ਨਵੀਂ ਦਿੱਲੀ: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਕਸ਼ਮੀਰ ਵਿੱਚ ਅੰਤਿਮ ਰੈਲੀ ਨਾਲ ਸਮਾਪਤ ਹੋ ਜਾਵੇਗੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਭਾਰਤ ਜੋੜੋ ਯਾਤਰਾ ਦੀ ਸਮਾਪਤੀ ਰੈਲੀ ਵਿੱਚ ਸੋਮਵਾਰ ਯਾਨੀ ਅੱਜ 12 ਵਿਰੋਧੀ ਪਾਰਟੀਆਂ ਸ਼ਾਮਲ ਹੋਣਗੀਆਂ। ਦੱਸ ਦਈਏ ਕਿ ਇਹ ਰੈਲੀ ਸ਼ੇਰ ਕਸ਼ਮੀਰ ਸਟੇਡੀਅਮ ਵਿੱਚ ਹੋਣ ਜਾ ਰਹੀ ਹੈ। ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਟੀਡੀਪੀ, ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਭਾਰਤ ਜੋੜੋ ਯਾਤਰਾ ਦੀ ਅੰਤਿਮ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ ਹਨ।
ਇਹ ਵੀ ਪੜੋ: Firing On Odisha Health Minister: ਓਡੀਸ਼ਾ ਦੇ ਸਿਹਤ ਮੰਤਰੀ ਦੀ ਮੌਤ, ASI ਨੇ ਮਾਰੀ ਸੀ ਗੋਲੀ
ਇਹ ਪਾਰਟੀਆਂ ਹੋਣਗੀਆਂ ਸ਼ਾਮਲ: ਦੱਸਿਆ ਜਾ ਰਿਹਾ ਹੈ ਕਿ ਡੀਐਮਕੇ, ਐਨਸੀਪੀ, ਜਨਤਾ ਦਲ (ਯੂ), ਆਰਜੇਡੀ, ਕੇਰਲ ਕਾਂਗਰਸ, ਸੀਪੀਆਈ (ਐਮ), ਸੀਪੀਆਈ, ਸ਼ਿਵ ਸੈਨਾ ਦਾ ਊਧਵ ਠਾਕਰੇ ਦਾ ਧੜਾ, ਕੇਰਲ ਕਾਂਗਰਸ, ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ, ਵਿਦੁਥਲਾਈ ਚਿਰੂਥੈਗਲ ਕਾਚੀ (ਵੀਸੀਕੇ) ਅਤੇ ਝਾਰਖੰਡ ਮੁਕਤੀ ਮੋਰਚਾ ਪਾਰਟੀ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ।
ਸ਼ੇਰ ਏ ਕਸ਼ਮੀਰ ਕ੍ਰਿਕੇਟ ਮੈਦਾਨ ਵਿੱਚ ਹੋਵੇਗੀ ਰੈਲੀ: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਅੰਤਿਮ ਰੈਲੀ ਸ਼ੇਰ ਏ ਕਸ਼ਮੀਰ ਕ੍ਰਿਕੇਟ ਮੈਦਾਨ ਵਿੱਚ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਹ ਸਟੇਡੀਅਮ ਗੰਭੀਰ ਸਿਆਸੀ ਸੰਬੋਧਨਾਂ ਦਾ ਵੀ ਗਵਾਹ ਰਿਹਾ ਹੈ।
ਬੀਤੇ ਦਿਨ ਲਾਲ ਚੌਂਕ ਉੱਤੇ ਲਹਿਰਾਇਆ ਸੀ ਝੰਡਾ: ਰਾਹੁਲ ਗਾਂਧੀ ਨੇ ਬੀਤੇ ਦਿਨ ਸ਼੍ਰੀਨਗਰ ਦੇ ਲਾਲ ਚੌਂਕ 'ਚ ਤਿਰੰਗਾ ਲਹਿਰਾਇਆ ਸੀ। ਸੋਮਵਾਰ ਯਾਨੀ ਅੱਜ ਰਾਹੁਲ ਗਾਂਧੀ ਸ਼੍ਰੀਨਗਰ ਵਿੱਚ ਐਮਏ ਰੋਡ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਤਿਰੰਗਾ ਫਹਿਰਾਉਣਗੇ। ਇਸ ਤੋਂ ਬਾਅਦ ਐਸਕੇ ਸਟੇਡੀਅਮ ਵਿੱਚ ਇਕ ਜਨਸਭਾ ਕਰਵਾਈ ਜਾਵੇਗੀ।
ਦੇਸ਼ ਭਰ ਦੇ 75 ਜ਼ਿਲ੍ਹਿਆਂ ਵਿੱਚੋਂ ਲੰਘੀ ਭਾਰਤ ਜੋੜੋ ਯਾਤਰਾ : ਹੁਣ ਅੱਜ ਐਤਵਾਰ ਨੂੰ ਲਾਲ ਚੌਂਕ ਤੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ ਬੁਲੇਵਾਰਡ ਖੇਤਰ ਦੇ ਨਹਿਰੂ ਪਾਰਕ ਵੱਲ ਵੱਧੇਗੀ। ਇੱਥੇ 4,080 ਕਿਮੀ. ਲੰਮੀ ਪੈਦਲ ਯਾਤਰਾ 30 ਜਨਵਰੀ ਨੂੰ ਸਮਾਪਤ ਹੋ ਜਾਵੇਗੀ। ਇਹ ਯਾਤਰਾ ਸੱਤ ਸਤੰਬਰ, 2022 ਨੂੰ ਤਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਜੋ ਦੇਸ਼ਭਰ ਦੇ ਵੱਖ-ਵੱਖ ਸੂਬਿਆਂ ਦੇ 75 ਜ਼ਿਲ੍ਹਿਆਂ ਚੋਂ ਲੰਘੀ ਹੈ।