ETV Bharat / bharat

ਫਡਨਵੀਸ ਨੇ ਨਵਾਬ ਮਲਿਕ ਦੇ ਅੰਡਰਵਰਲਡ ਨਾਲ ਸਬੰਧ ਦਾ ਦੋਸ਼ ਲਗਾਇਆ - Hasina Parkar

ਮਹਾਰਾਸ਼ਟਰ ਦੇ ਘੱਟ ਗਿਣਤੀ ਮੰਤਰੀ ਨਵਾਬ ਮਲਿਕ (Minister of minorities Nawab Malik) ਤੇ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫਡਨਵੀਸ (Leader of opposition Devender Fadanvis) ਵਿਚਾਲੇ ਤਕਰਾਰ ਵਧ ਗਈ ਹੈ। ਨਵਾਵ ਮਲਿਕ ਵੱਲੋਂ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਫਡਨਵੀਸ ਨੇ ਵੱਡਾ ਧਮਾਕਾ ਕੀਤਾ ਹੈ (Big blow to Nawab Malik's allegation)। ਉਨ੍ਹਾਂ ਇਸ ਬਾਰੇ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਮਲਿਕ ਬਾਰੇ ਦਿਵਾਲੀ ਉਪਰੰਤ ਵੱਡਾ ਧਮਾਕਾ ਕਰਨਗੇ।

ਫਡਨਵੀਸ ਨੇ ਨਵਾਬ ਮਲਿਕ ਦੇ ਅੰਡਰਵਰਲਡ ਨਾਲ ਸਬੰਧ ਦਾ ਦੋਸ਼ ਲਗਾਇਆ

author img

By

Published : Nov 9, 2021, 3:30 PM IST

ਮੁੰਬਈ: ਘੱਟ ਗਿਣਤੀ ਮੰਤਰੀ ਨਵਾਬ ਮਲਿਕ ਵੱਲੋਂ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫਡਨਵੀਸ ਨੇ ਕਿਹਾ ਸੀ ਕਿ ਉਹ ਦੀਵਾਲੀ ਤੋਂ ਬਾਅਦ ਬੰਬ ਧਮਾਕਾ ਕਰਨਗੇ। ਮੁੰਬਈ 'ਚ ਇੱਕ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਹੁਣ ਕਿਹਾ ਹੈ ਕਿ ਨਵਾਬ ਮਲਿਕ ਦੇ ਅੰਡਰਵਰਲਡ ਨਾਲ ਸਬੰਧ (Under World relation) ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਸਰਦਾਰ ਸ਼ਹਾਬ ਵਲੀ ਖਾਨ(Sardar Sahab Vali Khan) ਬੰਬ ਧਮਾਕੇ ਦਾ ਦੋਸ਼ੀ (Accuse of Bomb Blast) ਹੈ ਅਤੇ ਜੇਲ੍ਹ ਵਿੱਚ ਹੈ। ਉਸ ਨੇ ਬੰਬਈ ਸਟਾਕ ਐਕਸਚੇਂਜ (BSE) ਅਤੇ ਕਾਰਪੋਰੇਸ਼ਨ (BMC) ਦੀ ਰੇਕੀ ਕੀਤੀ ਸੀ ਤੇ ਇਹ ਵੀ ਵੇਖਇਆ ਸੀ ਕਿ ਬੰਬ ਕਿੱਥੇ ਰੱਖਣੇ ਹਨ। ਸਰਦਾਰ ਸ਼ਹਾਬ ਅਲੀ ਇੱਕ ਮੀਟਿੰਗ ਵਿੱਚ ਟਾਈਗਰ ਮੇਮਨ ਦੇ ਘਰ ਵਿੱਚ ਮੌਜੂਦ ਸੀ। ਉਸ ਨੇ ਟਾਈਗਰ ਮੇਮਨ ਦੇ ਕਹਿਣ 'ਤੇ ਆਰਡੀਐਕਸ ਭਰਨ ਦਾ ਕੰਮ ਵੀ ਕੀਤਾ ਸੀ।

ਫਡਨਵੀਸ ਨੇ ਕਿਹਾ ਕਿ ਹੁਣ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਦੂਜਾ ਵਿਅਕਤੀ ਸਲੀਮ ਪਟੇਲ ਹੈ। ਇੱਥੇ ਦਾਊਦ ਇਬਰਾਹਿਮ ਨਾਲ ਇਸ ਦੀ ਇੱਕ ਫੋਟੋ ਹੈ। ਇਹ ਹਸੀਨਾ ਪਾਰਕਰ ਦਾ ਸੁਰੱਖਿਆ ਗਾਰਡ ਸੀ। ਜਦੋਂ ਹਸੀਨਾ ਪਾਰਕਰ (Hasina Parkar) ਨੂੰ 2008 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਸਲੀਮ ਪਟੇਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਸਲੀਮ ਪਟੇਲ ਜ਼ਮੀਨ ਐਕੁਆਇਰ ਕਰਨ ਦਾ ਕਾਰੋਬਾਰ ਕਰਦਾ ਸੀ। ਕੁਰਲਾ ਦੀ ਐਲਬੀਐਸ ਰੋੜ 'ਤੇ 1 ਲੱਖ 23 ਹਜ਼ਾਰ ਵਰਗ ਫੁੱਟ ਜ਼ਮੀਨ ਹੈ। ਇਹ ਸਥਾਨ ਸੋਲੀਡਾਸ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਵਜੋਂ ਰਜਿਸਟਰਡ ਹੈ। ਲਿਮਟਿਡ ਇਹ ਕੰਪਨੀ ਨਵਾਬ ਮਲਿਕ ਦੀ ਹੈ। ਜ਼ਮੀਨ ਫਰਹਾਜ ਮਲਿਕ ਨੇ ਖਰੀਦੀ ਹੈ। ਇਸ ਨੂੰ 2005 ਵਿੱਚ 2,053 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ 30 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ।

ਫਡਨਵੀਸ ਮੁਤਾਬਕ ਸਲੀਮ ਪਟੇਲ ਦੇ ਖਾਤੇ 'ਚ 15 ਲੱਖ ਅਤੇ ਸ਼ਹਾਬ ਅਲੀ ਖਾਨ ਦੇ ਖਾਤੇ 'ਚ 10 ਲੱਖ ਰੁਪਏ ਗਏ ਸਨ। ਇਹ ਲੈਣ-ਦੇਣ 2003 ਵਿੱਚ ਹੋਇਆ ਸੀ ਅਤੇ 2005 ਵਿੱਚ ਖ਼ਤਮ ਹੋ ਗਿਆ ਸੀ। ਨਵਾਬ ਮਲਿਕ ਉਦੋਂ ਮੰਤਰੀ ਸਨ। ਨਵਾਬ ਮਲਿਕ ਨੂੰ ਸਵਾਲ? ਮਲਿਕ, ਤੁਸੀਂ ਅਪਰਾਧੀਆਂ ਤੋਂ ਜਗ੍ਹਾ ਕਿਵੇਂ ਖਰੀਦੀ? ਉਹ ਵੀ ਬਹੁਤ ਸਸਤੀ ਹੈ। ਇਨ੍ਹਾਂ ਦੋਸ਼ੀਆਂ 'ਤੇ ਟਾਡਾ ਲਗਾਇਆ ਗਿਆ ਤਾਂ ਇਹ ਜਾਇਦਾਦ ਜ਼ਬਤ ਹੋ ਸਕਦੀ ਹੈ ਤਾਂ ਤੁਸੀਂ ਇਸ ਨੂੰ ਖਰੀਦਿਆ ਸੀ।

ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੀ ਮਲਿਕ ਦਾ ਸਬੰਧ ਅੰਡਰਵਰਲਡ ਨਾਲ ਹੈ? ਅਜਿਹੇ 5 ਹੋਰ ਜ਼ਮੀਨੀ ਸੌਦੇ ਹਨ, ਜਿਨ੍ਹਾਂ ਵਿੱਚੋਂ 4 ਅੰਡਰਵਰਲਡ ਨਾਲ ਸਬੰਧਤ ਹਨ। ਮੈਂ ਇਹ ਸਾਰੇ ਦਸਤਾਵੇਜ਼ ਸ਼ਰਦ ਪਵਾਰ ਨੂੰ ਦੇਵਾਂਗਾ। ਇਹ ਗੱਲ ਦੇਵੇਂਦਰ ਫੜਨਵੀਸ ਨੇ ਕਹੀ ਹੈ।

ਇਹ ਵੀ ਪੜ੍ਹੋ:ਜੇਲ੍ਹ ਬ੍ਰੇਕ ਕੇਸ ’ਜਗਤਾਰ ਸਿੰਘ ਤਾਰਾ ਨੂੰ ਸਜਾ

ETV Bharat Logo

Copyright © 2025 Ushodaya Enterprises Pvt. Ltd., All Rights Reserved.