ETV Bharat / bharat

ED ਅੱਜ ਸੋਨੀਆ ਗਾਂਧੀ ਤੋਂ ਕਰੇਗੀ ਪੁੱਛਗਿੱਛ, ਜਾਣੋ ਇਹਤਿਆਤ ਵਜੋਂ ਟ੍ਰੈਫਿਕ ਪੁਲਿਸ ਨੇ ਕਿਹੜੀਆਂ ਸੜਕਾਂ ਕੀਤੀਆਂ ਬੰਦ - ਨੈਸ਼ਨਲ ਹੈਰਾਲਡ ਮਾਮਲੇ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਅੱਜ ਨੈਸ਼ਨਲ ਹੈਰਾਲਡ ਮਾਮਲੇ 'ਚ ਈਡੀ ਪੁੱਛਗਿੱਛ ਕਰੇਗੀ। ਪੁਲਿਸ ਨੇ ਸੋਨੀਆ ਗਾਂਧੀ ਦੀ ਰਿਹਾਇਸ਼ ਤੋਂ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ।

ED ਅੱਜ ਸੋਨੀਆ ਗਾਂਧੀ ਤੋਂ ਕਰੇਗੀ ਪੁੱਛਗਿੱਛ
ED ਅੱਜ ਸੋਨੀਆ ਗਾਂਧੀ ਤੋਂ ਕਰੇਗੀ ਪੁੱਛਗਿੱਛ
author img

By

Published : Jul 21, 2022, 9:17 AM IST

ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਰੋਸ ਪ੍ਰਗਟ ਕਰਨ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਪੁਲਿਸ ਨੇ ਸੋਨੀਆ ਗਾਂਧੀ ਦੀ ਰਿਹਾਇਸ਼ ਤੋਂ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਨੇ ਵੀ ਲੋਕਾਂ ਨੂੰ ਕੁਝ ਸੜਕਾਂ ਬੰਦ ਕਰਕੇ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜੋ: Presidential Election Result 2022: ਅੱਜ ਦੇਸ਼ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ

ਟ੍ਰੈਫਿਕ ਪੁਲਸ ਮੁਤਾਬਕ ਗੋਲ ਦੱਖਣ ਜੰਕਸ਼ਨ ਤੋਂ ਪਟੇਲ ਚੌਕ, ਵਿੰਡਸਰ ਪਲੇਸ, ਤਿਨ ਮੂਰਤੀ ਚੌਕ ਅਤੇ ਪ੍ਰਿਥਵੀਰਾਜ ਰੋਡ ਨਵੀਂ ਦਿੱਲੀ ਤੱਕ ਬੱਸਾਂ ਦੀ ਆਵਾਜਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਪੁਲਿਸ ਨੇ ਲੋਕਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਮੋਤੀ ਲਾਲ ਨਹਿਰੂ ਮਾਰਗ, ਅਕਬਰ ਰੋਡ, ਜਨਪਥ ਅਤੇ ਮਾਨਸਿੰਘ ਰੋਡ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਇੱਥੇ ਟਰੈਫਿਕ ਪੁਲੀਸ ਦੇ ਵਿਸ਼ੇਸ਼ ਪ੍ਰਬੰਧ ਹੋਣਗੇ। ਇਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਗੋਲ ਮੇਥੀ ਜੰਕਸ਼ਨ, ਤੁਗਲਕ ਰੋਡ ਜੰਕਸ਼ਨ, ਕਿਊ-ਪੁਆਇੰਟ ਜੰਕਸ਼ਨ, ਸੁਨਹਿਰੀ ਮਸਜਿਦ ਜੰਕਸ਼ਨ, ਮੌਲਾਨਾ ਆਜ਼ਾਦ ਰੋਡ ਜੰਕਸ਼ਨ ਅਤੇ ਮਾਨਸਿੰਘ ਰੋਡ ਜੰਕਸ਼ਨ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ: ਗੈਂਗਸਟਰ ਜਗਰੂਪ ਰੂਪਾ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ !

ETV Bharat Logo

Copyright © 2025 Ushodaya Enterprises Pvt. Ltd., All Rights Reserved.