ਚੰਡੀਗੜ੍ਹ: ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ 7 ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਇਸ ਦੀ ਸ਼ੁਰੂਆਤ 10 ਫਰਵਰੀ ਨੂੰ ਉੱਤਰ ਪ੍ਰਦੇਸ਼ ਤੋਂ ਹੋਵੇਗੀ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਕੋਵਿਡ ਪ੍ਰੋਟੋਕੋਲ ਤਹਿਤ ਚੋਣਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਕੋਵਿਡ ਸੇਫ ਇਲੈਕਸ਼ਨ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਦੀਆਂ ਤਿਆਰੀਆਂ ਦੀ ਸੰਖਿਆ ਕੀਤੀ ਗਈ ਹੈ।
ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ 18.3 ਵੋਟਰ ਵੋਟ ਪਾਉਣਗੇ ਅਤੇ ਇਹ ਚੋਣਾਂ ਕੋਰੋਨਾ ਨਿਯਮਾਂ ਦੇ ਅਨੁਸਾਰ ਹੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ24.9 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਜਿਸਦੀ 5 ਜਨਵਰੀ ਨੂੰ ਵੋਟਰ ਲਿਸਟ ਜਾਰੀ ਹੋਈ ਸੀ। ਯੂਪੀ ਵਿੱਚ 29 ਫੀਸਦੀ ਵੋਟਰ ਪਹਿਲੀ ਵਾਰ ਵੋਟ ਪਾਉਣਗੇ। 2 ਲੱਖ 15 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਭਾਗੀਦਾਰੀ ਜ਼ਿਆਦਾ ਵਧੀ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਵੋਟਰਾਂ ਵਿੱਚ 80 ਫੀਸਦੀ ਦਿਵਯਾਂਗ ਅਤੇ ਕੋਵਿਡ ਪ੍ਰਭਾਵਿਤ ਲਈ ਪੋਸਟਲ ਬੇਲਟ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਇਨ੍ਹਾ ਸਾਰੇ ਪ੍ਰੋਗਰਾਮਾਂ ਦੀ ਵੀਡੀਓਗ੍ਰਾਫੀ ਹੋਵੇਗੀ ਅਤੇ 900 ਅਬਜਰਵਰ ਚੋਣਾਂ ਦੇ ਦੌਰਾਨ ਪੂਰੀ ਤਰ੍ਹਾਂ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰ ਓਨਲਾਇਨ ਨਾਮਕਰਨ ਵੀ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਪੈਸੇ ਅਤੇ ਸ਼ਰਾਬ ਉੱਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਇਸ ਦੇ ਨਾਲ ਹੀ ਸੰਵੇਦਨਸ਼ੀਲ ਬੂਥਾਂ ਦੀ ਵੈੱਬ ਕਾਸਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੀ ਧਾਂਦਲੀ ਨੂੰ ਰੋਕਣ ਲਈ ਐਪ ਬਣਾਇਆ ਗਿਆ ਹੈ ਅਤੇ CVIGIL APP ਤੇ ਸ਼ਿਕਾਈਤ ਕੀਤੀ ਜਾਵੇਗੀ। ਉਨ੍ਹਾਂ ਨੇ ਸਖ਼ਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਚੋਣਾਂ ਦੇ ਦੌਰਾਨ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਲਈ ਸਾਰੀਆਂ ਹੀ ਇਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੀ ਸੁਵਿਧਾ ਲਈ ਐਪ ਬਣਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚੋਂ ਨਿਕਲਣ ਲਈ ਯਕੀਨ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਕੋਰੋਨਾ ਦੇ ਨਿਯਮਾਂ ਦੇ ਅਨੁਸਾਰ ਹੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਾਰੇ ਹੀ ਚੋਣ ਕਰਮਚਾਰੀਆਂ ਦੇ ਕੋਰੋਨਾ ਦੀਆਂ ਦੋਵੇ ਡੋਜ਼ ਲੱਗੀਆਂ ਹੋਣਗੀਆਂ। ਉਨ੍ਹਾਂ ਯੂਪੀ ਬਾਰੇ ਦੱਸਿਆ ਕਿ ਯੂਪੀ ਵਿੱਚ 90 ਫੀਸਦੀ ਲੋਕ ਕੋਰੋਨਾ ਦੀ ਡੋਜ਼ ਲੈ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਗੋਆ, ਉੱਤਰਾਖੰਡ, ਵਿੱਚ ਵੀ ਜ਼ਿਆਦਾ ਆਬਾਦੀ ਨੇ ਕੋਰੋਨਾ ਵੈਕਸੀਨ ਲੈ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੋਲਿੰਗ ਬੂਥ ਪੂਰੀ ਤਰ੍ਹਾ ਸੈਨੀਟਾਇਜ ਕੀਤੇ ਜਾਣਗੇ, ਅਤੇ ਸਾਰੀਆਂ ਚੋਣਾਂ ਵਿੱਚ ਫਰੰਟ ਲਾਇਨ ਵਰਕਰ ਹੋਣਗੇ ਅਤੇ ਪੋਲਿੰਗ ਦੀ ਤਿਮੰਗ ਇੱਕ ਘੰਟਾ ਵਾਧੂ ਹੋਵੇਗੀ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਪਾਰਟੀਆਂ ਡੀਜੀਟਲ ਬਰਚੂਅਲ ਤਰੀਕੇ ਨਾਲ ਚੋਣ ਪ੍ਰਚਾਰ ਕਰਨ। ਉਨ੍ਹਾ ਨੇ ਉਮੀਦਵਾਰਾਂ ਦੇ ਲਈ ਚੋਣਾਂ ਦੇ ਖ਼ਰਚੇ ਵਿੱਚ ਇਜਾਫਾ ਕਰਦੇ ਹੋਏ ਕਿਹਾ ਕਿ ਉਮੀਦਵਾਰ 40 ਲੱਖ ਤੱਕ ਖਰਚ ਕਰ ਸਕਦੇ ਹਨ।
ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਪੈਦਲ ਯਾਤਰਾ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ ਅਤੇ ਪਾਰਟੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਰਚੂਅਲ ਪ੍ਰਚਾਰ ਕਰਨ ਤੇ ਜ਼ੋਰ ਦੇਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ 15 ਜਨਵਰੀ ਤੱਕ ਜਨਸਭਾਵਾਆਂ ਤੇ ਰੋਕ ਲਗਾਈ ਜਾਂਦੀ ਹੈ। ਉਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਜਿੱਤ ਦਾ ਜਸ਼ਨ ਨਹੀਂ ਮਨਾਇਆ ਜਾਵੇਗਾ। ਉਨ੍ਹਾ ਕਿਹਾ ਕਿ ਡੋਰ ਟੂਰ ਡੋਰ ਕਮਪੈਨ ਲਈ ਇਜ਼ਾਜਤ ਦਿੱਤੀ ਜਾਵੇਗੀ ਪਰ ਜਲੂਸ ਤੇ ਰੋਕ ਲਗਾਈ ਜਾਵੇਗੀ।
ਹੁਣ ਤੱਕ 5 ਵੱਡੀਆਂ ਗੱਲਾਂ
1. ਕੋਰੋਨਾ ਦਰਮਿਆਨ ਚੁਣੌਤੀਪੂਰਨ ਚੋਣਾਂ - ਨਵਾਂ ਕੋਵਿਡ ਪ੍ਰੋਟੋਕੋਲ ਲਾਗੂ ਕੀਤਾ ਜਾਵੇਗਾ।
2. ਕੋਰੋਨਾ ਸੰਕਰਮਿਤ ਵੀ ਵੋਟ ਪਾ ਸਕਣਗੇ - ਮਰੀਜ਼ਾਂ ਨੂੰ ਪੋਸਟਲ ਬੈਲਟ ਦੀ ਸਹੂਲਤ।
3. 16% ਪੋਲਿੰਗ ਬੂਥ ਵਧਾਏ ਗਏ ਹਨ। 2.15 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
4. ਇੱਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1500 ਤੋਂ 1250 ਤੱਕ।
5. ਵੱਡੇ ਰਾਜਾਂ 'ਚ ਚੋਣ ਖਰਚ ਸੀਮਾ ਵਧੀ, ਹੁਣ 40 ਲੱਖ ਰੁਪਏ।
ਸਿਆਸੀ ਪਾਰਟੀਆਂ ਲਈ ਦਿਸ਼ਾ-ਨਿਰਦੇਸ਼
1. ਸਾਰੇ ਪ੍ਰੋਗਰਾਮਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।
2. ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਰਿਕਾਰਡ ਦਾ ਐਲਾਨ ਕਰਨਾ ਹੋਵੇਗਾ।
3. ਉਮੀਦਵਾਰ ਨੂੰ ਅਪਰਾਧਿਕ ਇਤਿਹਾਸ ਵੀ ਦੱਸਣਾ ਹੋਵੇਗਾ।
4. ਯੂ.ਪੀ., ਪੰਜਾਬ ਅਤੇ ਉਤਰਾਖੰਡ ਵਿੱਚ ਹਰ ਉਮੀਦਵਾਰ 40 ਲੱਖ ਰੁਪਏ ਖਰਚ ਕਰ ਸਕੇਗਾ।
5. ਮਨੀਪੁਰ ਅਤੇ ਗੋਆ ਵਿੱਚ ਇਹ ਖਰਚ ਸੀਮਾ 28 ਲੱਖ ਰੁਪਏ ਹੋਵੇਗੀ।
ਉੱਤਰ ਪ੍ਰਦੇਸ਼ ਵਿੱਚ ਭਾਜਪਾ+ ਨੂੰ ਮਿਲੀਆਂ ਸਨ 325 ਸੀਟਾਂ
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ+ ਨੂੰ 325 ਸੀਟਾਂ ਮਿਲੀਆਂ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ 80 ਸੀਟਾਂ ਵਿੱਚੋਂ ਭਾਜਪਾ ਨੂੰ 64 ਸੀਟਾਂ ਮਿਲੀਆਂ ਸਨ। ਦੋਵਾਂ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਸਭ ਤੋਂ ਮਾੜਾ ਰਿਹਾ। ਜਿਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 7 ਸੀਟਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ਼ ਇੱਕ ਸੀਟ ਮਿਲੀ ਸੀ।