ETV Bharat / bharat

ਪ੍ਰਧਾਨਮੰਤਰੀ ਦੀ ਬੈਠਕ ’ਚ ਸ਼ਾਮਿਲ ਹੋਵੇਗਾ ਗੁਪਕਾਰ- ਫਾਰੂਕ

author img

By

Published : Jun 22, 2021, 5:25 PM IST

ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ 24 ਜੂਨ ਨੂੰ ਸਰਬ ਦਲੀ ਪਾਰਟੀ ਮੀਟਿੰਗ ਕੀਤੀ ਜਾਵੇਗੀ। ਬੈਠਕ ਨੂੰ ਲੈ ਕੇ ਜੰਮੂ ਕਸ਼ਮੀਰ ਦੀ ਰਾਜਨੀਤੀਕ ਪਾਰਟੀਆਂ ਰਣਨੀਤੀ ਤੈਅ ਕਰ ਰਹੀ ਹੈ। ਅੱਜ ਗੁਪਕਾਰ ਦੇ ਨੇਤਾ ਨੇਕਾਂ ਪ੍ਰਧਾਨ ਫਾਰੂਕ ਅਬਦੁੱਲਾ ਦੇ ਰਿਹਾਇਸ਼ ਚ ਜੁੱਟੇ। ਤੈਅ ਹੋਇਆ ਕਿ ਗੁਪਕਾਰ ਪ੍ਰਧਾਨਮੰਤਰੀ ਦੀ ਬੈਠਕ ’ਚ ਸ਼ਾਮਲ ਹੋਵੇਗਾ।

ਪ੍ਰਧਾਨਮੰਤਰੀ ਦੀ ਬੈਠਕ ’ਚ ਸ਼ਾਮਿਲ ਹੋਵੇਗਾ ਗੁਪਕਾਰ- ਫਾਰੂਕ
ਪ੍ਰਧਾਨਮੰਤਰੀ ਦੀ ਬੈਠਕ ’ਚ ਸ਼ਾਮਿਲ ਹੋਵੇਗਾ ਗੁਪਕਾਰ- ਫਾਰੂਕ

ਸ਼੍ਰੀਨਗਰ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ 24 ਜੂਨ ਨੂੰ ਹੋਣ ਵਾਲੀ ਸਰਬ ਪਾਰਟੀ ਬੈਠਕ ਨੂੰ ਲੈ ਕੇ ਜੰਮੂ ਕਸ਼ਮੀਰ ਚ ਮੰਗਲਵਾਰ ਨੂੰ ਗੁਪਕਾਰ ਜਨ ਘੋਸ਼ਣਾਪੱਤਰ ਗਠਜੋੜ (ਪੀਏਜੀਡੀ) ਦੀ ਬੈਠਕ ਹੋਈ। ਨੇਕਾਂ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਗੁਪਕਾਰ ਪ੍ਰਧਾਨਮੰਤਰੀ ਦੀ ਬੈਠਕ ਚ ਸ਼ਾਮਲ ਹੋਵੇਗਾ।

ਜੰਮੂ-ਕਸ਼ਮੀਰ (jammu-kashmir) ਦਾ ਵਿਸ਼ੇਸ਼ ਦਰਜਾ (special status) ਸਮਾਪਤ ਹੋਣ ਤੋਂ ਬਾਅਦ ਮੁੱਖਧਾਰਾ ਦੇ ਛੇ ਦਲਾਂ ਨੇ ਪੀਏਡੀਜੀ ਦਾ ਗਠਨ ਕੀਤਾ ਸੀ। ਪ੍ਰਧਾਨਮੰਤਰੀ ਦੇ ਸੱਦੇ ’ਤੇ ਚਰਚਾ ਕਰਨ ਦੇ ਲਈ ਪੀਏਡੀਜੀ ਦੇ ਨੇਤਾਵਾਂ ਨੇ ਨੇਕਾਂ ਪ੍ਰਧਾਨ ਫਾਰੂਕ ਅਬਦੁੱਲਾ ਦੀ ਰਿਹਾਇਸ਼ ’ਤੇ ਬੈਠਕ ਕੀਤੀ। ਬੈਠਕ ਤੋਂ ਬਾਅਦ ਨੇਕਾਂ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਪ੍ਰਧਾਨਮੰਤਰੀ ਦੀ ਬੈਠਕ ਚ ਗੁਪਕਾਰ ਸ਼ਾਮਲ ਹੋਵੇਗਾ।

ਫਾਰੂਕ ਅਬਦੁੱਲਾ ਨੇ ਕਿਹਾ ਕਿ 'ਮਹਿਬੂਬਾ ਮੁਫਤੀ, ਮੁਹਮੱਦ ਤਾਰਿਗਾਮੀ ਅਤੇ ਮੈ ਪੀਐੱਮ ਮੋਦੀ ਵੱਲੋਂ ਸੱਦੀ ਗਈ ਬੈਠਕ ’ਚ ਸ਼ਾਮਲ ਹੋਣਗੇ। ਸਾਨੂੰ ਉਮੀਦ ਹੈ ਕਿ ਅਸੀਂ ਆਪਣ ਏਜੰਡਾ ਪੀਐੱਮ ਅਤੇ ਐਚਐਮ ਦੇ ਸਾਹਮਣੇ ਰਖਾਂਗੇ

ਇਸ ਤੋਂ ਪਹਿਲਾਂ ਗੁਪਕਰ ਗਠਜੋੜ ਦੇ ਮੈਂਬਰ ਮੁਜ਼ੱਫਰ ਸ਼ਾਹ ਨੇ ਦੱਸਿਆ ਕਿ, ਅਸੀਂ ਸਭ ਚੀਜ਼ਾਂ ’ਤੇ ਗੱਲ ਕਰਾਂਗੇ, ਅਤੇ 35A ਅਤੇ ਧਾਰਾ 370 ’ਤੇ ਵੀ ਗੱਲ ਕੀਤੀ ਜਾਵੇਗੀ।'

ਨੇਕਾਂ ਨੇ ਇਹ ਦਿੱਤਾ ਬਿਆਨ

ਇਸ ਤੋ ਪਹਿਲਾਂ ਨੈਸ਼ਨਲ ਕਾਂਨਫਰੰਸ (ਨੇਕਾਂ) ਨੇ ਸੋਮਵਾਰ ਨੂੰ ਕਿਹਾ ਕਿ ਇਹ ਵਧਿਆ ਹੈ ਕਿ ਕੇਂਦਰ ਨੇ ਇਹ ਮਹਿਸੂਸ ਕੀਤਾ ਹੈ ਕਿ ਮੁੱਖਧਾਰਾ ਦੇ ਖੇਤਰੀ ਦਲਾਂ ਦੇ ਬਗੈਰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਚੀਜ਼ਾਂ ਕੰਮ ਨਹੀਂ ਕਰੇਗੀ।

ਨੈਸ਼ਨਲ ਕਾਨਫਰੰਸ ਦੇ ਕਸ਼ਮੀਰ ਦੇ ਸੂਬਾਈ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਪੱਤਰਕਾਰਾਂ ਨੂੰ ਇਹ ਦੱਸਿਆ ਕਿ ਅਸੀਂ ਇਹ ਕਹਿੰਦੇ ਆ ਰਹੇ ਹਾਂ ਕਿ ਪਿਛਲੇ ਦੋ ਸਾਲਾਂ ਚ ਜ਼ਮੀਨ ਤੇ ਕੋਈ ਬਦਲਾਅ ਨਹੀਂ ਹੋਇਆ ਹੈ ਇਹ ਵਧੀਆ ਹੈ। ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਹੈ ਕਿ ਸਥਾਨਕ ਮੁੱਖ ਧਾਰਾ ਦੀ ਪਾਰਟੀਆਂ ਦੇ ਬਗੈਰ ਕੰਮ ਨਹੀਂ ਚਲੇਗਾ। ਉਨ੍ਹਾਂ ਦੇ ਸਾਰੇ ਵੱਡੇ-ਵੱਡੇ ਵਾਅਦੇ ਧਰਾਤਲ ਤੇ ਖੋਖਲੇ ਸਾਬਿਤ ਹੋ ਗਏ ਅਤੇ ਇਸ ਤੋਂ ਕੁਝ ਵੀ ਹਾਸਿਲ ਨਹੀਂ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਚ ਮੁੱਖਧਾਰਾ ਦੀ ਪਾਰਟੀਆਂ ਨੂੰ ਬਦਨਾਮ ਕਰਨ ਦੀ ਥਾਂ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਉਣ ਦਾ ਇਹ ਬਦਲਾਅ ਵਧੀਆ ਹੈ। ਵਾਨੀ ਨੇ ਕਿਹਾ ਕਿ ਇਹ ਇੱਕ ਵਧੀਆ ਬਦਲਾਅ ਹੈ, ਜੰਮੂ ਕਸ਼ਮੀਰ ਦੀ ਮੁੱਖ ਧਾਰਾ ਦੇ ਰਾਜਨੀਤੀਕ ਦਲਾਂ ਨੂੰ ਤੁਸੀਂ ਕਿੰਨਾ ਵੀ ਬਦਨਾਮ ਕਰ ਲਵੋ ਪਰ ਉਨ੍ਹਾਂ ਦੇ ਬਗੈਰ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜੰਮੂ ਕਸ਼ਮੀਰ ਦੀ ਮੁੱਖਧਾਰਾ ਨੇ ਹਮੇਸ਼ਾ ਇਸ ਨੂੰ ਸਾਬਿਤ ਕੀਤਾ ਹੈ।

ਇਹ ਵੀ ਪੜੋ: vaccination: 84 ਲੱਖ ਤੋਂ ਜਿਆਦਾ ਲੋਕਾਂ ਨੂੰ ਲੱਗੀ ਵੈਕਸੀਨ ਬਣਿਆ ਰਿਕਾਰਡ, PM ਨੇ ਕਿਹਾ- Well done India!

ਉਨ੍ਹਾਂ ਨੇ ਕਿਹਾ ਕਿ ਉਸ ਮਾਮਲੇ ਚ ਨੈਸ਼ਨਲ ਕਾਂਨਫਰੰਸ ਨੂੰ ਸ਼ਾਮਿਲ ਕੀਤੇ ਬਗੈਰ ਇਸ ਤਰ੍ਹਾਂ ਦੀਆਂ ਗੱਲਾਂ ਅਤੇ ਇਸ ਤਰ੍ਹਾਂ ਦੇ ਸਮੇਲਨ ਚ ਤੁਸੀਂ ਅੱਗੇ ਨਹੀਂ ਵਧ ਸਕਦੇ ਹੋ ਕਿਉਂਕਿ ਇਹ ਪੂਰਬ ਸੂਬਿਆ ਦੀ ਜੜਾਂ ਨਾਲ ਜੁੜੀ ਪ੍ਰਮੁੱਖ ਰਾਜਨੀਤੀਕ ਪਾਰਟੀ ਹੈ।

ਦੂਜੇ ਪਾਸੇ ਪੀਏਜੀਡੀ ਦੇ ਹੋਰ ਸਹਿਯੋਗੀਆ ਮਾਕਪਾ, ਭਾਕਪਾਸ ਪੁੀਪੁਲਜ਼ ਮੁਵਮੇਂਟ ਅਤੇ ਅਵਾਮੀ ਨੈਸ਼ਨਲ ਕਾਂਨਫਰੰਸ ਨੇ ਬੈਠਕ ਦੇ ਬਾਰੇ ਚ ਜਿਆਦਾ ਕੁਝ ਨਹੀਂ ਕਿਹਾ ਹੈ।

ਖਤਮ ਕਰ ਦਿੱਤਾ ਸੀ ਵਿਸ਼ੇਸ਼ ਸੂਬੇ ਦਾ ਦਰਜਾ

ਕੇਂਦਰ ਸਰਕਾਰ ਨੇ ਪੰਜ ਅਗਸਤ 2019 ਨੂੰ ਸੰਵਿਧਾਨ ਦੀ ਆਰਟੀਕਲ 370 ਦੇ ਤਹਿਤ ਸੂਬੇ ਨੂੰ ਮਿਲੇ ਵਿਸ਼ੇਸ਼ ਰੁਤਬੇ ਦੇ ਬਹੁਤੇ ਪ੍ਰਬੰਧਾਂ ਨੂੰ ਵਾਪਸ ਲੈਂਦਿਆਂ ਜੰਮੂ ਕਸ਼ਮੀਰ ਪ੍ਰਦੇਸ਼ ਨੂੰ ਦੋ ਕੇਂਦਰ ਸ਼ਾਸਿਤ ਖੇਤਰਾਂ- ਜੰਮੂ ਕਸ਼ਮੀਰ ਅਤੇ ਲੱਦਾਖ ’ਚ ਵੰਡ ਦਿੱਤਾ ਸੀ।

ਕਾਂਗਰਸ ਨੇ ਵੀ ਕੀਤੀ ਬੈਠਕ

ਇਸ ਵਿਚਾਲੇ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਾਰਟੀ ਦੇ ਰਾਜਸਬਾ ਚ ਨੇਤਾ ਰਹੇ ਗੁਲਾਮ ਨਬੀ ਆਜਾਦ ਅਤੇ ਜੰਮੂ ਕਸ਼ਮੀਰ ਮਾਮਲਿਆਂ ਦੇ ਪਾਰਟੀ ਮੁਖੀ ਰਜਨੀ ਪਾਟਿਲ ਦੇ ਨਾਲ ਆਨਲਾਈਨ ਬੈਠਕ ਕੀਤੀ। ਕਾਂਗਰਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਪਾਰਟੀ ਦੇ ਸਥਾਨਕ ਨੇਤਾਵਾਂ ਨੇ ਇਸ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ।

ਪੀਪੁੱਲਜ਼ ਕਾਂਨਫਰੰਸ ਨੇ ਕੀਤਾ ਸਵਾਗਤ

ਉੱਥੇ ਹੀ ਪੀਪੁਲਜ਼ ਕਾਨਫਰੰਸ ਨੇ ਬੈਠਕ ਦੇ ਲਈ ਪ੍ਰਧਾਨਮੰਤਰੀ ਮੋਦੀ ਵੱਲੋਂ ਭੇਜੇ ਗਏ ਸੱਦੇ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਇਸ ਬੈਠਕ ਚ ਕੁਝ ਵੱਡਾ ਹੋਵੇਗਾ। ਸੱਜਾਦ ਲੋਨ ਦੀ ਅਗਵਾਈ ਵਾਲੀ ਪੀਪੁੱਲਜ਼ ਕਾਨਫਰੰਸ ਨੇ ਕਿਹਾ ਕਿ ਦਿੱਲੀ ਅਤੇ ਜੰਮੂ ਕਸ਼ਮੀਰ ਦੀ ਜਨਤਾ ਦੇ ਵਿਚਾਲੇ ਨਵਾਂ ਸਮਾਜਿਕ ਸੰਪਰਕ ਸਥਾਪਿਤ ਕਰਨ ਦੇ ਲਈ ਸਾਰੇ ਹਿਤਧਾਰਕਾਂ ਨੂੰ ਮਿਲਕੇ ਕੰਮ ਕਰਨ ਦੀ ਲੋੜ ਹੈ। ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਪ੍ਰਧਾਨਮੰਤਰੀ ਦੇ ਸੱਦੇ ਦੇ ਜਰੀਏ ਲੋਨ ਨੇ ਪਾਰਟੀ ਨੇਤਾਵਾਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਹੈ।

ਬੁਲਾਰੇ ਨੇ ਕਿਹਾ ਕਿ ਬੈਠਕ ਚ ਸ਼ਾਮਿਲ ਨੇਤਾਵਾਂ ਨੇ ਪ੍ਰਧਾਨਮੰਤਰੀ ਦੀ ਪਹਿਲੀ ਦੀ ਸ਼ਲਾਘਾ ਕਰਦੇ ਹੋਏ ਆਸ਼ਾ ਜਾਹਿਰ ਕੀਤੀ ਕਿ ਇਸ ਬੈਠਕ ਚ ਕੁਝ ਵੱਡਾ ਹੋਵੇਗਾ ਅਤੇ ਇਸ ਲੋਕਤੰਤਰ ਦੀ ਬਹਾਲੀ ਅਤੇ ਜੰਮੂ ਕਸ਼ਮੀਰ ਦੀ ਜਨਤਾ ਦੇ ਸਸ਼ਕਤੀਕਰਣ ਦੇ ਰਸਤੇ ਖੁੱਲਣਗੇ।

ਬੈਠਕ ਚ ਸ਼ਾਮਲ ਹੋਣਗੇ ਜੇਕੇਐਨਪੀਪੀ

ਜੰਮੂ ਕਸ਼ਮੀਰ ਪੈਂਥਰਸ ਪਾਰਟੀ ਦੇ ਸੰਸਥਾਪਕ ਭੀਮ ਸਿੰਘ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ 24 ਜੂਨ ਨੂੰ ਹੋਣ ਵਾਲੀ ਸਰਬ ਦਲੀ ਬੈਠਕ ਚ ਉਹ ਹਿੱਸਾ ਲੈਣਗੇ । ਸਿੰਘ ਨੇ 11 ਵਜੇ ਤੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਸਾਢੇ ਤਿੰਨ ਘੰਟੇ ਲੰਬੀ ਬੈਠਕ ਦੀ ਪ੍ਰਧਾਨਗੀ ਕੀਤੀ ਜਿਸ ਚ ਕੇਂਦਰ ਵੱਲੋਂ ਬੈਠਕ ਦੇ ਲਈ ਮਿਲੇ ਸੱਦੇ ਤੇ ਚਰਚਾ ਹੋਈ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.