ਨਵੀਂ ਦਿੱਲੀ: ਦਿੱਲੀ ਦੇ ਚਾਂਦਨੀ ਚੌਕ ਸਥਿਤ ਭਗੀਰਥ ਪੈਲੇਸ ਇਲੈਕਟ੍ਰਾਨਿਕ ਮਾਰਕੀਟ ਵਿੱਚ ਭਿਆਨਕ(Fierce fire in Palace Electronic Market) ਅੱਗ ਲੱਗ ਗਈ। ਅੱਗ ਉੱਤੇ ਕਾਬੂ ਪਾਉਣ ਲਈ ਕਈ ਫਾਇਰ ਟੈਂਡਰ ਮੌਕੇ ਉੱਤੇ ਪਹੁੰਚ ਗਏ ਹਨ। ਦੁਕਾਨਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ। ਦਿੱਲੀ ਦੇ ਚੀਫ ਫਾਇਰ ਅਫਸਰ ਅਤੁਲ ਗਰਗ ਮੁਤਾਬਕ ਸਵੇਰ ਤੱਕ 40 ਦੇ ਕਰੀਬ ਫਾਇਰ ਇੰਜਣ ਮੌਕੇ ਉੱਤੇ ਪਹੁੰਚ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅੱਗ ਬੁਝਾਉਣ ਲਈ ਰਿਮੋਟ ਕੰਟਰੋਲ ਫਾਇਰ ਫਾਈਟਿੰਗ ਮਸ਼ੀਨ (Also use remote control fire fighting machine) ਦੀ ਵੀ ਵਰਤੋਂ ਕੀਤੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
-
Delhi | Fierce fire broke out in the shops of Bhagirath Palace market of Chandni Chowk. Around 18 to 20 fire tenders rushed to the spot. The process of extinguishing is underway. pic.twitter.com/0dYdKQB7J1
— ANI (@ANI) November 24, 2022 " class="align-text-top noRightClick twitterSection" data="
">Delhi | Fierce fire broke out in the shops of Bhagirath Palace market of Chandni Chowk. Around 18 to 20 fire tenders rushed to the spot. The process of extinguishing is underway. pic.twitter.com/0dYdKQB7J1
— ANI (@ANI) November 24, 2022Delhi | Fierce fire broke out in the shops of Bhagirath Palace market of Chandni Chowk. Around 18 to 20 fire tenders rushed to the spot. The process of extinguishing is underway. pic.twitter.com/0dYdKQB7J1
— ANI (@ANI) November 24, 2022
ਘਟਨਾ ਦਾ ਜਾਇਜ਼ਾ: ਅੱਗਜ਼ਨੀ ਦੀ ਘਟਨਾ ਤੋਂ ਬਾਅਦ ਸਥਾਨਕ ਸੰਸਦ ਮੈਂਬਰ ਅਤੇ ਸਾਬਕਾ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਉੱਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਮਾਰਕੀਟ ਦੀਆਂ ਦੋ ਮੰਜ਼ਿਲਾਂ (Two floors of the market were damaged) ਨੁਕਸਾਨੀਆਂ ਗਈਆਂ ਹਨ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
-
Chandni Chowk, Delhi | Visuals from Bhagirath Palace market of Chandni Chowk where a fire broke out last night; Several fire tenders on spot to douse it https://t.co/LwZ7RFQGFX pic.twitter.com/xa3I94Lg3z
— ANI (@ANI) November 25, 2022 " class="align-text-top noRightClick twitterSection" data="
">Chandni Chowk, Delhi | Visuals from Bhagirath Palace market of Chandni Chowk where a fire broke out last night; Several fire tenders on spot to douse it https://t.co/LwZ7RFQGFX pic.twitter.com/xa3I94Lg3z
— ANI (@ANI) November 25, 2022Chandni Chowk, Delhi | Visuals from Bhagirath Palace market of Chandni Chowk where a fire broke out last night; Several fire tenders on spot to douse it https://t.co/LwZ7RFQGFX pic.twitter.com/xa3I94Lg3z
— ANI (@ANI) November 25, 2022
ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ: ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕਰ (Started to control the fire) ਦਿੱਤਾ ਹੈ। ਮਾਰਕੀਟ ਦੀਆਂ ਤਿੰਨ ਤੋਂ ਚਾਰ ਇਮਾਰਤਾਂ ਵਿੱਚ ਅੱਗ ਫੈਲਣ ਦਾ ਸਮਾਚਾਰ ਹੈ। ਇੱਕ ਇਮਾਰਤ ਵਿੱਚ 25 ਤੋਂ 30 ਦੁਕਾਨਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ: ਆਧਾਰ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਇਸ ਦੀ ਪੁਸ਼ਟੀ ਕਰੋ: UIDAI
ਫਾਇਰ ਸੇਫਟੀ: ਇਸ ਦੇ ਨਾਲ ਹੀ ਅੱਗ ਇੰਨੀ ਭਿਆਨਕ ਹੈ ਕਿ ਇਸ ਨੂੰ ਕਾਫੀ ਦੂਰ ਤੱਕ ਦੇਖਿਆ ਜਾ ਸਕਦਾ ਹੈ। ਫਿਲਹਾਲ ਅੱਗ ਉੱਤੇ ਜਲਦ ਤੋਂ ਜਲਦ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਵਿੱਚ ਸਮੇਂ-ਸਮੇਂ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਅਕਸਰ ਫਾਇਰ ਸੇਫਟੀ ਨੂੰ ਲੈ ਕੇ ਸਵਾਲ ਉੱਠਦੇ ਰਹਿੰਦੇ ਹਨ।