ETV Bharat / bharat

ਖੌਫਨਾਕ: ਨਸ਼ੇ ’ਚ ਧੁੱਤ ਕਾਰ ਚਾਲਕ ਨੇ ਲਈ ਦੋ ਦੀ ਜਾਨ, ਦੇਖੋ ਵੀਡੀਓ - ਨਸ਼ੇ ’ਚ ਸੀ ਕਾਰ ਚਾਲਕ

ਦਿੱਲੀ ਦੇ ਡਿਲਾਇਟ ਸਿਨੇਮਾ ਦੇ ਕੋਲ ਦੇਰ ਰਾਤ ਇੱਕ ਤੇਜ਼ ਰਫਤਾਰ ਕਾਰ ਨੇ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਚ ਰਿਕਸ਼ਾ ਚਾਲਕ ਅਤੇ ਉਸ ’ਚ ਸਵਾਰ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਦੋ ਬੱਚੇ ਜ਼ਖਮੀ ਹੋ ਗਏ। ਹਾਦਸੇ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ।

ਖੌਫਨਾਕ: ਨਸ਼ੇ ’ਚ ਧੁੱਤ ਕਾਰ ਚਾਲਕ ਨੇ ਲਈ ਦੋ ਦੀ ਜਾਨ, ਦੇਖੋ ਵੀਡੀਓ

author img

By

Published : Jun 16, 2021, 5:19 PM IST

ਨਵੀਂ ਦਿੱਲੀ: ਸੋਮਵਾਰ ਰਾਤ ਦਰਿਆਗੰਜ ਸਥਿਤ ਡਿਲਾਈਟ ਸਿਨੇਮਾ ਦੇ ਕੋਲ ਹੋਏ ਸੜਕ ਹਾਦਸੇ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ’ਚ ਦਿਖ ਰਿਹਾ ਹੈ ਕਿ ਕਾਰ ਚਾਲਕ ਤੇਜ਼ ਰਫਤਾਰ ਨਾਲ ਰਿਕਸ਼ਾ ਨੂੰ ਪਿੱਛੇ ਤੋਂ ਟੱਕਰ ਮਾਰਦਾ ਹੈ। ਇਸ ਹਾਦਸੇ ਚ ਰਿਕਸ਼ਾ ਚਾਲਕ ਅਤੇ ਉਸ ਤੇ ਸਵਾਰ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੋ ਬੱਚੇ ਇਸ ਹਾਦਸੇ ਚ ਜ਼ਖਮੀ ਹੋ ਗਏ ਸੀ।

ਜਾਣਕਾਰੀ ਦੇ ਮੁਤਾਬਿਕ ਸੋਮਵਾਰ ਰਾਤ ਰੇਸ਼ਮਾ ਨਾਂ ਦੀ ਔਰਤ ਆਪਣੇ ਦੋ ਬੱਚਿਆ ਦੇ ਨਾਲ ਰਿਕਸ਼ੇ ’ਤੇ ਸਵਾਰ ਹੋ ਕੇ ਘਰ ਜਾ ਰਹੀ ਸੀ। ਜਦੋ ਉਹ ਡਿਲਾਈਟ ਸਿਨੇਮਾ ਦੇ ਕੋਲ ਪਹੁੰਚੇ, ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਖੌਫਨਾਕ: ਨਸ਼ੇ ’ਚ ਧੁੱਤ ਕਾਰ ਚਾਲਕ ਨੇ ਲਈ ਦੋ ਦੀ ਜਾਨ, ਦੇਖੋ ਵੀਡੀਓ

ਟੱਕਰ ਇਨ੍ਹੀ ਜਿਆਦਾ ਭਿਆਨਕ ਸੀ ਕਿ ਰਿਕਸ਼ੇ ਦੇ ਪਰਖੱਚੇ ਉੱਡ ਗਏ। ਉੱਥੇ ਹੀ ਰੇਸ਼ਮਾ ਅਤੇ ਰਿਕਸ਼ਾ ਚਾਲਕ ਸ਼ੇਖ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵੀ ਚਾਲਕ ਨਹੀਂ ਰੁਕਿਆ ਅਤੇ ਗੱਡੀ ਲੈ ਕੇ ਫਰਾਰ ਹੋਣ ਲੱਗਾ ਤਾਂ ਕੁਝ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਜਾਮਾ ਮਸਜਿਦ ਇਲਾਕੇ ’ਚ ਉਸ ਨੂੰ ਕਾਬੂ ਕਰ ਲਿਆ।

ਸ਼ਰਾਬ ਦੇ ਨਸ਼ੇ ’ਚ ਸੀ ਕਾਰ ਚਾਲਕ

ਪੁਲਿਸ ਦੇ ਮੁਤਾਬਿਕ ਇਸ ਮਾਮਲੇ ਚ ਕਾਰ ਚਾਲਕ ਅਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਉਸ ਸਮੇਂ ਗੱਡੀ ਚ ਮੌਜੂਦ ਸੀ। ਕਾਰ ਚਾਲਕ ਦੀ ਪਛਾਣ ਦਰਸ਼ਨ ਲਾਲ ਵੱਜੋਂ ਹੋਈ ਹੈ। ਉੱਥੇ ਹੀ ਉਸਦੇ ਸਾਥੀ ਦਾ ਨਾਂ ਬਸੰਤ ਕੁਮਾਰ ਦੱਸਿਆ ਗਿਆ ਹੈ। ਘਟਨਾ ਦੇ ਸਮੇਂ ਦੋਨੋਂ ਸ਼ਰਾਬ ਦੇ ਨਸ਼ੇ ’ਚ ਸੀ।

ਦੋਹਾਂ ਪੇਸ਼ੇ ’ਚ ਮੈਕੇਨਿਕ ਹੈ। ਘਟਨਾ ’ਚ ਸ਼ਾਮਿਲ ਗੱਡੀ ਉਨ੍ਹਾਂ ਕੋਲ ਮੁਰਮੰਤ ਦੇ ਲਈ ਆਈ ਸੀ। ਦੋਨੋਂ ਇਸ ਗੱਡੀ ਨੂੰ ਲੈ ਕੇ ਸ਼ਰਾਬ ਪੀਣ ਨਿਕਲੇ ਸੀ। ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ। ਜਿੱਥੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ: ਅੰਬਾਲਾ 'ਚ ਬੇਖ਼ੌਫ਼ ਬਦਮਾਸ਼, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.