ਸੂਰਤ: ਸੂਰਤ ਸ਼ਹਿਰ ਤੋਂ ਜੋ ਨਜ਼ਾਰਾ ਸਾਹਮਣੇ ਆਇਆ ਹੈ, ਉਸ ਨੂੰ ਦੇਖ ਕੇ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਬਾਲੀਵੁੱਡ ਫਿਲਮ ਬਣ ਰਹੀ ਹੈ। ਇਹ ਘਟਨਾ ਬਾਰਡੋਲੀ ਦਾਸਤਾਨ ਗੇਟ ਨੇੜੇ ਵਾਪਰੀ, ਜਿਸ ਵਿੱਚ ਸੂਰਤ ਕ੍ਰਾਈਮ ਬ੍ਰਾਂਚ ਦੇ ਪੁਲਿਸ ਕਰਮਚਾਰੀਆਂ ਨੇ ਗਿਰੋਹ ਦੇ ਮੈਂਬਰਾਂ ਨੂੰ ਭੱਜਣ ਤੋਂ ਪਹਿਲਾਂ ਈਕੋ ਕਾਰ ਵਿੱਚ ਫੜ੍ਹ ਲਿਆ।
ਸੂਰਤ ਕ੍ਰਾਈਮ ਬ੍ਰਾਂਚ ਦੇ ਕਰੀਬ 10 ਤੋਂ 15 ਪੁਲਿਸ ਕਰਮਚਾਰੀ ਬਾਰਡੋਲੀ ਦੇ ਦਾਸਤਾਨ ਗੇਟ ਨੇੜੇ ਇਕ ਕਾਲੇ ਰੰਗ ਦੀ ਈਕੋ ਕਾਰ ਨੂੰ ਡੰਡਿਆਂ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਈਕੋ ਕਾਰ 'ਚ ਕੋਈ ਆਮ ਆਰੋਪੀ ਨਹੀਂ ਸੀ, ਸਗੋਂ ਚਿਖਲੀਗਰ ਗੈਂਗ ਦੇ ਆਰੋਪੀ ਸਨ, ਜਿਹੜੇ ਕਦੇ ਪੁਲਿਸ 'ਤੇ ਗੱਡੀ ਚੜਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸਨ ਜਾਂ ਪੁਲਿਸ ਦੇ ਸਾਹਮਣੇ ਆਉਂਦੇ ਹੀ ਗਿਰੋਹ ਦੇ ਮੈਂਬਰ ਭੱਜ ਜਾਂਦੇ ਸਨ। ਪੁਲਿਸ ਕਿਸੇ ਵੀ ਤਰੀਕੇ ਨਾਲ ਚਿਖਲੀਕਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ।
ਦੱਸ ਦਈਏ ਕਿ ਕ੍ਰਾਈਮ ਬ੍ਰਾਂਚ ਦੇ 10 ਤੋਂ 15 ਪੁਲਿਸ ਕਰਮਚਾਰੀ ਪੁਲਿਸ ਦੀ ਗੱਡੀ ਰਾਹੀਂ ਗੈਂਗ ਦੇ ਮੈਂਬਰਾਂ ਦਾ ਪਿੱਛਾ ਕਰ ਰਹੇ ਸਨ। ਚਿਖਲੀਗਰ ਗਿਰੋਹ ਦੇ ਮੁਲਜ਼ਮ ਕਿਸੇ ਵੀ ਹਾਲਤ ਵਿੱਚ ਗੱਡੀ ਨੂੰ ਰੋਕਣਾ ਨਹੀਂ ਚਾਹੁੰਦੇ ਸਨ। ਚਿਕਲੀਗਰ ਗੈਂਗ ਦੀ ਕਾਰ ਨੇੜੇ ਆ ਕੇ ਪੁਲਿਸ ਨੇ ਕਿਸੇ ਤਰ੍ਹਾਂ ਗਿਰੋਹ ਦੀ ਕਾਰ ਨੂੰ ਰੋਕਿਆ ਅਤੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਚਾਰੋਂ ਪਾਸਿਓਂ ਲਾਠੀਆਂ ਨਾਲ ਕਾਰ 'ਤੇ ਹਮਲਾ ਕਰ ਦਿੱਤਾ, ਡੰਡੇ ਨਾਲ ਸ਼ੀਸ਼ਾ ਵੀ ਟੁੱਟ ਗਿਆ।
ਇਹ ਵੀ ਪੜੋ:- ਨੂਪੁਰ ਸ਼ਰਮਾ ਦਾ ਸਮਰਥਨ ਕਰਨ ਵਾਲੇ ਦਾ ਵੱਢਿਆ ਗਲਾ, ਹੱਤਿਆ ਦਾ ਬਣਾਇਆ ਵੀਡੀਓ ਵੀ ਕੀਤਾ ਜਾਰੀ