ਰਾਜਸਥਾਨ: ਆਈਐਮਏ ‘ਤੇ ਬਿਆਨਬਾਜ਼ੀ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਚੁੱਕੇ ਬਾਬਾ ਰਾਮਦੇਵ (Baba Ramdev) ਦੀ ਇੱਕ ਵਾਰ ਫਿਰ ਪਰੇਸ਼ਾਨੀ ਵਧ ਸਕਦੀ ਹੈ। ਬਾਬਾ ਰਾਮਦੇਵ ਦੇ ਪਤੰਜਲੀ ਬ੍ਰਾਂਡ ਦੀ ਸਰ੍ਹੋਂ ਦੇ ਤੇਲ (Patanjali Brand Mustard Oil) ਦੀ ਸਪਲਾਈ ਕਰਨ ਵਾਲੀ, ਅਲਵਰ ਦੇ ਖੈਰਥਲ ਵਿੱਚ ਸਿੰਘਾਨੀਆ ਤੇਲ ਮਿੱਲ ਦੇ ਨਮੂਨੇ ਫੇਲ੍ਹ ਹੋ ਗਏ ਹਨ। ਅਜਿਹੀ ਵਿੱਚ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਅਲਵਰ ਦੇ ਖੈਰਥਲ ਦੀ ਸਿੰਘਾਨਿਆ ਆਇਲ ਮਿਲ (Alwar Patanjali mustard Oil Factory) ਦੇ ਸਰ੍ਹੋਂ ਦੇ ਤੇਲ ਦੇ 5 ਸੈਂਪਲ (Patanjali mustard oil found substandard) ਫੇਲ੍ਹ ਹੇ ਗਏ ਹਨ। ਇਹ ਸੈਂਪਲ ਸਭ ਸਟੈਂਰਡ ਅਤੇ ਮਿਲ ਬ੍ਰਾਂਡ ਦੇ ਹਨ। 27 ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਨੇ ਤੇਲ ਮਿਲ ਵਿੱਚ ਪਹੁੰਚ ਸੈਂਪਲ ਲਏ ਸੀ। ਸੀਐਮਐਚਓ ਡਾ. ਓਪੀ ਮੀਣਾ ਨੇ ਕਿਹਾ ਕਿ ਖੈਰਥਲ ਦੀ ਇੰਡਸਟਰੀਅਲ ਖੇਤਰ ਸਥਿਤ ਤੇਲ ਮਿਲ ਦੇ ਲਈ ਮਸਟਰਡ ਆਇਲ ਪਾਉਚ ਪਤੰਜਲੀ ਬ੍ਰਾਂਡ, ਮਸਟਰਡ ਆਇਲ ਬੋਤਲ ਪਤੰਜਲੀ ਬ੍ਰਾਂਡ, ਮਸਟਰਡ ਆਇਲ ਸ੍ਰੀ ਸ੍ਰੀ ਤੱਤਵ ਬ੍ਰਾਂਡ ਸਰ੍ਹੋਂ ਦੇ ਤੇਲ ਦੇ ਸੈਂਪਲ ਮਾਨਕ ਖਾਦ ਪਦਾਰਥ ਅਤੇ ਮਾਸਟਰ ਆਇਲ ਪਾਰਲੀਆਮੈਂਟ ਬ੍ਰਾਂਡ ਦਾ ਸੈਂਪਲ ਅਵਮਾਨਕ ਅਤੇ ਮਿਥਿਆ ਛਾਪ ਖਾਦ ਪ੍ਰਦਾਰਥ ਪਾਇਆ ਗਿਆ।
ਇਹ ਵੀ ਪੜ੍ਹੋ:ਭਿਆਨਕ ਹਾਦਸਾ: ਮੁੰਬਈ 'ਚ 4 ਮੰਜਿਲਾ ਇਮਾਰਤ ਢਹਿ, 11 ਲੋਕਾਂ ਦੀ ਮੌਤ, 8 ਫੱਟੜ
27 ਮਈ ਦੀ ਰਾਤ ਨੂੰ ਸਿੰਘਾਨੀਆ ਤੇਲ ਮਿੱਲ ਵਿੱਚ ਕਾਰਵਾਈ ਕੀਤੀ ਗਈ ਅਤੇ ਪਤੰਜਲੀ ਮਾਰਕ ਦੇ ਸਰ੍ਹੋਂ ਦੇ ਤੇਲ ਪੈਕਿੰਗ ਪਲਾਂਟ ਨੂੰ ਸੀਲ ਕਰ ਦਿੱਤਾ ਗਿਆ ਸੀ। ਇਹ ਤੇਲ ਮਿੱਲ ਪਤੰਜਲੀ ਲਈ ਸਾਲ 2009 ਤੋਂ ਸਰ੍ਹੋਂ ਦਾ ਤੇਲ ਪੈਕ ਕਰ ਰਹੀ ਹੈ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਨੇ ਕਿਹਾ ਕਿ ਨਮੂਨਾ ਫੇਲ੍ਹ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਦਾਲਤ ਵੱਲੋਂ ਫੈਸਲਾ ਦਿੱਤਾ ਜਾਵੇਗਾ। ਵਿਭਾਗ ਵੱਲੋਂ ਤੇਲ ਦੀ ਸਪਲਾਈ ਬੰਦ ਕਰਨ ਸਮੇਤ ਹੋਰ ਜ਼ਰੂਰੀ ਕਦਮ ਚੁੱਕੇ ਜਾਣਗੇ।