ਨਵੀਂ ਦਿੱਲੀ/ਗਾਜ਼ੀਆਬਾਦ: ਕਿਸਾਨ ਅੰਦੋਲਨ (Farmer movement) ਦੌਰਾਨ ਰਾਕੇਸ਼ ਟਿਕੈਤ (Farmer Leader Rakesh Tikait) ਨੇ ਨਵਾਂ ਨਾਅਰਾ ਦਿੱਤਾ ਹੈ।‘ਐਮਐਸਪੀ ਹੁਣ ਨਹੀਂ ਤਾਂ ਕਦੇ ਵੀ ਨਹੀਂ ’। ਇਹ ਨਾਅਰਾ ਗਾਜ਼ੀਪੁਰ ਬਾਰਡਰ ‘ਤੇ ਰਾਕੇਸ਼ ਟਿਕੈਤ ਅਤੇ ਸਾਰੇ ਕਿਸਾਨ ਆਗੂ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਐਮਐਸਪੀ 'ਤੇ ਗਾਰੰਟੀ (Guarantee on MSP) ਦੇ ਰੂਪ ਵਿੱਚ ਕਾਨੂੰਨ ਨਹੀਂ ਮਿਲਦਾ, ਉਸ ਸਮੇਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ 4 ਤਰੀਖ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ (Samyukt Kisan Morcha Meeting) ਹੈ। ਇਸ ਸਬੰਧੀ ਗਾਜ਼ੀਪੁਰ ਬਾਰਡਰ 'ਤੇ ਵੀ ਤਿਆਰੀਆਂ ਚੱਲ ਰਹੀਆਂ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕੋਲ ਕਿਸਾਨਾਂ ਦੀਆਂ ਮੌਤਾਂ ਦੇ ਸਹੀ ਅੰਕੜੇ ਨਹੀਂ ਹਨ। ਸਰਕਾਰ ਝੂਠ ਬੋਲ ਰਹੀ ਹੈ। ਅਸੀਂ ਇਸ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਹੁਣ ਜੇਕਰ ਕਿਸੇ ਕਿਸਾਨ ਦੀ ਮੌਤ (Death of Farmers) ਹੋ ਜਾਂਦੀ ਹੈ ਤਾਂ ਉਸ ਦਾ ਅੰਤਮ ਸਸਕਾਰ ਗਾਜ਼ੀਪੁਰ ਬਾਰਡਰ Ghazipur Border) 'ਤੇ ਕੀਤਾ ਜਾਵੇਗਾ। ਇਸ ਦੇ ਲਈ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
ਰਾਕੇਸ਼ ਟਿਕੈਤ ਨੇ ਦੱਸਿਆ ਕਿ ਗਾਜ਼ੀਪੁਰ ਸਰਹੱਦ (Farmers on Ghazipur Border) 'ਤੇ ਕਿਸਾਨਾਂ ਨੇ ਸਰਦੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਸ ਮੁਤਾਬਕ ਟੈਂਟ ਅਤੇ ਕੰਬਲ ਮੰਗਵਾਏ ਜਾ ਰਹੇ ਹਨ। ਇਸ ਨਾਲ ਅੰਦੋਲਨ ਨੂੰ ਨਵਾਂ ਮੋੜ ਦਿੱਤਾ ਜਾਵੇਗਾ। 4 ਦਸੰਬਰ ਨੂੰ ਬਣਾਈ ਰਣਨੀਤੀ ਤੋਂ ਬਾਅਦ ਅੰਦੋਲਨ ਦੀ ਰਫ਼ਤਾਰ ਤੈਅ ਕੀਤੀ ਜਾਵੇਗੀ।
ਇਹ ਵੀ ਪੜੋ: ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਕੁਰਬਾਨੀਆਂ ਦਾ ਕੀਤਾ ਅਪਮਾਨ:SKM