ETV Bharat / bharat

SPICE JET 'ਤੇ ਸਖ਼ਤ ਕਾਰਵਾਈ, ਅਗਲੇ 8 ਹਫ਼ਤਿਆਂ ਤੱਕ ਸਿਰਫ਼ ਅੱਧੀਆਂ ਉਡਾਣਾਂ ਚਲਾਉਣ ਦਾ ਹੁਕਮ

author img

By

Published : Jul 27, 2022, 6:35 PM IST

ਡੀਜੀਸੀਏ ਨੇ ਏਅਰਲਾਈਨ ਸਪਾਈਸ ਜੈੱਟ 'ਤੇ ਸਖ਼ਤ ਕਾਰਵਾਈ ਕੀਤੀ ਹੈ। ਏਜੰਸੀ ਨੇ ਸਪਾਈਸਜੈੱਟ ਨੂੰ ਅਗਲੇ 8 ਹਫ਼ਤਿਆਂ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਅੱਧੀ ਕਰਨ ਦਾ ਹੁਕਮ ਦਿੱਤਾ ਹੈ। ਡੀਜੀਸੀਏ ਦੇ ਸਖ਼ਤ ਰੁੱਖ਼ ਦਾ ਕਾਰਨ ਸਪਾਈਸਜੈੱਟ ਦੀਆਂ ਤਕਨੀਕੀ ਖ਼ਾਮੀਆਂ ਹਨ।

SPICE JET 'ਤੇ ਸਖ਼ਤ ਕਾਰਵਾਈ
SPICE JET 'ਤੇ ਸਖ਼ਤ ਕਾਰਵਾਈ

ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੇ ਸਪਾਈਸ ਜੈੱਟ ਜਹਾਜ਼ ਕੰਪਨੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਡੀਜੀਸੀਏ ਨੇ ਕਿਹਾ ਕਿ ਸਪਾਈਸਜੈੱਟ ਵਾਰ-ਵਾਰ ਨਿਯਮਾਂ ਦੀ ਅਣਦੇਖੀ ਕਰ ਰਹੀ ਹੈ। ਇਹ ਭਰੋਸੇਯੋਗ ਸੇਵਾ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ, ਇਸ ਲਈ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਡੀਜੀਸੀਏ ਨੇ ਕਿਹਾ ਕਿ ਸਪਾਈਸਜੈੱਟ ਨੂੰ ਅਗਲੇ 8 ਹਫ਼ਤਿਆਂ ਤੱਕ ਸਿਰਫ਼ 50 ਫ਼ੀਸਦੀ ਉਡਾਣਾਂ ਦਾ ਸੰਚਾਲਨ ਕਰਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ 'ਚ ਸਪਾਈਸਜੈੱਟ 'ਚ ਕਈ ਤਕਨੀਕੀ ਖਾਮੀਆਂ ਦੀਆਂ ਸ਼ਿਕਾਇਤਾਂ ਆਈਆਂ ਹਨ। ਡੀਜੀਸੀਏ ਨੇ ਆਪਣੇ ਆਦੇਸ਼ 'ਚ ਕਿਹਾ ਕਿ ਸਪਾਈਸਜੈੱਟ ਕਈ ਮਾਪਦੰਡਾਂ ਨੂੰ ਪੂਰੀ ਤਰ੍ਹਾਂ ਨਾਲ ਪੂਰਾ ਨਹੀਂ ਕਰ ਸਕੀ।

  • In view of findings of various spot checks, inspections & reply to show cause notice submitted by SpiceJet number of departures of SpiceJet is restricted to 50% of the number of departures approved under Summer Schedule 2022 for 8 weeks from the date of issue of this order: DGCA pic.twitter.com/nkeN4dVCBz

    — ANI (@ANI) July 27, 2022 " class="align-text-top noRightClick twitterSection" data=" ">

ਸਪਾਟ ਚੈਕਿੰਗ ਦੌਰਾਨ ਖਾਮੀਆਂ ਪਾਈਆਂ ਗਈਆਂ। ਏਜੰਸੀ ਨੇ ਕਿਹਾ ਕਿ ਸਪਾਈਸ ਜੈੱਟ ਖਿਲਾਫ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਸੁਰੱਖਿਅਤ ਅਤੇ ਭਰੋਸੇਮੰਦ ਟਰਾਂਸਪੋਰਟ ਸੇਵਾ ਜਾਰੀ ਰਹੇ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 20 ਦਿਨਾਂ ਦੇ ਅੰਦਰ ਸਪਾਈਸਜੈੱਟ ਦੇ ਅੱਠ ਜਹਾਜ਼ਾਂ ਵਿੱਚ ਤਕਨੀਕੀ ਖਾਮੀਆਂ ਪਾਈਆਂ ਗਈਆਂ ਸਨ।

ਇਹ ਵੀ ਪੜੋ:- ਆਰਡੀਨੈਂਸ ਡਿਪੂ 77 ਪ੍ਰਤੀਸ਼ਤ ਤੱਕ ਸਪਲਾਈ ਯਕੀਨੀ ਬਣਾਉਣ ਵਿੱਚ ਅਸਫਲ: ਕੈਗ

ETV Bharat Logo

Copyright © 2024 Ushodaya Enterprises Pvt. Ltd., All Rights Reserved.