ਚੰਡੀਗੜ੍ਹ : ਬਦਲਦੀ ਤਲਨੀਕ ਦੇ ਨਾਲ-ਨਾਲ ਵਾਹਨਾਂ ਵਿਚ ਵਈ ਕਈ ਤਰ੍ਹਾਂ ਦੇ ਫੇਰ ਬਦਲ ਸਾਹਮਣੇ ਆਉਂਦੇ ਹਨ। ਇਸ ਫੇਰਬਦਲ ਦੇ ਹਿਸਾਬ ਨਾਲ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਲੋਕ ਵੀ ਆਪਣੇ ਆਪ ਨੂੰ ਇਸ ਦੇ ਆਦੀ ਬਣਾ ਲੈਂਦੇ ਹਨ। ਇਸੇ ਤਰ੍ਹਾਂ ਹੀ ਹੁਣ ਬਿਜਲਾਈ ਵਾਹਨਾਂ ਦਾ ਰੁਝਾਨ ਕਈ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗ੍ਰੀਨ ਐਨਰਜੀ ਤੋਂ ਸੰਤੁਸ਼ਟ ਲੋਕ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ਤੋਂ ਬਿਜਲੀ ਉਤੇ ਚੱਲਣ ਵਾਲੀਆਂ ਕਾਰਾਂ ਵੱਲ ਸ਼ਿਫਟ ਹੋ ਰਹੇ ਹਨ। ਹੁਣ ਬਿਜਲੀ ਉਤੇ ਚੱਲਣ ਵਾਲੀਆਂ ਕਾਰਾਂ ਵੀ ਆਪਣੀ ਬੈਟਰੀ ਦੀ ਸਮਰੱਥਾ ਦੇ ਹਿਸਾਬ ਨਾਲ ਹੀ ਚੱਲਣਗੀਆਂ। ਇਨ੍ਹਾਂ ਕਾਰਾਂ ਨੂੰ ਚਲਾਉਣ ਵਾਲਿਆਂ ਨੂੰ ਹਾਈਵੇਅ ਉਤੇ ਚੱਲਣ ਲੱਗਿਆ ਪਾਵਰ ਖਤਮ ਹੋਣ ਦੀ ਚਿੰਤਾ ਜ਼ਰੂਰ ਰਹਿੰਦੀ ਹੈ।
ਇਸੇ ਚਿੰਤਾ ਨੂੰ ਦੂਰ ਕਰਦਿਆਂ ਪੰਜਾਬ ਵਿੱਚ ਗ੍ਰੀਨ ਐਨਰਜੀ ਅਤੇ ਇਲੈਕਟ੍ਰਿਕ ਕਾਰਾਂ ਚਲਾਉਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਹਾਈਵੇਅ 'ਤੇ ਸਫਰ ਕਰਦੇ ਸਮੇਂ ਆਪਣੀ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਨੂੰ ਚਾਰਜ ਕਰਨ ਦੀ ਚਿੰਤਾ ਨਹੀਂ ਕਰਨੀ ਪਵੇਗੀ। ਅੱਜ ਤੋਂ ਭਾਰਤ ਪੈਟਰੋਲੀਅਮ ਨੇ ਦਿੱਲੀ-ਜੰਮੂ ਹਾਈਵੇ 'ਤੇ ਸ਼ੰਭੂ ਸਰਹੱਦ ਤੋਂ ਜਲੰਧਰ ਤੱਕ ਪੰਜ ਥਾਵਾਂ 'ਤੇ ਚਾਰਜਿੰਗ ਯੂਨਿਟਾਂ ਨੂੰ ਚਾਲੂ ਕਰ ਦਿੱਤਾ ਹੈ। ਪੰਜਾਬ ਵਿੱਚ ਇਨ੍ਹਾਂ ਨੂੰ ਭਾਰਤ ਪੈਟਰੋਲੀਅਮ ਪੰਪਾਂ 'ਤੇ ਲਗਾਇਆ ਗਿਆ ਹੈ।
ਵਾਹਨ ਚਾਰਜ ਕਰਨ ਲਈ ਡਾਊਨਲੋਡ ਕਰਨਾ ਪਵੇਗਾ ਇਹ ਐਪ : ਭਾਰਤ ਪੈਟਰੋਲੀਅਮ ਜਲੰਧਰ ਦੇ ਕੋਆਰਡੀਨੇਟਰ ਸੁਮਿਤ ਸੁਮਨ ਨੇ ਦੱਸਿਆ ਕਿ ਅੱਜ ਦੁਪਹਿਰ 2.30 ਵਜੇ ਤੋਂ ਸ਼ੰਭੂ ਬਾਰਡਰ ਤੋਂ ਜਲੰਧਰ ਤੱਕ ਸ਼ੰਭੂ ਬਾਰਡਰ, ਦੋਰਾਹਾ, ਫਿਲੌਰ, ਫਗਵਾੜਾ ਅਤੇ ਜਲੰਧਰ ਦੇ ਪੰਜ ਪੈਟਰੋਲ ਪੰਪਾਂ 'ਤੇ ਚਾਰਜਿੰਗ ਯੂਨਿਟ ਸ਼ੁਰੂ ਕਰ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਯੂਨਿਟਾਂ ਵਿੱਚ ਸਿਰਫ ਕਾਰਾਂ ਲਈ ਚਾਰਜਿੰਗ ਦੀ ਸਹੂਲਤ ਹੋਵੇਗੀ। ਛੋਟੇ ਵਾਹਨਾਂ ਲਈ ਵੀ ਜਲਦੀ ਹੀ ਪ੍ਰਬੰਧ ਕੀਤੇ ਜਾ ਰਹੇ ਹਨ। ਗਾਹਕਾਂ ਨੂੰ ਕਾਰ ਨੂੰ ਚਾਰਜ ਕਰਨ ਲਈ ਆਪਣੇ ਮੋਬਾਈਲ 'ਤੇ BPCL ਦੀ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਐਪ ਰਾਹੀਂ ਹੀ ਵਾਹਨ ਨੂੰ ਚਾਰਜ ਕੀਤਾ ਜਾ ਸਕੇਗਾ। ਭੁਗਤਾਨ ਕੰਪਨੀ ਨਕਦ ਸਵੀਕਾਰ ਨਹੀਂ ਕਰੇਗੀ। ਇਸ ਦੇ ਲਈ ਐਪ ਵਿੱਚ ਪੈਸੇ ਐਡਵਾਂਸ ਰੱਖੇ ਜਾ ਸਕਦੇ ਹਨ ਜਾਂ ਕ੍ਰੈਡਿਟ ਕਾਰਡ ਰਾਹੀਂ ਹੀ ਭੁਗਤਾਨ ਕਰਨਾ ਹੋਵੇਗਾ। ਅੱਧੇ ਘੰਟੇ ਤੱਕ ਚਾਰਜ ਕਰਨ ਤੋਂ ਬਾਅਦ ਇਹ ਕਾਰ 125 ਕਿਲੋਮੀਟਰ ਤੱਕ ਚੱਲੇਗੀ।
ਇਹ ਵੀ ਪੜ੍ਹੋ : ਰਾਜਪਾਲ ਅਤੇ ਉਪ ਰਾਜਪਾਲ ਬਦਲੇ: 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਜਪਾਲ ਅਤੇ ਉਪ ਰਾਜਪਾਲ ਬਦਲੇ
ਸੁਮਿਤ ਸੁਮਨ ਨੇ ਦੱਸਿਆ ਕਿ ਕਾਰਾਂ 25 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਚਾਰਜ ਹੋਣਗੀਆਂ। ਫਿਲਹਾਲ, ਕੰਪਨੀ ਨੇ ਹੁਣੇ-ਹੁਣੇ ਨਵੇਂ ਚਾਰਜਿੰਗ ਯੂਨਿਟ ਲਾਂਚ ਕੀਤੇ ਹਨ ਅਤੇ ਖਪਤਕਾਰਾਂ ਲਈ ਛੋਟਾਂ ਦੀ ਪੇਸ਼ਕਸ਼ ਵੀ ਕੀਤੀ ਹੈ। ਕੰਪਨੀ ਗ੍ਰੀਨ ਐਨਰਜੀ ਵੱਲ ਆਕਰਸ਼ਿਤ ਕਰਨ ਲਈ ਸ਼ੁਰੂਆਤੀ ਪੜਾਅ 'ਚ ਗਾਹਕਾਂ ਨੂੰ 10 ਫੀਸਦੀ ਦੀ ਛੋਟ ਦੇਵੇਗੀ।