ਉਤਰ ਪ੍ਰਦੇਸ਼: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਦੇ ਪੰਜ ਅਧਿਆਪਕਾਂ ਦੀ ਪਿਛਲੇ ਇਕ ਹਫਤੇ ਵਿਚ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਉਨ੍ਹਾਂ ਵਿਚੋਂ ਕੁੱਝ ਨੂੰ ਕੋਵਿਡ ਵਰਗੇ ਲੱਛਣ ਵੀ ਸਨ।ਇਸ ਦੌਰਾਨ ਪੰਜ ਸੇਵਾਮੁਕਤ ਫੈਕਲਟੀ ਦੇ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ। ਪਿਛਲੇ 24 ਘੰਟੇ ਵਿਚ ਅਜਾਇਬ ਘਰ ਦੇ ਚੇਅਰਪਰਸਨ 61 ਸਾਲਾ ਇਰਫਾਨ ਅਹਿਮਦ ਅਤੇ 45 ਸਾਲ ਦੇ ਸਹਾਇਕ ਪ੍ਰੋਫੈਸਰ ਫੈਸਲ ਅਜ਼ੀਜ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਵਿਚ ਕੋਵਿਡ ਵਰਗੇ ਲੱਛਣ ਸਨ।ਯੂਨੀਵਰਸਿਟੀ ਦੇ ਇੱਕ ਬੁਲਾਰੇ ਸੋਂਕ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਸੰਖੇਪ ਬਿਮਾਰੀ ਨਾਲ ਹੋਈ ਹੈ ਹਾਲਾਂਕਿ ਏ ਐਮ ਯੂ ਨੇ ਕੋਵਿਡ19 ਮੌਤ ਦਾ ਕਾਰਨ ਨਹੀ ਦੱਸਿਆ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਅਬਦੁੱਲ ਹਮੀਦ ਦੁਆਰਾ ਇਕ ਨੋਟ ਜਾਰੀ ਕਰਕੇ ਕਿਹਾ ਹੈ ਕਿ ਯੂਨੀਵਰਸਿਟੀ ਵਿਚ ਬੈਠਕਾਂ ਅਤੇ ਦਾਖਲੇ ਦੀ ਪ੍ਰਕਿਰਿਆ 15 ਮਈ ਤੱਕ ਬੰਦ ਰਹੇ ਗਈ। ਉਨ੍ਹਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਵਿਚ ਸਿਹਤ ਸੇਵਾਵਾਂ ਤੋਂ ਇਲਾਵਾ ਕਈ ਜਰੂਰੀ ਸੇਵਾਵਾਂ ਜਾਰੀ ਰਹਿਣਗੀਆ।ਉਹਨਾਂ ਨੇ ਯੂਨੀਵਰਸਿਟੀ ਵਿਚ ਕਈ ਵਿਭਾਗਾਂ ਨੂੰ ਜਾਰੀ ਰੱਖਣ ਦੀ ਵੀ ਹਦਾਇਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਹੱਥਾਂ ਨੂੰ ਵਾਰ ਵਾਰ ਧੋਵੋ ਅਤੇ ਘਰੋਂ ਨਿਕਲਣ ਅੱਗੇ ਮਾਸਕ ਜ਼ਰੂਰ ਪਹਿਨੋੋ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੈਕਸੀਨ ਬਾਰੇ ਅਫ਼ਵਾਹਾਂ ਉਤੇ ਵਿਸ਼ਵਾਸ ਨਾ ਕਰੋ ਅਤੇ ਵੈਕਸੀਨ ਲਗਵਾਉ ਤਾਂ ਕੋਰੋਨਾ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।
ਇਹ ਵੀ ਪੜੋ:ਰਾਮੋਜੀ ਰਾਓ ਗਰੁੱਪ ਵੱਲੋਂ ਬੱਚਿਆਂ ਲਈ ਵਿਸ਼ੇਸ਼ ਚੈਨਲ 'ਈਟੀਵੀ ਬਾਲ ਭਾਰਤ' ਲਾਂਚ