ਨਵੀਂ ਦਿੱਲੀ: ਦਿੱਲੀ (Delhi) ਵਿੱਚ ਘੱਟੋ-ਘੱਟ ਤਾਪਮਾਨ (Temperature) 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ। ਮੌਸਮ ਵਿਭਾਗ (weather Department) ਨੇ ਤਾਪਮਾਨ (Temperature) ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ (weather Department) ਮੁਤਾਬਕ ਦਿੱਲੀ (Delhi) 'ਚ ਧੁੰਦ ਵਧ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਮੌਸਮ (weather) ਅਜਿਹਾ ਹੀ ਰਹੇਗਾ ਅਤੇ ਠੰਡ ਵਧਣੀ ਸ਼ੁਰੂ ਹੋ ਜਾਵੇਗੀ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ (weather Department) ਮੁਤਾਬਕ ਐਤਵਾਰ ਤੋਂ ਤਾਪਮਾਨ ਹੋਰ ਹੇਠਾਂ ਆ ਜਾਵੇਗਾ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਜੋ 26 ਤੋਂ 27 ਡਿਗਰੀ ਸੈਲਸੀਅਸ ਰਹਿੰਦਾ ਹੈ, ਵੀ ਘੱਟ ਕੇ 24 ਡਿਗਰੀ ਸੈਲਸੀਅਸ 'ਤੇ ਆ ਜਾਵੇਗਾ।
ਨਵੰਬਰ ਦੇ ਦੂਜੇ ਹਫ਼ਤੇ ਤੋਂ ਰਾਜਧਾਨੀ ਵਿੱਚ ਠੰਢ ਵਧਣੀ ਸ਼ੁਰੂ ਹੋ ਗਈ ਹੈ ਅਤੇ ਮੌਸਮ ਵਿਭਾਗ (weather Department) ਅਨੁਸਾਰ ਨਵੰਬਰ ਦੇ ਆਖ਼ਰੀ ਹਫ਼ਤੇ ਤੱਕ ਸੀਤ ਲਹਿਰ ਸ਼ੁਰੂ ਹੋ ਸਕਦੀ ਹੈ, ਜਦਕਿ ਅਗਲੇ ਹਫ਼ਤੇ ਪੂਰਾ ਦਿਨ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਵਾ ਦੀ ਰਫ਼ਤਾਰ ਘਟਣ ਕਾਰਨ ਨਮੀ ਵੱਧ ਗਈ ਹੈ, ਜਿਸ ਕਾਰਨ ਤਾਪਮਾਨ ਵੀ ਡਿੱਗ ਰਿਹਾ ਹੈ। ਇਨ੍ਹੀਂ ਦਿਨੀਂ ਪਹਾੜੀ ਇਲਾਕਿਆਂ ਤੋਂ ਠੰਡੀਆਂ ਹਵਾਵਾਂ ਦਿੱਲੀ (Delhi) ਅਤੇ ਐੱਨ.ਸੀ.ਆਰ. (NCR) ਤੱਕ ਪਹੁੰਚ ਰਹੀਆਂ ਹਨ, ਜਿਸ ਨਾਲ ਠੰਡ ਵਧ ਗਈ ਹੈ।
ਇਹ ਵੀ ਪੜ੍ਹੋ:ਰੇਲਵੇ ਦਾ ਵੱਡਾ ਫੈਸਲਾ: ਸਪੈਸ਼ਲ ਟਰੇਨ ਤੇ ਸਪੈਸ਼ਲ ਕਿਰਾਇਆ ਖ਼ਤਮ, ਹੁਣ ਪਹਿਲਾਂ ਵਾਂਗ ਹੋਵੇਗਾ ਸਫ਼ਰ