ETV Bharat / bharat

ਤ੍ਰਾਲ ਅਤੇ ਸ਼ੋਪੀਆਂ 'ਚ ਮੁਠਭੇੜ ਜਾਰੀ, 7 ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ

author img

By

Published : Apr 9, 2021, 10:43 AM IST

Updated : Apr 9, 2021, 11:54 AM IST

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤ੍ਰਾਲ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਦੇ ਢੇਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ, ਜ਼ਿਲ੍ਹੇ ਦੇ ਅਵੰਤੀਪੋਰਾ ਸਥਿਤ ਤ੍ਰਾਲ ਇਲਾਕੇ ਦੇ ਨੌਬੁਗ ਵਿੱਚ ਇਹ ਮੁਠਭੇੜ ਜਾਰੀ ਹੈ।

ਫ਼ੋਟੋ
ਫ਼ੋਟੋ

ਸ੍ਰੀ ਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤ੍ਰਾਲ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਦੇ ਢੇਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ, ਜ਼ਿਲ੍ਹੇ ਦੇ ਅਵੰਤੀਪੋਰਾ ਸਥਿਤ ਤ੍ਰਾਲ ਇਲਾਕੇ ਦੇ ਨੌਬੁਗ ਵਿੱਚ ਇਹ ਮੁਠਭੇੜ ਜਾਰੀ ਹੈ।

ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਇਸ ਆਪ੍ਰੇਸ਼ਨ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਮਿਲ ਕੇ ਅੰਜ਼ਾਮ ਦਿੱਤਾ ਹੈ। ਇਲਾਕੇ ਵਿੱਚ ਕਈ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤ੍ਰਾਲ ਮੁਠਭੇੜ ਵਿੱਚ ਅੰਸਾਰ ਗਜਵਤ-ਉਲ-ਹਿੰਦ ਦਾ ਮੁੱਖ ਅੱਤਵਾਦੀ ਇਮਤਿਆਜ ਸ਼ਾਹ ਮਾਰਿਆ ਗਿਆ। ਸਰਚ ਆਪ੍ਰੇਸ਼ਨ ਚਲ ਰਿਹਾ ਹੈ।

ਤ੍ਰਾਲ ਵਿੱਚ ਹੋਈ ਮੁਠਭੇੜ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਹੋਈ ਮੁਠਭੇੜ ਦੀ ਘਟਨਾ ਵਿੱਚ 5 ਅਣਪਛਾਤੇ ਅਤਵਾਦੀ ਮਾਰੇ ਗਏ ਹਨ। ਇਸ ਦੇ ਨਾਲ ਹੀ ਇੱਕ ਸੁਰੱਖਿਆ ਕਰਮੀ ਫੱਟੜ ਹੋ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਬਾਬਾ ਮੁਹੱਲਾ ਵਿੱਚ ਅਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੁਰੱਖਿਆ ਬਲਾਂ ਜਵਾਬੀ ਕਰਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਫੱਟੜ ਹੋ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਹਨ। ਢੇਰ ਹੋਏ ਅਤਵਾਦੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਸੰਗਠਨ ਦਾ ਪਤਾ ਲਗਾਇਆ ਜਾ ਰਿਹਾ ਹੈ।

Last Updated : Apr 9, 2021, 11:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.