ਜੈਪੁਰ। ਦਿੱਲੀ ਦੇ ਸਦਰ ਬਾਜ਼ਾਰ ਥਾਣੇ 'ਚ ਕੈਬਨਿਟ ਮੰਤਰੀ ਮਹੇਸ਼ ਜੋਸ਼ੀ ਦੇ ਬੇਟੇ ਰੋਹਿਤ ਜੋਸ਼ੀ (rajasthan minister son rape case) ਨੂੰ ਗ੍ਰਿਫ਼ਤਾਰ ਕਰਨ ਲਈ ਏਸੀਪੀ ਦੀ ਅਗਵਾਈ 'ਚ ਦਿੱਲੀ ਪੁਲਿਸ ਦੀ ਟੀਮ ਐਤਵਾਰ ਨੂੰ ਜੈਪੁਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਟੀਮ ਅੱਜ ਸਵੇਰੇ ਮਹੇਸ਼ ਜੋਸ਼ੀ ਦੇ ਨਿਜੀ ਘਰ ਪਹੁੰਚੀ ਜਿੱਥੇ ਉਹ ਰੋਹਿਤ ਜੋਸ਼ੀ ਨੂੰ ਨਹੀਂ ਲੱਭ ਸਕੀ।
ਇਸ ਤੋਂ ਬਾਅਦ ਜਦੋਂ ਪੁਲਿਸ ਸਿਵਲ ਲਾਈਨ ਸਥਿਤ ਮਹੇਸ਼ ਜੋਸ਼ੀ ਦੇ ਸਰਕਾਰੀ ਬੰਗਲੇ 'ਚ ਗਈ ਤਾਂ ਉਥੇ ਵੀ ਰੋਹਿਤ ਜੋਸ਼ੀ ਨੂੰ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਜੋਸ਼ੀ ਆਪਣਾ ਮੋਬਾਈਲ ਬੰਦ ਕਰਕੇ ਅੰਡਰਗਰਾਂਊਡ (FIR on Rohit joshi)ਹੋ ਗਿਆ ਸੀ। ਜਿਸ ਦੀ ਭਾਲ ਵਿੱਚ ਦਿੱਲੀ ਪੁਲਿਸ ਦੀ ਟੀਮ ਜੈਪੁਰ ਵਿੱਚ ਡੇਰੇ ਲਾ ਰਹੀ ਹੈ, ਨੋਟਿਸ ਵੀ ਚਿਪਕਾਇਆ ਗਿਆ ਹੈ।
ਨੋਟਿਸ ਚਿਪਕਾਇਆ: ਇਸ ਖ਼ਬਰ ਨਾਲ ਮੰਤਰੀ ਦੀ ਰਿਹਾਇਸ਼ 'ਤੇ ਮੀਡੀਆ ਦਾ ਇਕੱਠ ਹੋ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਜੋਸ਼ੀ ਮੀਡੀਆ ਨਾਲ ਗੱਲ ਕਰ ਕੇ ਆਪਣਾ ਪੱਖ ਪੇਸ਼ ਕਰ ਸਕਦੇ ਹਨ, ਸਵੇਰੇ ਹੀ ਪੁਲਿਸ ਨੇ ਉਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ। ਰਿਹਾਇਸ਼ ਦੇ ਬਾਹਰ ਲਗਾਏ ਗਏ ਨੋਟਿਸ ਅਨੁਸਾਰ ਬਲਾਤਕਾਰ ਅਤੇ ਬਲੈਕਮੇਲਿੰਗ ਦੇ ਆਰੋਪੀ ਰੋਹਿਤ ਜੋਸ਼ੀ ਨੂੰ 18 ਮਈ ਨੂੰ ਦੁਪਹਿਰ 1 ਵਜੇ ਦਿੱਲੀ 'ਚ ਪੁੱਛਗਿੱਛ ਲਈ ਪੇਸ਼ ਹੋਣਾ ਹੈ।
ਪੜ੍ਹੋ -ਕੇਜਰੀਵਾਲ ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਦਿੱਤੀ ਧਮਕੀ : ਪੰਜਾਬ ਪੁਲਿਸ ਨੇ ਸੁਰੱਖਿਆ ਵਧਾਉਣ ਦੀ ਕੀਤੀ ਸਿਫਾਰਿਸ਼
ਇਹ ਹੈ ਮਾਮਲਾ: 8 ਮਈ ਨੂੰ ਜੈਪੁਰ ਦੀ ਰਹਿਣ ਵਾਲੀ 24 ਸਾਲਾ ਲੜਕੀ ਨੇ ਰਾਜਸਥਾਨ ਸਰਕਾਰ ਦੇ ਕੈਬਨਿਟ ਮੰਤਰੀ ਮਹੇਸ਼ ਜੋਸ਼ੀ ਦੇ ਬੇਟੇ ਰੋਹਿਤ ਜੋਸ਼ੀ ਖਿਲਾਫ ਦਿੱਲੀ ਦੇ ਸਦਰ ਬਾਜ਼ਾਰ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ 'ਤੇ ਦਿੱਲੀ ਪੁਲਿਸ ਨੇ ਪਹਿਲਾਂ ਜ਼ੀਰੋ ਨੰਬਰ ਐਫ.ਆਈ.ਆਰ ਦਰਜ ਕੀਤੀ, ਜਿਸ ਤੋਂ ਬਾਅਦ ਮਾਮਲੇ ਨੂੰ ਜਾਂਚ ਲਈ ਰਾਜਸਥਾਨ ਦੇ ਸਵਾਈ ਮਾਧੋਪੁਰ ਮਹਿਲਾ ਪੁਲਿਸ ਸਟੇਸ਼ਨ ਨੂੰ ਭੇਜਿਆ ਗਿਆ।
ਇਸ ’ਤੇ ਪੀੜਤ ਨੇ ਰਾਜਸਥਾਨ ਪੁਲਿਸ ’ਤੇ ਕਈ ਆਰੋਪ ਲਾਏ ਤੇ ਨਿਰਪੱਖ ਜਾਂਚ ਨਾ ਕਰਨ ਦਾ ਖਦਸ਼ਾ ਵੀ ਪ੍ਰਗਟਾਇਆ। ਜਿਸ ਤੋਂ ਬਾਅਦ ਮਹਿਲਾ ਦੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ (minister mahesh joshi son rape case) ਦਾ ਮਾਮਲਾ ਦਿੱਲੀ ਦੇ ਹੀ ਸਦਰ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਪੀੜਤਾ ਦੀ ਸ਼ਿਕਾਇਤ 'ਤੇ ਰੋਹਿਤ ਜੋਸ਼ੀ ਖ਼ਿਲਾਫ਼ ਧਾਰਾ 376, 328, 312, 366, 377, 506 ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।