ਕੋਲਕਤਾ/ਨਵੀਂ ਦਿੱਲੀ: ਪੱਛਮ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਆਪਣੀ ਤੁਲਨਾ ਰਾਇਲ ਬੰਗਾਲ ਟਾਈਗਰ ਨਾਲ ਕੀਤੀ ਸੀ। ਇਸ ਤੇ ਬੰਗਾਲ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਮਮਤਾ ਬਨਰਜੀ ਟਾਈਗਰ ਨਹੀਂ ਬਿੱਲੀ ਹੈ। ਦਿਲੀਪ ਘੋਸ਼ ਨੇ ਬੁੱਧਵਾਰ ਨੂੰ ਕਿਹਾ ਕਿ ਮਮਤਾ ਬੈਨਰਜੀ ਰਾਇਲ ਬੰਗਾਲ ਟਾਈਗਰ ਨਹੀਂ ਹੈ ਪਰ ਇਨ੍ਹਾਂ ਦੀ ਹਾਲਤ ਬਿੱਲੀ ਵਰਗੀ ਹੋ ਗਈ ਹੈ। ਸੀਐੱਮ ਦੀ ਆਲੋਚਨਾ ਕਰਦੇ ਹੋਏ ਭਾਜਪਾ ਨੇਤਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਦਲਾਂ ਨੂੰ ਪੱਛਮ ਬੰਗਾਲ ’ਚ ਬੈਠਕ ਕਰਨ ਦੀ ਆਗਿਆ ਨਹੀਂ ਹੈ।
ਮਮਤਾ ਪ੍ਰਧਾਨ ਮੰਤਰੀ ਖਿਲਾਫ ਇਸਤੇਮਾਲ ਕਰਦੀ ਹੈ ਅਪਮਾਨਜਨਕ ਸ਼ਬਦਾਵਲੀ: ਘੋਸ਼
ਭਾਜਪਾ ਨੇਤਾ ਨੇ ਮੁੱਖ ਮੰਤਰੀ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮਮਤਾ ਬੈਨਰਜੀ ਦੀ ਤਾਨਾਸ਼ਾਹੀ ਮਾਨਸਿਕਤਾ ਲੋਕਤੰਤਰ ਚ ਪ੍ਰਬਲ ਨਹੀਂ ਹੈ। ਵਿਰੋਧੀ ਦਲ ਨੂੰ ਬੰਗਾਲ 'ਚ ਸਭਾ ਜਾਂ ਫਿਰ ਯਾਤਰਾ ਆਯੋਜਨ ਕਰਨ ਦੀ ਇਜ਼ਾਜਤ ਨਹੀਂ ਦੇਣੀ ਚਾਹੀਦੀ ਹੈ ਦਿਲੀਪ ਘੋਸ਼ ਨੇ ਇਹ ਵੀ ਕਿਹਾ ਕਿ ਮਮਤਾ ਪ੍ਰਧਾਨਮੰਤਰੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕਰਦੀ ਹੈ ਅਤੇ ਸਰਕਾਰੀ ਕੰਮਕਾਜਾਂ ਵਿੱਚ ਰਾਜਨੀਤਕ ਭਾਸ਼ਣ ਦਿੰਦੀ ਹੈ।
ਮੈ ਕਮਜ਼ੋਰ ਨਹੀਂ ਹਾਂ ਤੇ ਨਾ ਹੀ ਕਿਸੇ ਤੋਂ ਡਰਨ ਵਾਲੀ ਹਾਂ: ਮਮਤਾ ਬੈਨਰਜੀ
ਦੱਸ ਦਈਏ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਆਪਣੀ ਤੁਲਨਾ ਰਾਇਲ ਟਾਈਗਰ ਨਾਲ ਕਰਦੇ ਹੋਏ ਕਿਹਾ ਕਿ ਉਹ ਕਮਜੋਰ ਵਿਅਕਤੀ ਨਹੀਂ ਹੈ ਜੋ ਭਾਜਪਾ ਤੋਂ ਡਰ ਜਾਵੇ। ਇਹ ਸੋਚਣ ਦੀ ਕੋਈ ਵਜ੍ਹਾ ਹੈ ਹੀ ਨਹੀਂ ਕਿ ਮੈ ਕਮਜ਼ੋਰ ਹਾਂ ਮੈ ਕਿਸੇ ਤੋਂ ਡਰਨ ਵਾਲੀ ਨਹੀਂ ਹਾਂ ਮੈ ਮਜਬੂਤ ਹਾਂ ਅਤੇ ਹਮੇਸ਼ਾ ਆਪਣਾ ਸਿਰ ਉੱਚਾ ਰਖਦੀ ਹਾਂ ਜਦੋ ਤੱਕ ਜਿਉਂਦੀ ਹਾਂ ਰਾਇਲ ਟਾਈਗਰ ਦੀ ਤਰ੍ਹਾਂ ਰਹਾਂਗੀ।