ਚੇਂਗਲਪੱਟੂ/ਤਾਮਿਲਨਾਡੂ : ਸੁਨਾਮਬੇਡੂ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਨੇ ਸੋਮਵਾਰ (19 ਸਤੰਬਰ) ਨੂੰ ਨਰਸਾਂ ਨੂੰ ਵੀਡੀਓ ਕਾਲ ਰਾਹੀਂ ਡਿਲੀਵਰੀ ਕਰਨ ਦੀ ਹਦਾਇਤ ਦਿੱਤੀ। ਸੁਨਾਮਬੇਡੂ ਦੀ ਪੁਸ਼ਪਾ (33) ਗਰਭਵਤੀ ਸੀ ਅਤੇ ਸੁਨਾਮਬੇਡੂ ਦੇ ਸਰਕਾਰੀ ਹਸਪਤਾਲ ਵਿੱਚ ਉਸ ਦਾ ਰੁਟੀਨ ਚੈੱਕਅਪ ਚੱਲ ਰਿਹਾ ਸੀ। ਉਸ ਨੇ ਸੋਮਵਾਰ ਨੂੰ ਬੱਚੇ ਨੂੰ ਜਨਮ ਦੇਣਾ ਸੀ। ਇਸ ਦੇ ਲਈ ਪੁਸ਼ਪਾ ਆਪਣੇ ਪਤੀ ਮੁਰਲੀ ਨਾਲ ਹਸਪਤਾਲ ਗਈ ਸੀ।
ਉਸ ਸਮੇਂ ਡਾਕਟਰਾਂ ਨੇ ਉਸ ਨੂੰ ਘਰ ਜਾਣ ਅਤੇ ਜਣੇਪੇ ਦੀ ਦਰਦ ਹੋਣ 'ਤੇ ਵਾਪਸ ਆਉਣ ਲਈ ਕਿਹਾ। ਬਾਅਦ ਦੁਪਹਿਰ ਦਰਦ ਸ਼ੁਰੂ ਹੋਇਆ ਅਤੇ ਪੁਸ਼ਪਾ ਨੂੰ ਹਸਪਤਾਲ ਲਿਜਾਇਆ ਗਿਆ। ਪਰ, ਕੋਈ ਡਾਕਟਰ ਮੌਜੂਦ ਨਹੀਂ ਸੀ। ਇਸ ਲਈ, ਜੋ ਨਰਸਾਂ ਉਸਦੀ ਦੇਖਭਾਲ ਕਰ ਰਹੀਆਂ ਸੀ, ਉਨ੍ਹਾਂ ਕੋਲ ਪੁਸ਼ਪਾ ਦੀ ਆਖ਼ਰੀ ਸਕੈਨ ਰਿਪੋਰਟ ਵਿੱਚ ਡਿਲੀਵਰੀ ਸਮੇਂ ਜਟਿਲਤਾਵਾਂ ਦੀ ਰਿਪੋਰਟ ਵੀ ਮੌਜੂਦ ਨਹੀਂ ਸੀ। ਪਰ, ਬਿਨਾਂ ਕਿਸੇ ਜਾਣਕਾਰੀ ਦੇ ਨਰਸਾਂ ਨੇ ਨਾਰਮਲ ਡਿਲੀਵਰੀ ਲਈ ਆਪਣੇ ਤੌਰ 'ਤੇ ਹਸਪਤਾਲ ਵਿੱਚ ਮਹਿਲਾ ਨੂੰ ਦਾਖ਼ਲ ਕਰ ਲਿਆ।
ਸ਼ਾਮ 6 ਵਜੇ ਦੇ ਕਰੀਬ, ਉਨ੍ਹਾਂ ਨੇ ਦੇਖਿਆ ਕਿ ਬੱਚੇ ਦਾ ਸਿਰ ਉਲਟਾ ਸੀ ਅਤੇ ਉਸ ਦੀਆਂ ਲੱਤਾਂ ਪਹਿਲਾਂ ਬਾਹਰ ਆ ਗਈਆਂ ਸਨ। ਕੇਸ ਕਾਫ਼ੀ ਗੁੰਝਲਦਾਰ ਹੋ ਗਿਆ। ਉਹ ਘਬਰਾ ਗਈਆਂ ਅਤੇ ਜਲਦੀ ਹੀ ਵੀਡੀਓ ਕਾਲ ਰਾਹੀਂ ਡਿਊਟੀ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਫਿਰ ਨਰਸਾਂ ਨੂੰ ਹਦਾਇਤ ਕੀਤੀ ਕਿ ਬੱਚੇ ਦਾ ਸਿਰ ਕਿਵੇਂ ਬਾਹਰ ਕੱਢਣਾ ਹੈ। ਹਾਲਾਂਕਿ, ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ, ਨਰਸਾਂ ਅਸਫਲ ਰਹੀਆਂ ਅਤੇ ਪੁਸ਼ਪਾ ਨੂੰ ਐਂਬੂਲੈਂਸ ਵਿੱਚ ਮਦੁਰੰਤਗਾਮ ਜੀਐਚ ਭੇਜ ਦਿੱਤਾ, ਪਰ ਇਸ ਤੋਂ ਪਹਿਲਾਂ ਕਿ ਉਹ ਕਿਸੇ ਹੋਰ ਹਸਪਤਾਲ ਵਿੱਚ ਪਹੁੰਚਦੀ, ਬੱਚੇ ਦਾ ਸਿਰ ਬਾਹਰ ਸੀ, ਪਰ ਉਹ ਮਰ ਚੁੱਕਾ ਸੀ।
ਜਿਵੇਂ ਹੀ ਇਹ ਖ਼ਬਰ ਪਿੰਡ ਸੁਨਾਮਬੇਦੂ ਵਿੱਚ ਫੈਲੀ, ਤਾਂ ਉਹ ਹਸਪਤਾਲ ਦੇ ਸਾਹਮਣੇ ਇਕੱਠੇ ਹੋ ਗਏ ਅਤੇ ਡਾਕਟਰਾਂ ਅਤੇ ਨਰਸਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਮੌਕੇ ’ਤੇ ਪੁੱਜੇ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਡਾਕਟਰਾਂ ਅਤੇ ਨਰਸਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰਤਨ ਟਾਟਾ PM CARES ਫੰਡ ਦੇ ਬਣੇ ਟਰੱਸਟੀ