ETV Bharat / bharat

DSGMC ਪ੍ਰਧਾਨ ਮਨਜਿੰਦਰ ਸਿਰਸਾ ਨੇ ਤਾਪਸੀ ਪੰਨੂ ਦਾ ਲਿਆ ਪੱਖ - Kisan protest

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਅਦਾਕਾਰਾ ਤਾਪਸੀ ਪੰਨੂ ਨੂੰ ਕਿਸਾਨਾਂ ਦੇ ਹੱਕ ਵਿਚ ਬੋਲਣ ’ਤੇ ਇਨਕਮ ਟੈਕਸ ਵਿਭਾਗ ਰਾਹੀਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

DSGMC ਪ੍ਰਧਾਨ ਮਨਜਿੰਦਰ ਸਿਰਸਾ ਨੇ ਤਾਪਸੀ ਪੰਨੂ ਦਾ ਲਿਆ ਪੱਖ

author img

By

Published : Mar 6, 2021, 10:30 PM IST

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਅਦਾਕਾਰਾ ਤਾਪਸੀ ਪੰਨੂ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ’ਤੇ ਇਨਕਮ ਟੈਕਸ ਵਿਭਾਗ ਰਾਹੀਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਤਿੰਨ ਦਿਨਾਂ ਦੀ ਜਾਂਚ ਦੌਰਾਨ ਇਨਕਮ ਟੈਕਸ ਵਿਭਾਗ ਵੱਲੋਂ ਤਾਪਸੀ ਪੰਨੂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਮੰਨੇ ਕਿ ਉਸ ਦਾ ਪੈਰਿਸ ਵਿੱਚ ਘਰ ਹੈ, ਉਸ ਨੇ 5 ਕਰੋੜ ਰੁਪਏ ਨਗਦ ਲਏ ਸਨ ਤੇ 2013 ਵਿੱਚ ਵੀ ਇਸ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ।

ਸਿਰਸਾ ਨੇ ਕਿਹਾ ਕਿ ਇਹ ਸਭ ਕੁਝ ਉਦੋਂ ਕੀਤਾ ਜਾ ਰਿਹਾ ਹੈ ਕਿ ਜਦੋਂ ਤਾਪਸੀ ਦੇ ਪਿਤਾ ਨੇ ਸਾਰਾ ਰਿਕਾਰਡ ਬਕਾਇਦਾ ਰੱਖਿਆ ਹੋਇਆ ਹੈ ਤੇ ਹਰ ਪੈਸੇ ਦਾ ਹਿਸਾਬ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਇਹ ਹੁਣ ਰੁਝਾਨ ਬਣ ਗਿਆ ਹੈ ਕਿ ਜੋ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਦਾ ਹੈ ਕਦੇ ਉਸਦੇ ਘਰ ਸੀ ਬੀ ਆਈ ਪਹੁੰਚ ਜਾਂਦੀ ਹੈ, ਕਦੇ ਦਿੱਲੀ ਪੁਲਿਸ, ਕਦੇ ਈਡੀ, ਕਦੇ ਇਨਕਮ ਟੈਕਸ ਵਾਲੇ ਤੇ ਕਦੇ ਹੋਰ ਸਰਕਾਰੀ ਏਜੰਸੀ, ਕਿਸਾਨ ਅੰਦੋਲਨ ਦੇ ਹਮਾਇਤੀਆਂ ’ਤੇ ਛੱਡ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਿਸਾਨਾਂ ਨੁੰ ਅਤਿਵਾਦੀ ਦੱਸਣ ਵਾਲੀ ਤੇ ਕਿਸਾਨ ਮਾਵਾਂ ਨੁੰ ਵਿਕਾਊ ਦੱਸਣ ਵਾਲੀ ਤੇ ਸੋਸ਼ਲ ਮੀਡੀਆ ’ਤੇ ਭੜਕਾਊ ਨਫ਼ਰਤ ਫੈਲਾਉਣ ਵਾਲੀ ਕੰਗਣਾ ਰਣੌਤ ਨੂੰ ਸਰਕਾਰ ਨੇ ਵਾਈ ਪਲੱਸ ਸਕਿਓਰਿਟੀ ਪ੍ਰਦਾਨ ਕਰ ਦਿੱਤੀ ਹੈ ਜੋ ਸਰਾਸਰ ਨਾ ਇਨਸਾਫੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.