ਚੰਬਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ ਭੂਚਾਲ ਦੇ ਝਟਕੇ(earthquake in chamba) ਮਹਿਸੂਸ ਕੀਤੇ ਗਏ ਹਨ। ਭੂਚਾਲ(earthquake) ਦੀ ਤੀਬਰਤਾ ਰਿਕਟਰ ਪੈਮਾਨੇ(richter scale) 'ਤੇ 2.6 ਮਾਪੀ ਗਈ ਹੈ। ਭੂਚਾਲ ਦੇ ਝਟਕੇ ਮੰਗਲਵਾਰ ਸਵੇਰੇ 5:54 ਵਜੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਸ ਤੋਂ ਪਹਿਲਾਂ 15 ਜੁਲਾਈ ਨੂੰ ਰਾਜਧਾਨੀ ਸ਼ਿਮਲਾ ਵਿੱਚ ਭੂਚਾਲ ਦੇ ਝਟਕੇ(earthquake in shimla) ਮਹਿਸੂਸ ਕੀਤੇ ਗਏ ਸਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.6 ਸੀ। ਹਿਮਾਚਲ ਭੂਚਾਲ ਦੇ ਨਜ਼ਰੀਏ ਤੋਂ ਸਿਸਿਮਕ ਜ਼ੋਨ(seismic zone) ਚਾਰ ਅਤੇ ਪੰਜ 'ਚ ਆਉਂਦਾ ਹੈ। ਕਾਂਗੜਾ, ਚੰਬਾ, ਲਾਹੌਲ, ਕੁੱਲੂ ਅਤੇ ਮੰਡੀ ਭੂਚਾਲ ਦੀ ਨਜ਼ਰ ਤੋਂ ਸਭ ਤੋਂ ਸੰਵੇਦਨਸ਼ੀਲ ਖੇਤਰ(hypersensitive area) ਹਨ। ਇਹ ਖੇਤਰ ਸਿਸਿਮਕ ਜ਼ੋਨ(seismic zone) ਪੰਜ ਦੇ ਅਧੀਨ ਆਉਂਦੇ ਹਨ, ਜਦਕਿ ਸੂਬੇ ਦੇ ਹੋਰ ਖੇਤਰ ਜ਼ੋਨ ਚਾਰ ਦੇ ਅਧੀਨ ਆਉਂਦੇ ਹਨ।
ਦੱਸ ਦੇਈਏ ਕਿ ਸਾਲ 2021 ਵਿੱਚ ਹਿਮਾਚਲ ਵਿੱਚ ਹੁਣ ਤੱਕ 40 ਤੋਂ ਵੱਧ ਭੁਚਾਲ ਦੇ ਝਟਕੇ ਆ ਚੁੱਕੇ ਹਨ। ਹਿਮਾਚਲ ਪਹਿਲਾਂ ਹੀ ਭੂਚਾਲ(earthquake) ਦੀ ਭਿਆਨਕ ਦੁਖਾਂਤ ਝੱਲ ਚੁੱਕਾ ਹੈ। ਸਾਲ 1905 'ਚ ਕਾਂਗੜਾ 'ਚ ਆਏ ਭੁਚਾਲ ਕਾਰਨ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 1975 'ਚ ਕਿਨੌਰ 'ਚ ਤਬਾਹੀ ਮਚ ਗਈ ਸੀ।