ETV Bharat / bharat

ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ, ਉਪ ਰਾਜਪਾਲ ਮਨੋਜ ਸਿਨਹਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ - ਜੰਮੂ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋ ਗਿਆ

ਜੰਮੂ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋ ਗਿਆ ਹੈ। ਸ਼੍ਰੀ ਅਮਰਨਾਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰੀ ਨਿਵਾਸ ਭਵਨ, ਜੰਮੂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸਿਆ ਗਿਆ ਕਿ ਅੱਜ ਤੜਕੇ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਕਸ਼ਮੀਰ ਘਾਟੀ ਲਈ ਰਵਾਨਾ ਹੋਏ।

First batch of pilgrims leaves for Amarnath Yatra, Lt Governor Manoj Sinha flagged off

author img

By

Published : Jun 29, 2022, 9:34 AM IST

ਸ਼੍ਰੀਨਗਰ: ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਬੁੱਧਵਾਰ ਸਵੇਰੇ ਜੰਮੂ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋ ਗਿਆ ਹੈ। ਸ਼੍ਰੀ ਅਮਰਨਾਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰੀ ਨਿਵਾਸ ਭਵਨ, ਜੰਮੂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸਿਆ ਗਿਆ ਕਿ ਅੱਜ ਤੜਕੇ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਕਸ਼ਮੀਰ ਘਾਟੀ ਲਈ ਰਵਾਨਾ ਹੋਏ। ਯਾਤਰਾ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

  • #WATCH | Jammu & Kashmir LG Manoj Sinha sends off the first batch of Amarnath Yatra pilgrims from Jammu base camp. The yatra will commence on June 30 pic.twitter.com/LbTtM0rLnN

    — ANI (@ANI) June 29, 2022 " class="align-text-top noRightClick twitterSection" data=" ">

ਸੀਆਰਪੀਐਫ ਦੇ ਬਾਈਕ ਸਕੁਐਡ ਕਮਾਂਡੋ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਯਾਤਰਾ ਤੋਂ ਪਹਿਲਾਂ ਲਸ਼ਕਰ ਨੇ ਧਮਕੀ ਦਿੱਤੀ ਹੈ। ਇਸ ਸਬੰਧੀ ਏਡੀਜੀਪੀ ਜੰਮੂ ਜ਼ੋਨ ਮੁਕੇਸ਼ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ 'ਤੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ.ਐੱਫ.ਆਈ.ਡੀ.) ਟੈਗ ਲਗਾਏ ਗਏ ਹਨ। ਥਾਂ-ਥਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਇਸ ਸਾਲ ਸ਼ਰਧਾਲੂਆਂ ਦੀ ਰਿਕਾਰਡ ਗਿਣਤੀ ਦੀ ਉਮੀਦ ਹੈ। ਇਸ ਵਾਰ ਅਮਰਨਾਥ ਯਾਤਰਾ 30 ਜੂਨ ਯਾਨੀ ਕੱਲ ਤੋਂ ਸ਼ੁਰੂ ਹੋ ਰਹੀ ਹੈ। ਇਸ ਸਾਲ ਅਮਰਨਾਥ ਯਾਤਰਾ 11 ਅਗਸਤ ਯਾਨੀ ਰਕਸ਼ਾ ਬੰਧਨ ਤੱਕ ਜਾਰੀ ਰਹੇਗੀ। ਬਾਬਾ ਅਮਰਨਾਥ ਧਾਮ ਦੀ ਯਾਤਰਾ ਦੋ ਮੁੱਖ ਮਾਰਗਾਂ ਰਾਹੀਂ ਹੁੰਦੀ ਹੈ। ਇਸ ਦਾ ਪਹਿਲਾ ਰਸਤਾ ਪਹਿਲਗਾਮ ਅਤੇ ਦੂਜਾ ਸੋਨਮਰਗ ਬਾਲਟਾਲ ਤੋਂ ਬਣਿਆ ਹੈ। ਸ਼ਰਧਾਲੂਆਂ ਨੂੰ ਇਹ ਰਸਤਾ ਪੈਦਲ ਹੀ ਪਾਰ ਕਰਨਾ ਪੈਂਦਾ ਹੈ। ਪਹਿਲਗਾਮ ਤੋਂ ਅਮਰਨਾਥ ਦੀ ਦੂਰੀ ਲਗਭਗ 28 ਕਿਲੋਮੀਟਰ ਹੈ। ਬਾਲਟਾਲ ਤੋਂ ਅਮਰਨਾਥ ਦੀ ਦੂਰੀ ਕਰੀਬ 14 ਕਿਲੋਮੀਟਰ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ: ਪਾਲਘਰ ਦੇ ਤਾਰਾਪੁਰ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

For All Latest Updates

TAGGED:

BVCB
ETV Bharat Logo

Copyright © 2024 Ushodaya Enterprises Pvt. Ltd., All Rights Reserved.