ਚੰਡੀਗੜ੍ਹ:ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਇੱਕ ਵਾਰ ਫਿਰ ਨਹਾਉਣਾ-ਕੱਪੜੇ ਧੋਣਾ ਮਹਿੰਗਾ ਹੋ ਗਿਆ ਹੈ।
ਹਿੰਦੋਸਤਾਨ ਯੂਨੀਲੀਵਰ (hindustan Unilever) ਨੇ ਸਾਬਣ, ਡਿਟਰਜੈਂਟ, ਡਿਸ਼ਵਾਸ਼ ਵਰਗੇ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਪੈਟਰੋਲ ਡੀਜ਼ਲ ਅਤੇ ਖਾਣ ਵਾਲੇ ਤੇਲ ਤੋਂ ਬਾਅਦ ਹੁਣ ਸਾਬਣ, ਡਿਟਰਜੈਂਟ, ਡਿਸ਼ਵਾਸ਼ ਵਰਗੇ ਹੋਰ ਉਤਪਾਦ ਵੀ ਹੁਣ ਮਹਿੰਗੇ ਹੁੰਦੇ ਜਾ ਰਹੇ ਹਨ।
ਦੇਸ਼ ਦੀ ਸਭ ਤੋਂ ਵੱਡੀ FMCG ਕੰਪਨੀ ਹਿੰਦੋਸਤਾਨ ਯੂਨੀਲੀਵਰ (hindustan Unilever) ਨੇ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਫਰਵਰੀ ਮਹੀਨੇ 'ਚ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ 'ਚ 3 ਤੋਂ 10 ਫੀਸਦੀ ਤੱਕ ਦਾ ਵਾਧਾ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੱਚੇ ਮਾਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਕਾਰਨ ਕੰਪਨੀ ਨੇ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਕੰਪਨੀ ਨੇ ਦਸੰਬਰ 'ਚ ਸੰਕੇਤ ਦਿੱਤਾ ਸੀ ਕਿ ਉਹ ਪੜਾਅ ਵਾਰ ਕੀਮਤਾਂ ਵਧਾਉਣ 'ਤੇ ਵਿਚਾਰ ਕਰੇਗੀ।
ਬ੍ਰੋਕਰੇਜ ਫਰਮ ਐਡਲਵਾਈਸ ਸਕਿਓਰਿਟੀਜ਼(Brokerage firm Edelweiss Securities) ਨੇ ਕਿਹਾ ਕਿ ਕੰਪਨੀ ਨੇ ਫਰਵਰੀ 'ਚ ਸਾਬਣ, ਡਿਟਰਜੈਂਟ, ਡਿਸ਼ਵਾਸ਼ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ 'ਚ 3-10 ਫੀਸਦੀ ਦਾ ਵਾਧਾ ਕੀਤਾ ਹੈ। ਬ੍ਰੋਕਰੇਜ ਨੇ ਇੱਕ ਨੋਟ ਵਿੱਚ ਕਿਹਾ, "ਸਾਡੇ ਚੈਨਲ ਦੇ ਨਿਰੀਖਣ ਤੋਂ ਪਤਾ ਲੱਗਿਆ ਹੈ ਕਿ ਸਰਫ ਐਕਸਲ ਈਜ਼ੀ ਵਾਸ਼, ਸਰਫ ਐਕਸਲ ਕਵਿੱਕ ਵਾਸ਼, ਵਿਮ ਬਾਰ ਅਤੇ ਲਿਕਵਿਡ, ਲਕਸ ਅਤੇ ਰੇਕਸੋਨਾ ਸੋਪਸ, ਪੌਂਡਸ ਟੈਲਕਮ ਪਾਊਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਵੀ HUL ਨੇ ਵ੍ਹੀਲ, ਰਿਨ, ਸਰਫ ਐਕਸਲ ਅਤੇ ਲਾਈਫਬੁਆਏ ਰੇਂਜ ਦੇ ਉਤਪਾਦਾਂ ਦੀਆਂ ਕੀਮਤਾਂ 'ਚ 3-20 ਫੀਸਦੀ ਦਾ ਵਾਧਾ ਕੀਤਾ ਸੀ। ਐਚਯੂਐਲ ਨੇ ਦਸੰਬਰ ਅਤੇ ਸਤੰਬਰ ਤਿਮਾਹੀ ਵਿੱਚ ਚਾਹ, ਕੱਚੇ ਪਾਮ ਆਇਲ ਅਤੇ ਹੋਰਾਂ ਵਰਗੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਕੀਮਤਾਂ ਵਿੱਚ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ ਚੋਣਾਂ ਵਿੱਚ 248 ਉਮੀਦਵਾਰ ਅਪਰਾਧਿਕ ਅਕਸ਼ ਵਾਲੇ