ETV Bharat / bharat

ਪਾਕਿਸਤਾਨ ਦੀ ISI ਨੇ ਭੇਜਿਆ ਸੀ ਦਿੱਲੀ 'ਚ ਅੱਤਵਾਦੀ, ਜਾਣੋ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਦੀਆਂ ਮੁੱਖ ਗੱਲਾਂ - ਪਾਕਿਸਤਾਨ ਦੇ ਪੰਜਾਬ ਦਾ ਰਹਿਣ ਵਾਲਾ

ਦਿੱਲੀ ਦੀ ਵਿਸ਼ੇਸ਼ ਟੀਮ ਨੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਦੀ ISI ਨੇ ਬੰਗਲਾਦੇਸ਼ ਦੇ ਰਸਤੇ ਭਾਰਤ ਭੇਜਿਆ ਸੀ। ਭਾਰਤ ਵਿੱਚ ਇਹ ਪੀਰ ਮੌਲਾਨਾ ਦੇ ਰੂਪ ਵਿੱਚ ਰਹਿ ਰਿਹਾ ਸੀ ਅਤੇ ਇੱਕ ਅੱਤਵਾਦੀ ਸਾਜ਼ਿਸ਼ ਦੇ ਵਿੱਚ ਸੀ। ਪੜ੍ਹੋ ਪੂਰੀ ਖ਼ਬਰ...

DelhiPolice
DelhiPolice
author img

By

Published : Oct 12, 2021, 4:18 PM IST

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਰਾਜਧਾਨੀ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਉਸ ਦੀ ਪਛਾਣ ਮੁਹੰਮਦ ਅਸ਼ਰਫ ਉਰਫ ਅਲੀ ਵਜੋਂ ਹੋਈ ਹੈ। ਉਹ ਪਾਕਿਸਤਾਨ ਦੇ ਪੰਜਾਬ ਦਾ ਰਹਿਣ ਵਾਲਾ ਹੈ। ਉਹ ਆਈਐਸਆਈ ਦੇ ਕਹਿਣ 'ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਕੋਲੋਂ ਅਤਿ-ਆਧੁਨਿਕ ਹਥਿਆਰ, ਏਕੇ-47 ਅਤੇ ਗ੍ਰਨੇਡ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੇ ਸੰਬੰਧ ਵਿੱਚ, ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਹੇਠ ਲਿਖੀਆਂ ਗੱਲਾਂ ਰੱਖੀਆਂ।

ਪ੍ਰੈਸ ਕਾਨਫਰੰਸ ਦੀਆਂ ਪ੍ਰਮੁੱਖ ਗੱਲਾਂ:-

  • ਇੱਕ ਵਿਅਕਤੀ ਜਿਸਦਾ ਕੋਡ ਨਾਮ ਨਾਸਿਰ ਹੈ, ਉਸ ਨੇ ਅੱਤਵਾਦੀ ਨੂੰ ਪਾਕਿਸਤਾਨ ਤੋਂ ਭਾਰਤ ਪਹੁੰਚਾਇਆ ਸੀ।
  • ਇਸ ਦਾ ਹੈਂਡਲਰ ਪਾਕਿਸਤਾਨ ਦਾ ਆਈਐਸਆਈ ਏਜੰਟ ਹੈ।
  • ਆਈਐਸਆਈ ਨੇ ਇਸ ਨੂੰ ਪਾਕਿਸਤਾਨ 'ਚ ਟ੍ਰੇਨਿੰਗ ਅਤੇ ਬੰਗਲਾਦੇਸ਼ ਦੇ ਰਸਤੇ ਭਾਰਤ ਭੇਜਿਆ ਸੀ।
  • ਭਾਰਤ 'ਚ ਇਹ ਪਿਛਲੇ ਇੱਕ ਦਹਾਕੇ ਤੋਂ ਰਹਿ ਰਿਹਾ ਹੈ।
  • ਉਸਨੇ ਭਾਰਤੀ ਕਾਗਜਾਤ ਬਣਾਉਣ ਲਈ ਬਿਹਾਰ 'ਚ ਇੱਕ ਮਹਿਲਾ ਨਾਲ ਵਿਆਹ ਵੀ ਕੀਤਾ ਸੀ।
  • ਉਹ ਭਾਰਤ ਵਿੱਚ ਜਾਅਲੀ ਕਾਗਜ਼ਾਤ ਬਣਾ ਕੇ ਦੇਸ਼ ਦੀਆਂ ਕਈ ਥਾਵਾਂ 'ਤੇ ਰਹਿ ਚੁੱਕਾ ਹੈ।
  • ਅਜਮੇਰ, ਦਿੱਲੀ, ਗਾਜ਼ੀਆਬਾਦ, ਜੰਮੂ ਅਤੇ ਊਧਮਸਿੰਘ ਨਗਰ ਰਹਿ ਚੁੱਕਾ ਹੈ।
  • ਪੀਰ ਮੌਲਾਨਾ ਦਾ ਕੰਮ ਦਿੱਲੀ ਦੇ ਦੁਆਲੇ ਕਰਦਾ ਸੀ।
  • ਦਿੱਲੀ ਵਿੱਚ ਦੋ ਲੁਕਣਗਾਹਾਂ ਮਿਲੀਆਂ ਹਨ, ਪਹਿਲੀ ਵਰਲਡ ਸਿਟੀ ਦੂਜੀ ਲੱਕਸ਼ਮੀਨਗਰ।
  • 2014 ਵਿੱਚ ਇਸ ਨੇ ਪਾਸਪੋਰਟ ਬਣਾਇਆ , ਜਿਸ ਰਾਹੀ ਵਿਦੇਸ਼ ਵੀ ਜਾ ਚੁੱਕਾ ਹੈ।
  • ਪੈਸੇ ਹਵਾਲਾ ਰਾਹੀਂ ਆਉਂਦੇ ਸਨ।
  • ਸਲੀਪਰ ਸੈੱਲ ਵਜੋਂ ਕੰਮ ਕਰਦਾ ਸੀ।
  • ਅੱਤਵਾਦੀ ਵਾਰਦਾਤ ਕਰਨ ਤੋਂ ਪਹਿਲਾਂ ਫੜਿਆ ਗਿਆ।
  • ਇਹ ਕਈ ਸਾਰੀਆਂ ਅੱਤਵਾਦੀਆਂ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ।
  • ਇਸਦੀ ਉਮਰ 40 ਸਾਲ ਹੈ।
  • ਜਿਥੇ ਇਹ ਰਹਿ ਰਿਹਾ ਸੀ,ਉਥੋਂ ਦੇ ਲੋਕ ਵੀ ਇਸ ਨੂੰ ਨਹੀਂ ਜਾਣਦੇ ਸੀ।
  • ਇੱਕ ਪਛਾਣ ਪੱਤਰ 'ਚ ਇਸ ਦਾ ਪਤਾ ਬਿਹਾਰ ਦਾ ਹੈ।

ਜਾਣਕਾਰੀ ਮੁਤਾਬਕ ਦਿੱਲੀ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਹਾਈ ਅਲਰਟ ਹੈ। ਕੁਝ ਦਿਨ ਪਹਿਲਾਂ, ਦਿੱਲੀ ਪੁਲਿਸ ਨੂੰ ਅਜਿਹੀ ਜਾਣਕਾਰੀ ਮਿਲੀ ਸੀ ਕਿ ਰਾਜਧਾਨੀ ਵਿੱਚ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਬਾਰੇ ਦਿੱਲੀ ਪੁਲਿਸ ਕਮਿਸ਼ਨਰ ਨੇ ਸਾਰੇ ਜ਼ਿਲ੍ਹਾ ਪੁਲਿਸ ਕਰਮਚਾਰੀਆਂ, ਸਪੈਸ਼ਲ ਸੈੱਲ ਅਤੇ ਅਪਰਾਧ ਸ਼ਾਖਾ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਸਨ। ਪੁਲਿਸ ਟੀਮ ਇਸ ਬਾਰੇ ਨਿਰੰਤਰ ਕੰਮ ਕਰ ਰਹੀ ਸੀ ਅਤੇ ਉਨ੍ਹਾਂ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੱਕੀ ਅੱਤਵਾਦੀ ਨੂੰ ਫੜ ਲਿਆ ਹੈ। ਉਸ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਨੂੰ ਪਤਾ ਲੱਗਾ ਹੈ ਕਿ ਉਹ ਨੇਪਾਲ ਦੇ ਰਸਤੇ ਦਿੱਲੀ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਫਿਲਹਾਲ ਪੂਰੀ ਸਾਜ਼ਿਸ਼ ਅਤੇ ਇਸ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.