਹਾਂ ਖ਼ਿਲਾਫ਼ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ 'ਤੇ ਇਲਜ਼ਾਮ ਹੈ ਕਿ ਨਸ਼ੇ 'ਚ ਉਨ੍ਹਾਂ ਨੇ ਉਸ ਵਿਅਕਤੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ।

ਸਾਬਕਾ ਕ੍ਰਿਕੇਟਰ ਵਿਨੋਦ ਕਾਂਬਲੀ, former cricketer vinod kambli
ਨਸ਼ੇ 'ਚ ਕਾਰ ਚਲਾਊਣ ਤੇ ਸਾਬਕਾ ਕ੍ਰਿਕੇਟਰ ਵਿਨੋਦ ਕਾਂਬਲੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੁੰਬਈ: ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸਾਬਕਾ ਕ੍ਰਿਕੇਟਰ ਵਿਨੋਦ ਕਾਂਬਲੀ ਨੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਸੁਸਾਇਟੀ ਦੇ ਗੇਟ 'ਤੇ ਚੜ੍ਹਾ ਦਿੱਤੀ। ਉਨ੍ਹਾਂ ਖ਼ਿਲਾਫ਼ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਉਨ੍ਹਾਂ 'ਤੇ ਇਲਜ਼ਾਮ ਹੈ ਕਿ ਨਸ਼ੇ 'ਚ ਉਨ੍ਹਾਂ ਨੇ ਉਸ ਵਿਅਕਤੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਬਾਂਦਰਾ ਥਾਣਾ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵਿਨੋਦ ਕਾਂਬਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਿਨੋਦ ਕਾਂਬਲੀ ਇਸ ਤੋਂ ਪਹਿਲਾਂ ਉਸ ਸਮੇਂ ਸੁਰਖੀਆਂ 'ਚ ਆਏ ਸਨ ਜਦੋਂ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਸਨ। ਕੇ.ਵਾਈ.ਸੀ ਅਪਡੇਟ ਦੇ ਨਾਮ 'ਤੇ, ਇੱਕ ਠੱਗ ਨੇ ਖੁਦ ਨੂੰ ਬੈਂਕ ਕਰਮਚਾਰੀ ਦੱਸਿਆ ਅਤੇ ਵਿਨੋਦ ਕਾਂਬਲੀ ਨਾਲ ਸਵਾ ਲਖ ਰੁਪਏ ਦੀ ਠੱਗੀ ਮਾਰ ਲਈ। ਵਿਨੋਦ ਕਾਂਬਲੀ ਨੇ ਇਸ ਮਾਮਲੇ ਨੂੰ ਲੈ ਕੇ ਬਾਂਦਰਾ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਸਾਈਬਰ ਟੀਮ ਨੇ ਇਸ 'ਤੇ ਕਾਰਵਾਈ ਕੀਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.